ਉਪਕਾਰ ਸਿੰਘ ਸੰਧੂ ਮੁੜ ਅਕਾਲੀ ਦਲ ਬਾਦਲ ਵਿੱਚ ਸ਼ਾਮਲ

By November 22, 2015 0 Comments


upkar ਅੰਮਿਰਤਸਰ 22 ਨਵੰਬਰ (ਜਸਬੀਰ ਸਿੰਘ) ਪਿਛਲੇ ਸਮੇ ਦੋਰਾਨ ਉਪਰ ਥਲੀ ਵਾਪਰੀਆਂ ਕੁਝ ਹਿਰਦੇ ਵੇਦਕ ਘਟਨਾਵਾਂ ਨੇ ਹਰੇਕ ਸਿਖ ਦੀਆਂ ਭਾਵਨਾਵਾਂ ਨੂ ਜਖਮੀ ਕੀਤਾ ਹੈ ਜਿਸ ਕਾਰਨ ਲੋਕਾਂ ਦਾ ਗੁੱਸਾ ਇਸ ਕਦਰ ਫੁੱਟ ਪਿਆ ਕਿ ਪੰਜਾਬ ਦੀ ਹਾਕਮ ਧਿਰ ਨਾਲ ਸਬੰਧਿਤ ਕਈ ਅਕਾਲੀ ਆਗੂ ਵੀ ਦਲ ਛੱਡ ਗਏ ਜਿਹਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ)ਦੇ ਜਿਲ•ਾ ਪਰਧਾਨ ਤੇ ਪੇਡਾ ਦੇ ਚੇਅਰਮੈਨ ਸ੍ਰ ਉਪਕਾਰ ਸਿੰਘ ਸੰਧੂਵੀ ਸ਼ਾਮਲ ਸਨ ਪਰ ਅੱਜ ਲੋਟ ਕੇ ਬੁੱਧੂ ਘਰ ਨੂੰ ਆਏ ਦੀ ਕਹਾਵਤ ਅਨੁਸਾਰ ਸੰਧੂ ਸਾਥੀਆ ਸਮੇਤ ਮੁੜ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਗਏ ਹਨ ਜਿਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਹੇਠ ਵਚਨਬੱਧਤਾ ਪ੍ਰਗਟਾਈ ਹੈ।
ਸ਼੍ਰੋਮਣੀ ਅਕਾਲੀਦਲ ਦੀ ਜਿਲ•ਾ ਪ੍ਰਧਾਨਗੀ ਅਤੇ ਪੇਡਾ ਦੀ ਚੇਅਰਮੈਨੀ ਤੋਂ ਅਸਤੀਫਾ ਦੇਣ ਵਾਲੇ ਸ.ਉਪਕਾਰ ਸਿੰਘ ਸੰਧੂ ਅਤੇ ਉਹਨਾ ਦੇ ਸਾਥੀਆਂ ਨੇ ਪਾਰਟੀ ਵਿਚ ਵਾਪਸੀ ਮੋਕੇ ਕਿਹਾ ਕਿ ਅਕਾਲੀ ਇਕ ਸਿਧਾਂਤਕ ਵਿਚਾਰਧਾਰਾ ਹੈ ਅਤੇ ਉਹ ਅਕਾਲੀ ਸਨ ਅਤੇ ਅਕਾਲੀ ਹੀ ਰਹਿਣਗੇ ਆਪਣੇ ਅਸਤੀਫੇ ਸੰਬੰਧੀ ਸਪਸ਼ਟ ਕਰਦਿਆਂ ਉਹਨਾ ਕਿਹਾ ਕਿ ਆਮ ਸਿਖ ਵਜੋ ਵਾਪਰਨ ਵਾਲੀਆਂ ਸਿਖ ਵਿਰੋਧੀ ਘਟਨਾਵਾਂ ਦਾ ਰੋਸ ਸੀ ਪਰ ਜਿਵੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਸਮੱਸਿਆ ਦੀ ਘੜੀ ਵਿਚ ਸਿਖ ਮੁਦਿਆਂ ਤੇ ਹਾਂ ਪਖੀ ਵਤੀਰਾ ਅਪਣਾਇਆ ਹੈ ਉਸ ਤੋਂ ਸਪਸ਼ਟ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀਦਲ ਦੀ ਅਗਵਾਈ ਵਿਚ ਸਿਖਾਂ ਦੇ ਹਿਤ ਸੁਰਖਿਅਤ ਹਨ।
ਉਹਨਾ ਕਿਹਾ ਕਿ ਏਜੰਸੀਆਂ ਦੇ ਸਿਖ ਵਿਰੋਧੀ ਵਤੀਰੇ ਤੋਂ ਕੁਝ ਲੋਕਾਂ ਨੇ ਆਪਣੇ ਹਿਤ ਕੱਢਣ ਦੀ ਕੋਸ਼ਿਸ਼ ਕੀਤੀ ਹੈ ਜਿਸਦੀ ਸਪਸ਼ਟ Àਦਾਰਣ ਸਰਬੱਤ ਖਾਲਸਾ ਦੇ ਨਾਂ ਤੇ ਸਿਖਾਂ ਦੀਆਂ ਭਾਵਨਾਵਾਂ ਵਰਤਣ ਲਈ ਇਸਦੇ ਪ੍ਰਬੰਧਕਾਂ ਵਲੋ ਅਪਨਾਏ ਹਥਕੰਡਿਆਂ ਨੇ ਸਾਹਮਣੇ ਲੈ ਆਂਦੀ ਹੈ। ਉਹਨਾ ਕਿਹਾ ਕਿ ਕਾਂਗਰਸ ਦੇ ਰੂਪ ਵਿਚ ਉਹ ਤਾਕਤਾਂ, ਜਿਨ•ਾਂ 1984 ਚ ਸਿਖ ਨਸਲਕੁਸ਼ੀ ਦੀ ਅਸਫਲ ਕੋਸ਼ਿਸ਼ ਕੀਤੀ ਸੀ ਮੁੜ• ਸਿਖਾਂ ਦਰਮਿਆਨ ਵਖਰੇਵੇ ਪੈਦਾ ਕਰਕੇ ਆਪਣੀ ਸਿਖ ਵਿਰੋਧੀ ਸੋਚ ਦਾ ਮੁਜਾਹਰਾ ਕਰ ਚੁਕੀਆਂ ਹਨ |
ਉਹਨਾ ਕਿਹਾ ਕਿ ਸ਼੍ਰੋਮਣੀ ਅਕਾਲੀਦਲ ਵਲੋ ਬੇਅਦਬੀ ਮਾਮਲੇ ਦੀ ਜਾਂਚ ਸੀ.ਬੀ.ਆਈ ਨੂ ਦੇਣ, ਬੇਦੋਸ਼ੇ ਨੋਜਵਾਨਾ ਦੀ ਤੁਰੰਤ ਰਿਹਾਈ, ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਆਰਥਿਕ ਤੇ ਮਾਨਸਿਕ ਮਦਦ, ਗੋਲੀ ਚਲਾਉਣ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ਼ ਕਤਲ ਦਾ ਮਾਮਲਾ, ਬੇਅਦਬੀ ਦੇ ਦੋਸ਼ੀਆਂ ਲਈ ਸਜਾ ਉਮਰ ਕੈਦ ਵਿਚ ਤਬਦੀਲ ਜਿਹੇ ਕਦਮ ਚੁਕ ਕੇ ਆਪਣੀ ਪੰਥ ਪ੍ਰਸਤੀ ਦਾ ਸਬੂਤ ਦਿੱਤਾ ਹੈ, ਜੋ ਸਿਖਾਂ ਦੇ ਹਿੱਤਾਂ ਦੀ ਰਾਖੀ ਦੀ ਤਰਜਮਾਨੀ ਹੈ ਉਕਤ ਸਥਿਤੀ ਦੇ ਮਦੇਨਜਰ ਅਸੀਂ ਸਮਝਦੇ ਹਾਂ ਕਿ ਸਿਖਾਂ ਦੇ ਹੱਕਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਹੀ ਸੁਚਾਰੂ ਢੰਗ ਨਾਲ ਲੜਿਆ ਜਾ ਸਕਦਾ ਹੈ | ਅਜਿਹੇ ਵਿਚ ਉਹ ਸਾਰੇ ਅਕਾਲੀਦਲ ਨਾਲ ਆਪਣੀ ਵਫਾਦਾਰੀ ਦੀ ਵਚਨਬੱਧਤਾ ਦੁਹਰਾਉਂਦੇ ਹਨ ।

Posted in: ਪੰਜਾਬ