ਜੰਗੀ ਜਹਾਜ਼ ਸੁੱਟਣ ਦੇ ਗੰਭੀਰ ਸਿੱਟੇ ਨਿਕਲਣਗੇ- ਪੁਤਿਨ

By November 25, 2015 0 Comments


ਮਾਸਕੋ, 25 ਨਵੰਬਰ (ਏਜੰਸੀ)-ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅੰਕਾਰਾ ਨੂੰ ਚਿਤਾਵਨੀ ਦਿੱਤੀ ਹੈ ਕਿ ਤੁਰਕੀ ਵੱਲੋਂ ਸੀਰੀਆ ਦੀ ਸਰਹੱਦ ਉਪਰ ਰੂਸੀ ਜੰਗੀ ਜਹਾਜ਼ ਤਬਾਹ ਕਰਨ ਦੇ ਗੰਭੀਰ ਸਿੱਟੇ ਨਿਕਲਣਗੇ ਤੇ ਇਸ ਨਾਲ ਦੁਪਾਸੜ ਸਬੰਧ ਪ੍ਰਭਾਵਿਤ ਹੋਣਗੇ | ਸੋਚੀ ਵਿਚ ਜਾਰਡਨ ਦੇ ਬਾਦਸ਼ਾਹ ਅਬਦੁੱਲ੍ਹਾ ਨਾਲ ਮੀਟਿੰਗ ਦੌਰਾਨ ਤਨਾਅ ਵਿਚ ਨਜ਼ਰ ਆ ਰਹੇ ਪੁਤਿਨ ਨੇ ਕਿਹਾ ਕਿ ਜਹਾਜ਼ ਸੁੱਟ ਕੇ ਅੱਤਵਾਦੀਆਂ ਦੇ ਸਾਥੀਆਂ ਨੇ ਸਾਡੀ ਪਿੱਠ ਵਿਚ ਛੁਰਾ ਮਾਰਿਆ ਹੈ | ਉਨ੍ਹਾਂ ਕਿਹਾ ਕਿ ਜੋ ਕੁਝ ਵਾਪਰਿਆ ਹੈ ਉਸ ਦਾ ਉਹ ਧਿਆਨ ਪੂਰਬਕ ਅਧਿਐਨ ਕਰਨਗੇ | ਅੰਕਾਰਾ ਨੇ ਕਿਹਾ ਹੈ ਕਿ ਜਹਾਜ਼ ਨੇ 5 ਮਿੰਟਾਂ ਵਿਚ 10 ਵਾਰ ਤੁਰਕੀ ਦੇ ਹਵਾਈ ਪੁਲਾੜ ਦੀ ਉਲੰਘਣਾ ਕੀਤੀ ਜਿਸ ਕਾਰਨ ਉਸ ਨੂੰ ਕਾਰਵਾਈ ਕਰਨੀ ਪਈ |