ਭਾਰਤ ਨੇ ਪ੍ਰਨੀਤ ਕੌਰ ਅਤੇ ਰਣਇੰਦਰ ਸਿੰਘ ਦੇ ਬੈਂਕ ਖਾਤਿਆਂ ਦੀ ਜਾਂਚ ਲਈ ਸਵਿਟਜ਼ਰਲੈਂਡ ਤੋਂ ਮੰਗੀ ਮਦਦ

By November 25, 2015 0 Comments


preneet raninderਨਵੀਂ ਦਿੱਲੀ: ਹੁਣ ਜਦੋਂ ਭਾਰਤੀ ਕਰ ਵਿਭਾਗ ਦੇ ਅਧਿਕਾਰੀ ਲਗਾਤਾਰ ਕਈ ਭਾਰਤੀ ਨਾਗਰਿਕਾਂ ਦੇ ਸਵਿਸ ਬੈਂਕ ਖਾਤਿਆਂ ਦੀ ਜਾਂਚ ਕਰ ਰਹੇ ਹਨ ਤਾਂ ਸਵਿਟਜ਼ਰਲੈਂਡ ਨੇ ਅੱਜ ਕਿਹਾ ਕਿ ਭਾਰਤ ਨੇ ਸਾਬਕਾ ਕਾਂਗਰਸੀ ਮੰਤਰੀ ਪ੍ਰਨੀਤ ਕੌਰ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਦੇ ਕਥਿਤ ਬੈਂਕ ਖਾਤਿਆਂ ਦੀ ਜਾਂਚ ਵਿਚ ਸਹਾਇਤਾ ਦੀ ਮੰਗ ਕੀਤੀ ਹੈ | ਕਰ ਮਾਮਲਿਆਂ ਜਿਸ ਵਿਚ ਖਾਤੇ ਅਤੇ ਦੂਸਰੇ ਵੇਰਵੇ ਸਾਂਝੇ ਕੀਤੇ ਜਾਂਦੇ ਹਨ ਵਿਚ ਸਹਾਇਤਾ ਦੇ ਮਾਪਦੰਡਾਂ ਮੁਤਾਬਿਕ ਸਵਿਟਜ਼ਰਲੈਂਡ ਦੇ ਫੈਡਰਲ ਟੈਕਸ ਪ੍ਰਸ਼ਾਸਨ ਨੇ ਸ੍ਰੀਮਤੀ ਪ੍ਰਨੀਤ ਕੌਰ ਅਤੇ ਉਨ੍ਹਾਂ ਦੇ ਪੁੱਤਰ ਨੂੰ ਕਿਹਾ ਕਿ ਉਹ 10 ਦਿਨਾਂ ਦੇ ਅੰਦਰ ਅੰਦਰ ਆਪਣੇ ਹੱਕ ਦੀ ਵਰਤੋਂ ਕਰਦੇ ਹੋਏ ਅਪੀਲ ਕਰਨ | ਸਵਿਸ ਕਰ ਵਿਭਾਗ ਨੇ ਇਹ ਪ੍ਰਗਟਾਵੇ ਅੱਜ ਸਵਿਟਜ਼ਰਲੈਂਡ ਸਰਕਾਰ ਦੇ ਫੈਡਰਲ ਗਜ਼ਟ ਵਿਚ ਛਪੇ ਦੋ ਵੱਖੋ ਵੱਖਰੇ ਨੋਟੀਫਿਕੇਸ਼ਨਾਂ ਵਿਚ ਕੀਤੇ ਹਨ | ਨੋਟੀਫਿਕੇਸ਼ਨਾਂ ਵਿਚ ਦੋਵਾਂ ਦੀ ਨਾਗਰਿਕਤਾ ਅਤੇ ਜਨਮ ਤਾਰੀਕਾਂ ਤੋਂ
ਇਲਾਵਾ ਦੋਵਾਂ ਬਾਰੇ ਹੋਰ ਕਿਸੇ ਵੇਰਵੇ ਦਾ ਪ੍ਰਗਟਾਵਾ ਨਹੀਂ ਕੀਤਾ ਗਿਆ | ਸ੍ਰੀਮਤੀ ਕੌਰ ਅਤੇ ਉਨ੍ਹਾਂ ਦੇ ਪੁੱਤਰ ਤੋਂ ਇਸ ਸਬੰਧੀ ਕੋਈ ਟਿੱਪਣੀ ਪ੍ਰਾਪਤ ਨਹੀਂ ਕੀਤੀ ਜਾ ਸਕੀ | ਇਸ ਤੋਂ ਪਹਿਲਾਂ ਜਦੋਂ ਐਚ. ਐਸ. ਬੀ. ਸੀ. ਬੈਂਕ ਦੀ ਲੀਕ ਹੋਈ ਸੂਚੀ ਵਿਚ ਸ੍ਰੀਮਤੀ ਪ੍ਰਨੀਤ ਕੌਰ ਦਾ ਨਾਂਅ ਸਾਹਮਣੇ ਆਇਆ ਸੀ ਤਾਂ ਉਨ੍ਹਾਂ ਆਪਣੇ ਨਾਂਅ ‘ਤੇ ਕਿਸੇ ਵਿਦੇਸ਼ੀ ਬੈਂਕ ਵਿਚ ਕੋਈ ਖਾਤਾ ਹੋਣ ਤੋਂ ਇਨਕਾਰ ਕੀਤਾ ਸੀ | ਉਨ੍ਹਾਂ ਇਹ ਵੀ ਕਿਹਾ ਸੀ ਕਿ ਉਨ੍ਹਾਂ ਦਾ ਇਸ ਤੋਂ ਪਹਿਲਾਂ ਕਰ ਅਧਿਕਾਰੀਆਂ ਨੇ ਬਿਆਨ ਦਰਜ ਕੀਤਾ ਸੀ ਪਰ ਉਨ੍ਹਾਂ ਨੂੰ ਕੋਈ ਦਸਤਾਵੇਜ਼ ਨਹੀਂ ਦਿਖਾਇਆ ਗਿਆ ਜਿਸ ਤੋਂ ਵਿਦੇਸ਼ੀ ਬੈਂਕ ਖਾਤੇ ਜਾਂ ਕਿਸੇ ਟਰੱਸਟ ਬਾਰੇ ਸੰਕੇਤ ਮਿਲਦਾ ਹੋਵੇ |