ਪਿੰਡ ਸਿਧਾਣਾ ਦੇ ਅਕਾਲੀ ਆਗੂ ਲਾਲੀ ਸਿਧਾਣਾ ਦੇ ਘਰ ਤੇ ਹਮਲਾ ਇੱਕ ਜਖ਼ਮੀ

By November 23, 2015 0 Comments


ਦੋ ਘਰਾਂ ਤੇ ਹੋਰ ਵੀ ਹੋਈ ਅੰਧਾ ਧੁੰਦ ਫਾਈਰਿੰਗ
goli
ਰਾਮਪੁਰਾ ਫੂਲ (23 ਨਵੰਬਰ, ਦਲਜੀਤ ਸਿੰਘ ਸਿਧਾਣਾ):ਨੇੜੇ ਦੇ ਪਿੰਡ ਸਿਧਾਣਾ ਵਿਖੇ ਅਕਾਲੀ ਆਗੂ ਲਾਲੀ ਸਿਧਾਣਾ ਤੇ ਪਿੰਡ ਦੇ ਹੀ ਕੁਝ ਵਿਆਕਤੀਆਂ ਵੱਲੋ ਹਥਿਆਰਾ ਨਾਲ ਹਮਲਾ ਕਰ ਦਿੱਤਾ , ਇਹ ਹਮਲਾ ਉਸ ਸਮੇ ਹੋਇਆ ਜਦ ਲਾਲੀ ਸਿਧਾਣਾ ਬਠਿੰਡਾ ਵਿਖੇ ਹੋਣ ਜਾ ਰਹੀ ਸਦਭਾਵਨਾ ਰੈਲੀ ਦੀਆਂ ਤਿਆਰੀਆਂ ਕਰ ਰਿਹਾ ਸੀ ਕਿ ਅਚਾਨਕ ਰਾਤ ਕਰੀਬ ਅੱਠ ਵਜੇ ਜਸਵੀਰ ਸਿੰਘ ਦੇਸਾ ਨੇ ਆਪਣੇ ਸਾਥੀਆਂ ਸਮੇਤ ਆਪਣੀ ਨੋਵਾ ਗੱਡੀ ਤੇ ਦੋ ਮੋਟਰ ਸਾਇਕਲਾਂ ਤੇ ਆਕੇ ਗੁਰਲਾਲ ਸਿੰਘ ਲਾਲੀ ਸਿਧਾਣਾ ਦੇ ਘਰ ਚ, ਆਕੇ ਅੰਧਾ ਧੁੰਦ ਫਾਈਰਿੰਗ ਕਰ ਦਿੱਤੀ । ਜਿਸ ਨਾਲ ਗੁਰਲਾਲ ਸਿੰਘ ਦੇ ਮਾਮੇ ਦਾ ਮੁੰਡਾ ਸਿਮਰਜੀਤ ਸਿੰਘ ਪੁੱਤਰ ਧਰਮ ਸਿੰਘ ਫੋਜੀ ਵਾਸੀ ਪਿੰਡ ਤਰਨਤਾਰਨ ਮੋੜ ਜੋ ਕਿ ਆਪਣੀ ਭੂਆਂ ਨੂੰ ਮਿਲਨ ਆਇਆ ਹੋਇਆ ਸੀ ਗੰਭੀਰ ਜਖ਼ਮੀ ਹੋ ਗਿਆ ਤੇ ਲਾਲੀ ਸਿਧਾਣਾ ਵਾਲ ਵਾਲ ਬੱਚ ਗਿਆ ।

ਇਸ ਘਟਨਾ ਚ, ਸਿਮਰਜੀਤ ਸਿੰਘ ਦੀ ਖੱਬੀ ਬਾਂਹ ਚ, ਗੋਲੀ ਬੱਜੀ ਜਿਸ ਕਾਰਨ ਉਸਨੂੰ ਭੂੱਚੋ ਮੰਡੀ ਆਦੇਸ਼ ਹਸਪਤਾਲ ਚ, ਦਾਖਿਲ ਕਰਵਾਇਆ ਗਿਆ । ਇਸ ਤੋ ਇਲਾਵਾ ਇਹਨਾਂ ਵਿਆਕਤੀਆਂ ਨੇ ਚਮਕੋਰ ਸਿੰਘ ਕੌਰੀ ਪੁੱਤਰ ਸਰਪੰਚ ਸੁੱਚਾ ਸਿੰਘ ਅਤੇ ਠੇਕੇਦਾਰ ਸਤਨਾਮ ਸਿੰਘ ਸੱਤਾ ਦੇ ਘਰ ਅੱਗੇ ਵੀ ਫਾਈਰਿੰਗ ਕੀਤੀ ਜਿਸ ਨਾਲ ਸਤਨਾਮ ਸਿੰਘ ਸੱਤਾ ਦੀ ਫਾਰਚੂਨ ਗੱਡੀ ਚ, ਵੀ ਗੋਲੀ ਲੱਗ ਗਈ । ਘਟਨਾ ਦੀ ਸੂਚਨਾ ਮਿਲਨ ਤੇ ਡੀ ਐਸ ਪੀ ਗੁਰਜੀਤ ਸਿੰਘ ਰੋਮਾਣਾ, ਐਸ ਐਚ ਓ ਫੂਲ ਜੈ ਸਿੰਘ ਮੋਕੇ ਤੇ ਪਹੰਚੇ ਤੇ ਕਥਿਤ ਦੋਸ਼ੀ ਵਿਰੁੱਧ ਮਾਮਲਾ ਦਰਜ਼ ਕਰ ਲਿਆ ਹੈ । ਥਾਨਾ ਫੂਲ ਦੇ ਐਸ ਐਚ ਓ ਜੈ ਸਿੰਘ ਨੇ ਦੱਸਿਆ ਕਿ ਸਿਮਰਜੀਤ ਸਿੰਘ ਮਾਨ ਦੇ ਬਿਆਨਾ ਤੇ ਥਾਨਾ ਫੂਲ ਵਿਖੇ ਐਫ ਆਈ ਆਰ ਨੰ: 88 ਧਾਰਾ 307,452,336,148,149,25,27,54,59 ਅਸਲਾ ਐਕਟ ਅਧੀਨ ਜਸਵੀਰ ਸਿੰਘ ਉਰਫ ਦੇਸ਼ਾ (ਗੈਗਸਟਰ ਅਮਨਾ ਸਧਾਣਾ ਦਾ ਭਰਾ) ਪੁੱਤਰ ਸੁਦਾਗਰ ਸਿੰਘ , ਜਗਸੀਰ ਸਿੰਘ ਸੀਰਾ ਪੁੱਤਰ ਬਿੱਟੂ ਸਿੰਘ, ਸੁਦਾਗਰ ਸਿੰਘ ਪੁੱਤਰ ਪਿਆਰਾ ਸਿੰਘ , ਅੰਗਰੇਜ ਸਿੰਘ ਪੁੱਤਰ ਚੰਦ ਸਿੰਘ , ਬਲਵੀਰ ਸਿੰਘ ਉਰਫ ਡੀ ਸੀ ਪੁੱਤਰ ਬਲਵਿੰਦਰ ਸਿੰਘ ਬਿੰਦੀ, ਰਣਜੀਤ ਸਿੰਘ ਜਹਾਜ਼ ਤੇ ਉਸਦਾ ਭਰਾ ਪੁੱਤਰ ਭੋਲਾ ਸਿੰਘ ਤੋ ਬਿਨਾਂ ਤਿੰਨ ਅਣਪਛਾਤੇ ਸਾਰੇ ਵਾਸੀ ਸਿਧਾਣਾ ਤੇ ਮਾਮਲਾ ਦਰਜ਼ ਕਰ ਲਿਆ ਗਿਆ ਹੈ । ਐਸ ਐਚ ਓ ਫੂਲ ਨੇ ਦੱਸਿਆ ਕਿ ਜਸਵੀਰ ਸਿੰਘ , ਸੋਦਾਗਰ ਸਿੰਘ ਤੇ ਜਗਸੀਰ ਸਿੰਘ ਸੀਰਾ ਨੂੰ ਗਿਰਫਤਾਰ ਕਰਕੇ ਰਿਮਾਂਡ ਲਈ ਮਾਨਯੋਗ ਅਦਾਲਤ ਪੇਸ਼ ਕੀਤਾ ਗਿਆ ਹੈ ।