ਆਮਿਰ ਖਾਨ ਦੀਆਂ ਟਿੱਪਣੀਆਂ ਤੋਂ ਬਾਅਦ ਸਿਆਸੀ ਤੂਫ਼ਾਨ

By November 25, 2015 0 Comments


ਮੁੰਬਈ-ਬਾਲੀਵੁੱਡ ਅਦਾਕਾਰ ਆਮਿਰ ਖਾਨ ਦੀਆਂ ਵਧ ਰਹੀ ਅਸਹਿਣਸ਼ੀਲਤਾ ਬਾਰੇ ਟਿੱਪਣੀਆਂ ਦੀ ਟਵਿੱਟਰ ‘ਤੇ ਸਖਤ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਹੈ ਅਤੇ ਉਨ੍ਹਾਂ ਦੀ ਸਨਅਤ ਦੇ ਸਾਥੀਆਂ ਅਨੁਪਮ ਖੇਰ ਅਤੇ ਰਾਮ ਗੋਪਾਲ ਵਰਮਾ ਨੇ ਉਨ੍ਹਾਂ ਦੀ ਫਜੀਹਤ ਕਰਦੇ ਹੋਏ ਪੁੱਛਿਆ ਕਿ ਚੰਗਾ ਭਾਰਤ ਤੁਹਾਡੇ ਲਈ ਅਸਹਿਣਸ਼ੀਲ ਭਾਰਤ ਕਦੋਂ ਬਣ ਗਿਆ | ਕੌਮੀ ਰਾਜਧਾਨੀ ਵਿਚ ਬੀਤੀ ਸ਼ਾਮ ਵਿਚ ਇਕ ਪੁਰਸਕਾਰ ਸਮਾਰੋਹ ਵਿਚ 50 ਸਾਲਾ ‘ਪੀ ਕੇ’ ਸਟਾਰ ਨੇ ਕਿਹਾ ਸੀ ਕਿ ਉਹ ਵਾਪਰੀਆਂ ਕਈ ਘਟਨਾਵਾਂ ਤੋਂ ਘਬਰਾਏ ਹੋਏ ਹਨ ਅਤੇ ਇਥੋਂ ਤਕ ਉਨ੍ਹਾਂ ਦੀ ਪਤਨੀ ਕਿਰਨ ਰਾਓ ਨੇ ਸੁਝਾਅ ਦਿੱਤਾ ਸੀ ਕਿ ਉਨ੍ਹਾਂ ਨੂੰ ਦੇਸ਼ ਛੱਡ ਜਾਣਾ ਚਾਹੀਦਾ ਹੈ |

Posted in: ਰਾਸ਼ਟਰੀ