ਸੀਰੀਆ ਦੀ ਸੀਮਾ ‘ਤੇ ਰੂਸ ਦਾ ਜੰਗੀ ਜਹਾਜ਼ ਸੁੱਟਿਆ

By November 25, 2015 0 Comments


russiaਅੰਕਾਰਾ/ਮਾਸਕੋ, 25 ਨਵੰਬਰ (ਏਜੰਸੀਆਂ)-ਤੁਰਕੀ ਨੇ ਸੀਰੀਆ ਦੀ ਸੀਮਾ ‘ਤੇ ਰੂਸੀ ਜੰਗੀ ਜਹਾਜ਼ ਨੂੰ ਤਬਾਹ ਕਰ ਦਿੱਤਾ | ਤੁਰਕੀ ਨੇ ਰੂਸੀ ਜੰਗੀ ਜਹਾਜ਼ ਨੂੰ ਸੁੱਟਣ ਦੀ ਪੁਸ਼ਟੀ ਕਰ ਦਿੱਤੀ ਹੈ | ਨਾਲ ਹੀ ਉਨ੍ਹਾਂ ਦਾਅਵਾ ਕੀਤਾ ਹੈ ਕਿ ਜਹਾਜ਼ ਨੇ ਤੁਰਕੀ ਦੇ ਹਵਾਈ ਖੇਤਰ ਦੀ ਉਲੰਘਣਾ ਕੀਤੀ ਅਤੇ ਕਈ ਵਾਰ ਦਿੱਤੀ ਗਈ ਚਿਤਾਵਨੀ ਨੂੰ ਨਜ਼ਰਅੰਦਾਜ਼ ਕੀਤਾ | ਉਧਰ, ਰੂਸ ਨੇ ਕਿਹਾ ਕਿ ਉਨ੍ਹਾਂ ਦਾ ਜਹਾਜ਼ ਤੁਰਕੀ ਦੇ ਹਵਾਈ ਖੇਤਰ ‘ਚ ਦਾਖਲ ਨਹੀਂ ਹੋਇਆ ਸੀ | ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਅਸੀ ਰੂਸੀ ਜੰਗੀ ਜਹਾਜ਼ ਦੇ ਤਬਾਹ ਹੋਣ ਦੇ ਹਲਾਤਾਂ ਨੂੰ ਵੇਖ ਰਹੇ ਹਾਂ | ਰੂਸ ਨੇ ਕਿਹਾ ਕਿ ਸੀਰੀਆ ਦੀ ਸੀਮਾ ‘ਤੇ ਤੁਰਕੀ ਵੱਲੋਂ ਸੁੱਟਿਆ ਗਿਆ ਇਹ ਜਹਾਜ਼ ਸੁਖੋਈ ਐਸ. ਯੂ. 24 ਜੈੱਟ ਹੈ | ਉਨ੍ਹਾਂ ਕਿਹਾ ਕਿ ਜਹਾਜ਼ ਨੇ ਤੁਰਕੀ ਦੀ ਹਵਾਈ ਸੀਮਾ ਵਿਚ ਪ੍ਰਵੇਸ਼ ਨਹੀਂ ਕੀਤਾ ਸੀ | ਰੂਸ ਦੀ ਖਬਰ ਏਜੰਸੀ ਨੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ, ‘ਕਿ ਗੋਲੀਬਾਰੀ ਦੇ ਕਾਰਨ ਰੂਸ ਦੇ ਸੁਰੱਖਿਆ ਬਲ ਦਾ ਐਸ. ਯੂ. 24 ਜਹਾਜ਼ ਸੀਰੀਆ ਵਿਚ ਦੁਰਘਟਨਾਗ੍ਰਸਤ ਹੋ ਗਿਆ | ਮੰਤਰਾਲੇ ਨੇ ਕਿਹਾ ਕਿ ਪਾਇਲਟਾਂ ਦੇ ਬਾਰੇ ਵਿਚ ਅਜੇ ਕੁਝ ਪਤਾ ਨਹੀਂ ਲੱਗਾ |