ਸਦਭਾਵਨਾ ਰੈਲੀ: ਬਠਿੰਡਾ ਵਿੱਚ ਲੱਗਿਆ ਪੁਲੀਸ ਦਾ ਮੇਲਾ

By November 22, 2015 0 Comments


badalਬਠਿੰਡਾ, 22 ਨਵੰਬਰ:ਸਦਭਾਵਨਾ ਰੈਲੀ ਤੋਂ ਪਹਿਲਾਂ ਬਠਿੰਡਾ ਸ਼ਹਿਰ ਵਿੱਚ ਪੁਲੀਸ ਦਾ ਮੇਲਾ ਲੱਗ ਗਿਆ ਹੈ। ਪੂਰੇ ਬਠਿੰਡਾ ਜ਼ੋਨ ਦੀ ਪੁਲੀਸ ਨੇ ਅੱਜ ਸ਼ਾਮ ਤੋਂ ਹੀ ਮੋਰਚੇ ਸੰਭਾਲ ਲਏ ਹਨ। ਪੁਲੀਸ ਨੇ ਅੱਜ ਅਮਨ ਕਾਨੂੰਨ ਕਾਇਮ ਰੱਖਣ ਲਈ ਕੌਮੀ ਮਾਰਗਾਂ ਅਤੇ ਲਿੰਕ ਸੜਕਾਂ ’ਤੇ ਫਲੈਗ ਮਾਰਚ ਵੀ ਕੱਢਿਆ ਜਿਸ ਦੀ ਅਗਵਾਈ ਐਸ.ਪੀ. (ਡੀ) ਵਿਨੋਦ ਚੌਧਰੀ ਨੇ ਕੀਤੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਭਲਕੇ ਬਠਿੰਡਾ-ਗੋਨਿਆਣਾ ਸੜਕ ’ਤੇ ਵਿਵਾਦਿਤ ਪਰਲਜ਼ ਕੰਪਨੀ ਦੀ ਪ੍ਰਾਈਵੇਟ ਕਲੋਨੀ ਦੀ ਜ਼ਮੀਨ ’ਤੇ ਸਦਭਾਵਨਾ ਰੈਲੀ ਕੀਤੀ ਜਾ ਰਹੀ ਹੈ।
ਪੁਲੀਸ ਅਫਸਰਾਂ ਨੇ ਕਰੀਬ ਤਿੰਨ ਹਜ਼ਾਰ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਦੀ ਗੱਲ ਆਖੀ ਹੈ ਪ੍ਰੰਤੂ ਪੁਲੀਸ ਮੁਲਾਜ਼ਮਾਂ ਦੀ ਗਿਣਤੀ ਪੰਜ ਹਜ਼ਾਰ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ।

Posted in: ਪੰਜਾਬ