ਮਾਮਲਾ ਅਕਾਲ ਤਖ਼ਤ ਸਾਹਿਬ ਦੇ ਕਾਰਜ਼ਕਾਰੀ ਜਥੇਦਾਰ ਭਾਈ ਮੰਡ ਵੱਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਦਾ

By November 23, 2015 0 Comments


ਅਕਾਲੀ ਦਲ(ਅ) ਦੇ ਫ਼ਤਹਿਗੜ੍ਹ ਸਾਹਿਬ ਤੇ ਪਟਿਆਲਾ ਤੋਂ 3 ਦਰਜਨ ਤੋਂ ਵੱਧ ਆਗੂ ਤੇ ਕਾਰਕੁੰਨ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜੇ
ਪ੍ਰੋ. ਮੋਹਿੰਦਰਪਾਲ ਨੇ ਸਦਭਾਵਨਾ ਰੈਲੀ ਨੂੰ ਹਿਟਲਰ ਰੈਲੀ ਦੱਸਿਆ
ਫ਼ਤਹਿਗੜ੍ਹ ਸਾਹਿਬ, 23 ਨਵੰਬਰ (ਅਰੁਣ ਆਹੂਜਾ)-ਬੀਤੇ ਦੀਨੀਂ ਪਿੰਡ ਚੱਬਾ ਵਿਖੇ ਬੁਲਾਏ ਸਰਬੱਤ ਖਾਲਸੇ ਦੌਰਾਨ ਸ਼੍ਰੀ ਅਕਾਲੀ ਤਖ਼ਤ ਸਾਹਿਬ ਜੀ ਦੇ ਥਾਪੇ ਗਏ ਕਾਰਜ਼ਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਜਿਨ੍ਹਾਂ ਨੂੰ ਹੋਰ ਕਈ ਸਿੰਘਾਂ ਸਮੇਤ ਦੇਸ਼ ਧ੍ਰੋਹ ਅਤੇ ਹੋਰ ਕਈ ਮਾਮਲਿਆਂ ਤਹਿਤ ਜੇਲ੍ਹਾਂ ਵਿਚ ਨਜ਼ਰਬੰਦ ਕੀਤਾ ਹੋਇਆ ਹੈ ਅਤੇ ਕਈ ਦਿੰਨਾਂ ਤੋਂ ਪੁਲਿਸ ਰਿਮਾਂਡ ‘ਤੇ ਚੱਲ ਰਹੇ ਹਨ, ਵੱਲੋਂ 23 ਨਵੰਬਰ ਦੇ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕਥਿਤ ਤੌਰ ‘ਤੇ ਜਾਰੀ ਕੀਤੇ ਹੁਕਮਾਂ ਤਹਿਤ ਪੰਜਾਬ ਪੁਲਿਸ ਵੱਲੋਂ ਜਿਥੇ ਸੂਬੇ ਭਰ ਦੇ ਪਾਰਟੀ ਵਰਕਰਾਂ ਅਤੇ ਕਾਰਕੁੰਨਾਂ ਨੂੰ ਘਰਾਂ ਵਿਚੋਂ ਰੇਡ ਮਾਰ ਕੇ ਅਤੇ ਸੜਕਾਂ ‘ਤੇ ਜਾਮ ਲਗਾਉਣ ਦੀਆਂ ਤਿਆਰੀਆਂ ਕਰਦਿਆਂ ਸਮੇਂ ਹਿਰਾਸਤ ‘ਚ ਲਿਆ ਗਿਆ, ਉਥੇ ਅੱਜ ਫ਼ਤਹਿਗੜ੍ਹ ਸਾਹਿਬ ਅਤੇ ਪਟਿਆਲਾ ਜ਼ਿਲ੍ਹੇ ਦੇ ਪਾਰਟੀ ਦੇ ਨਾਮਵਰ੍ਹ ਆਗੂਆਂ ਅਤੇ ਹੋਰ ਕਈ ਕਾਰਕੁੰਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਫ਼ਤਹਿਗੜ੍ਹ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਸ. ਸ਼ਿੰਗਾਰਾ ਸਿੰਘ ਬਡਲਾ, ਇਲਾਕਾ ਸਕੱਤਰ ਧਰਮ ਸਿੰਘ ਕਲੌੜ, ਹਲਕਾ ਇੰਚਾਰਜ ਕੁਲਦੀਪ ਸਿੰਘ ਪਹਿਲਵਾਨ ਅਤੇ ਹੋਰ ਸਮਰਥਕਾਂ ਨੂੰ ਜੋਤੀ ਸਰੂਪ ਚੌਕ ਨੇੜਿਓ ਜਾਮ ਲਗਾਉਣ ਤੋਂ ਪਹਿਲਾਂ ਹੀ ਹਿਰਾਸਤ ‘ਚ ਲੈ ਲਿਆ ਗਿਆ। ਪੱਤਰਕਾਰਾਂ ਨੂੰ ਈ-ਮੇਲ ਰਾਹੀਂ ਪ੍ਰੈੱਸਨੋਟ ਜਾਰੀ ਕਰਦਿਆਂ ਪਾਰਟੀ ਦੇ ਜਰਨਲ ਸਕੱਤਰ ਪ੍ਰੋ. ਮੋਹਿੰਦਰਪਾਲ ਸਿੰਘ ਨੇ ਦੱਸਿਆ ਕਿ ਪਟਿਆਲਾ ਨਾਲ ਸੰਬਧਤ ਸ. ਹਰਭਜਨ ਸਿੰਘ ਕਸ਼ਮੀਰੀ, ਨੌਨਿਹਾਲ ਸਿੰਘ, ਬਲਜੀਤ ਸਿੰਘ ਗਿੱਲ, ਬਨਾਰਸੀ ਸਿੰਘ ਸਮੇਤ ਚਾਰ ਹੋਰ ਆਗੂਆਂ ਨੂੰ, ਸਨੌਰ ਨਾਲ ਸੰਬਧਤ ਦਰਸ਼ਨ ਸਿੰਘ ਅਤੇ ਤਰਸੇਮ ਸਿੰਘ, ਦੇਵੀਗੜ੍ਹ ਦੇ ਸਰਬਜੀਤ ਸਿੰਘ ਘੜਾਮ, ਜਸਵੀਰ ਸਿੰਘ ਰੁੜਕੀ, ਸ਼ੁਤਰਾਣਾ ਤੋਂ ਵਧਾਵਾ ਸਿੰਘ ਸਰਪੰਚ, ਜੈਮੱਲ ਸਿੰਘ, ਬੂਟਾ ਸਿੰਘ ਬੇਤਾਲ, ਸਮਾਣਾ ਤੋਂ ਸਤਨਾਮ ਸਿੰਘ, ਅਤਰ ਸਿੰਘ ਤਾਲਵਾਲਾ, ਗੁਰਮੇਲ ਸਿੰਘ, ਰਾਜਪਾਲ ਸਿੰਘ ਹਲਕਾ ਇੰਚਾਰਜ, ਗਰੁਧਿਆਨ ਸਿੰਘ ਧਨੇਠਾ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਬਾਪੂ ਸਾਧਾ ਸਿੰਘ ਕੂਕਾ ਨੂੰ ਮਿਲਾ ਕੇ 28 ਦੇ ਕਰੀਬ ਆਗੂਆਂ ਤੇ ਵਰਕਰਾਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਖਿਲਾਫ 751 ਦੇ ਮਾਮਲੇ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।

ਜਦੋਂ ਕਿ ਉਨ੍ਹਾਂ ਦੇ ਖੁੱਦ ਦੇ ਘਰ ਵੀ ਰੇਡ ਹੋਈ ਪਰੰਤੂ ਉਹ ਪਾਰਟੀ ਦੀਆਂ ਗਤੀਵੀਧੀਆਂ ਨੂੰ ਜਾਰੀ ਰਖਣ ਲਈ ਪੁਲਿਸ ਤੋਂ ਬੱਚ ਨਿਕਲੇ। ਇਸ ਤੋਂ ਇਲਾਵਾ ਪਟਿਆਲਾ ਅਤੇ ਫ਼ਤਹਿਗੜ੍ਹ ਸਾਹਿਬ ਦੀ ਜੇਕਰ ਸਾਂਝੀ ਗੱਲ ਕੀਤੀ ਜਾਵੇ ਤਾਂ ਪਾਰਟੀ ਦੇ ਇਨ੍ਹਾਂ ਦੋਨਾਂ ਜਿਲ੍ਹਿਆਂ ਵਿਚੋਂ 3 ਦਰਜਨ ਦੇ ਕਰੀਬ ਪਾਰਟੀ ਵਰਕਰਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਇਸ ਤੋਂ ਇਲਾਵਾ ਪਾਰਟੀ ਦੇ ਯੂਥ ਇਕਾਈ ਦੇ ਸੀਨੀਅਰ ਆਗੂ ਭਾਈ ਕੁਲਦੀਪ ਸਿੰਘ ਦੁਭਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਕਰੀਬ 4 ਵਜੇ ਸਵੇਰੇ ਪੁਲਿਸ ਦੀ ਰੇਡ ਹੋਈ, ਜਿਸ ਦੌਰਾਨ ਉਨ੍ਹਾਂ ਦੇ ਘਰ ਨੂੰ ਪੁਲਿਸ ਨੇ ਚਾਰੋਂ ਪਾਸਿਓ ਘੇਰ ਲਿਆ ਸੀ, ਪਰੰਤੂ ਉਹ ਕਿਸੇ ਤਰ੍ਹਾਂ ਬੱਚ ਨਿਕੱਲੇ। ਪਾਰਟੀ ਦੇ ਹੋਰ ਹਿਰਾਸਤ ‘ਚ ਲਏ ਆਗੂਆਂ ਬਾਰੇ ਜਾਣਕਾਰੀ ਲੈਣ ਲਈ ਪਾਰਟੀ ਦੇ ਸੀਨੀਅਰ ਕਈ ਆਗੂਆਂ ਨਾਲ ਉਨ੍ਹਾਂ ਦੇ ਫੋਨ ਉਪੱਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਉਨ੍ਹਾਂ ਦੇ ਸਾਰਿਆਂ ਦੇ ਫੋਨ ਸਾਰਾ ਦਿੰਨ ਹੀ ਬੰਦ ਰਹੇ, ਜਿਸ ਕਾਰਣ ਹੋਰ ਹਿਰਾਸਤ ‘ਚ ਲਏ ਪਾਰਟੀ ਵਰਕਰਾਂ ਦੀ ਜਾਣਕਾਰੀ ਨਹੀਂ ਮਿਲ ਸਕੀ। ਜਦੋਂ ਸੰਬਧਤ ਪੁਲਿਸ ਤੋਂ ਗ੍ਰਿਫਤਾਰ ਕੀਤੇ ਵਰਕਰਾਂ ਦੀ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਪਾਰਟੀ ਵਰਕਰਾਂ ਨੂੰ ਮਾਮਲਾ ਦਰਜ ਕਰਨ ਜਾਂ ਉਨ੍ਹਾਂ ਨੂੰ ਜੇਲ੍ਹ ਭੇਜਣ ਦੀ ਕੋਈ ਪੁਸ਼ਟੀ ਨਹੀਂ ਕੀਤੀ। ਪ੍ਰੋ. ਮੋਹਿੰਦਰਪਾਲ ਸਿੰਘ ਨੇ ਪ੍ਰੈੱਸਨੋਟ ਵਿਚ ਲਿਖਿਆ ਹੈ ਕਿ ਬਾਦਲ ਸਰਕਾਰ ਵੱਲੋਂ ਜਿਸ ਤਰ੍ਹਾਂ ਰਾਤੋਂ-ਰਾਤ ਅਕਾਲੀ ਦਲ(ਅ) ਦੇ ਵਰਕਰਾਂ ਨੂੰ ਰੇਡਾਂ ਮਾਰ ਕੇ ਗ੍ਰਿਫ਼ਤਾਰ ਕਰਨਾ ਕਿਥੋਂ ਦੇ ਇਨਸਾਫ ਦੀ ਗੱਲ ਹੈ, ਜਦੋਂ ਕਿ ਅਗਲੀ ਸਵੇਰੇ ਹੀ ਉਨ੍ਹਾਂ ਵੱਲੋਂ ਸਦਭਾਵਨਾ ਰੈਲੀ ਕੀਤੀ ਜਾਣੀ ਸੀ। ਪ੍ਰੋ. ਮੋਹਿੰਦਰਪਾਲ ਸਿੰਘ ਨੇ ਸਦਭਾਵਨਾ ਰੈਲੀ ਨੂੰ ਹਿਟਲਰ ਰੈਲੀ ਦੱਸਿਆ ਹੈ। ਉਨ੍ਹਾਂ ਜਮਹੂਰੀਅਤ ਪਸੰਦ ਧਿਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ. ਬਾਦਲ ਦੇ ਕੌਮ ਵਿਰੋਧੀ ਐਕਸ਼ਨਾਂ ‘ਚ ਬਿਲਕੁਲ ਸਾਥ ਨਾ ਦੇਵੇ, ਬਾਕੀ ਤਾਂ ਇਤਿਹਾਸ ਕਿਸੇ ਦਾ ਗੁਲਾਮ ਨਹੀਂ ਬਣ ਕੇ ਰਿਹਾ ਹੈ ਅਤੇ ਇਤਿਹਾਸ ਦੁਹਰਾਉਣ ਵਿਚ ਬਾਦਲ ਸਰਕਾਰ ਖੁੱਦ ਜਿਮ੍ਹੇਵਾਰ ਸਾਬਿਤ ਹੋਵੇਗੀ।

Posted in: ਪੰਜਾਬ