ਫੈਸਲਾ ਸਿੱਖ ਕੌਮ ਦੇ ਹੱਥ :-ਤਖਤ ਜਾਂ ਤਖਤਾ

By November 22, 2015 0 Comments


ਜਸਬੀਰ ਸਿੰਘ ਪੱਟੀ 09356024684
ਹਿੰਦੋਸਤਾਨ ਦਾ ਜੇਕਰ ਪੁਰਾਤਨ ਇਤਿਹਾਸ ਫਰੋਲਿਆ ਜਾਵੇ ਉਸ ਵਿੱਚੋ ਬਹੁਤ ਕੁਝ ਅਜਿਹਾ ਮਿਲਦਾ ਹੈ ਜਿਹੜਾ ਹਿੰਦੂ ਰਾਜਿਆ ਦੀ ਨਲਾਇਕੀ ਦਾ ਕਾਰਨ ਬਣਦਾ ਹੈ ਅਤੇ ਜਦੋ ਵੀ ਵਿਦੇਸ਼ੀ ਹਮਲਾਵਰ ਹਿੰਦੋਸਤਾਨ ਦੇ ਹਮਲਾ ਕਰਨ ਲਈ ਆਉਦੇ ਤਾਂ ਹਿੰਦੁਸਤਾਨ ਦੇ ਕਈ ਮੂਰਖ਼ ਰਾਜੇ-ਮਹਾਰਾਜੇ ਦੇਸੀ-ਵਿਦੇਸ਼ੀ ਹਮਲਾਵਰਾਂ ਦਾ ਹਥਿਆਰਾਂ ਨਾਲ ਮੁਕਾਬਲਾ ਕਰਨ ਦੀ ਬਜਾਏ ਵਿਦੇਸ਼ੀ ਮੁਗਲੀਆ ਫੌਜਾਂ ਅੱਗੇ ਗਊਆਂ ਦੇ ਵੱਗ ਹਿੱਕ ਕੇ ਕਰ ਦਿੰਦੇ ਸਨ ਕਿ ਗਊ ਇੱਕ ਪਵਿੱਤਰ ਤੇ ਪੂਜਣਯੋਗ ਹੈ ਅਤੇ ਹਮਲਾਵਰ ਫੌਜਾਂ ਗਊਆਂ ਦੀ ਵੱਢ-ਟੁੱਕ ਨਹੀਂ ਕਰਨਗੀਆਂ ਪਰ ਹੁੰਦਾ ਉਹਨਾਂ ਦੇ ਸੋਚ ਦੇ ਬਿਲਕੁਲ ਉਲਟ ਤੇ ਮੁਸਲਮਾਨ ਜਿਥੇ ਗਊਆ ਵੀ ਮਾਰ ਕੇ ਖਾ ਜਾਂਦੇ ਉਥੇ ਬਿਨਾਂ ਕਿਸੇ ਜੰਗ ਦੇ ਉਹ ਸ਼ਹਿਰਾਂ ਵਿੱਚ ਦਾਖਲ ਹੁੰਦੇ ਤੇ ਲੁੱਟ ਮਾਰ ਕਰਨ ਦੇ ਨਾਲ ਨਾਲ ਧੀਆ ਭੈਣਾਂ ਨੂੰ ਵੀ ਚੁੱਕ ਕੇ ਲੈ ਜਾਂਦੇ ਜਿਹਨਾਂ ਨੂੰ ਸਿੱਖ ਗੁਰੀਲੇ ਹਮਲੇ ਕਰਕੇ ਜਿਥੇ ਮੁਗਲਾਂ ਦਾ ਮਾਲ ਮਤਾ ਲੁੱਟ ਲੈਦੇ ਉਥੇ ਚੁੱਕ ਕੇ ਲਿਆਦੀਆ ਧੀਆ ਭੈਣਾਂ ਨੂੰ ਵੀ ਛੁਡਾ ਕੇ ਉਹਨਾਂ ਦੇ ਘਰਾਂ ਤੱਕ ਗੁਰੂ ਹੁਕਮ ਅਨੁਸਾਰ ਬਾਇੱਜ਼ਤ ਪਹੁੰਚਾਉਦੇ ਸਨ। ਜਿਹਨਾਂ ਵਿੱਚੋ ਕਈ ਤਾਂ ਵਾਪਸ ਘਰਾਂ ਲਈ ਜਾਣ ਲਈ ਤਿਆਰ ਨਹੀ ਹੁੰਦੀਆ ਸਨ ਤੇ ਕਈਆ ਨੂੰ ਉਹਨਾਂ ਦੇ ਘਰਾਂ ਵਾਲੇ ਮੁੜ ਵਾਪਸ ਲੈਣ ਲਈ ਤਿਆਰ ਨਾ ਹੁੰਦੇ ।ਇਹਨਾਂ ਅਭਾਗਣ ਕੁੜੀਆ ਨੂੰ ਅੰਮ੍ਰਿਤ ਛੱਕਾ ਕੇ ਭਾਗਵਾਲੀਆ ਬਣਾਈਆ ਜਾਂਦੀਆ ਤੇ ਸਿੰਘਣੀਆਂ(ਸ਼ੇਰਨੀਆ) ਸਜਾ ਕੇ ਉਹਨਾਂ ਦੀਆ ਸ਼ਾਂਦੀਆ ਵੀ ਸਿੰਘਾਂ ਨਾਲ ਕਰਕੇ ਉਹਨਾਂ ਨੂੰ ਵੀ ਦੇਗ ਤੇਗ ਦੇ ਧੰਨੀ ਬਣਾਇਆ ਜਾਂਦਾ ਸੀ। ਅਜਿਹੀਆਂ ਅਹਿਮਕਾਨਾ ਹਰਕਤਾਂ ਦੇ ਫਲਸਰੂਪ ਹਿੰਦੋਸਤਾਨ ਦੇ ਮੂਰਖ਼ ਰਾਜਿਆ ਨੂੰ ਆਪਣੇ ਰਾਜ ਭਾਗ ਗਵਾਉਣੇ ਪਏ।

ਗਉ ਦੀ ਆੜ ਕੇ ਲੈ ਕੇ ਭਾਜਪਾ ਨੇ ਬੀਤੇ ਦਿਨੀ ਬਿਹਾਰ ਦੀਆ ਚੋਣਾਂ ਜਿੱਤਣ ਦੀ ਕੋਸ਼ਿਸ਼ ਕੀਤੀ ਅਤੇ ਭਾਜਪਾ ਨੇ ਗਊ, ਗਊ-ਮਾਸ, ਗਊ-ਪੂਜਾ, ਗਊ-ਅਪਮਾਨ ਅਤੇ ਗਊ-ਹੱਤਿਆ ਦੇ ਰਾਗ ਅਲਾਪ ਕੇ ਲੋਕ-ਰਾਇ ਸਾਹਮਣੇ ਬਥੇਰੀਆਂ ਗਊਆਂ ਹਿੱਕ ਕੇ ਕੀਤੀਆਂ ਪਰ ਲੋਕ-ਫ਼ਤਵੇ ਨੇ ਇਸ ਮੂਰਖ਼-ਲਾਣੇ ਦਾ ਉਹੋ ਹਾਲ ਕਰਨ ‘ਚ ਕਸਰ ਨਹੀਂ ਛੱਡੀ ਜਿਹੜਾ ਮੂਰਖ ਰਾਜਿਆ ਦਾ ਕੀਤਾ ਸੀ।ਨਰਿੰਦਰ ਮੋਦੀ, ਅਮਿਤ ਸ਼ਾਹ, ਮੋਹਨ ਭਾਗਵਤ, ਦਵਾਈਆ ਵਾਲਾ ਰਾਮਦੇਵ, ਪ੍ਰਵੀਨ ਤੋਗੜੀਏ ਅਤੇ ਸਾਕਸ਼ੀ ਮਹਾਰਜ, ਸਾਧਵੀ ਪਰਾਚੀ ਵਰਗਿਆਂ ਦੇ ਭਾਂਡੇ ਬਿਹਾਰ ਦੇ ਲੋਕਾਂ ਨੇ ਨਿਹੰਗ ਦੇ ਬਾਟੇ ਵਾਂਗੇ ਤਿੱਖੀ ਰੇਤ ਨਾਲ ਮਾਂਜ ਕੇ ਉਸ ਰੁੰਡ ਮੁੰਡ ਦਰੱਖਤ ਤੇ ਟੰਗ ਦਿੱਤੇ ਹਨ ਜਿਥੋ ਇਹ ਲੱਥਣੇ ਹੁਣ ਮੁਸ਼ਕਲ ਜਾਪਦੇ ਹਨ। ਮੋਦੀ ਮਾਰਕਾ ਆਰ.ਐਸ.ਐਸ ਦੇ ਜ਼ਹਿਰਾਂ ਵੰਡਦੇ ਲਾਣੇ ਦੇ ਮੂੰਹ ‘ਤੇ ਬਿਹਾਰ ਦੇ ਸਿਆਣੇ ਲੋਕਾਂ ਨੇ ਜਿਹੜੀ ਕਰਾਰੀ ਚਪੇੜ ਠਾਹ ਹ ਹ ਹ ਕਰਦੀ ਮਾਰੀ ਹੈ ਉਸ ਦੀ ਅਵਾਜ਼ ਨਾ ਸਿਰਫ਼ ਪੂਰੇ ਮੁਲਕ ਹੀ ਸਗੋਂ ਕੌਮਾਂਤਰੀ ਗਲਿਆਰਿਆਂ ਵਿੱਚ ਵੀ ਸੁਣੀ ਜਾ ਰਹੀ ਹੈ। ਮੋਦੀ ਲਾਣੇ ਨੇ ਜਿਥੇ ਭਾਜਪਾ ਦੀ ਦੀਵਾਰ ਤੋੜ ਕੇ ਸਿੱਧੇ ਰੂਪ ਵਿੱਚ ਸਰਕਾਰ ਨੂੰ ਆਰ.ਐਸ.ਐਸ ਦਾ ਵਿੰਗ ਬਣਾ ਦਿੱਤਾ ਹੈ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਸਿਰਫ ਹੁਣ ਆਰ.ਐਸ.ਐਸ ਦੀਆ ਤੂਤੀਆ ਵਾਜੇ ਵਜਾਉਣ ਤੱਕ ਸੀਮਤ ਨਹੀ ਰਿਹਾ ਤੇ ਉਸ ਨੇ ਸਬਕ ਸਿੱਖ ਲਿਆ ਹੈ ਕਿ ਹੁਣ ਹਿੰਦੂ ਰਾਸ਼ਟਰ ਸਿਰਫ ਗਊ ਪੂਜਾ ਕਰਕੇ ਨਹੀ ਸਗੋ ਆਰ.ਐਸ.ਐਸ ਦੇ ਕਾਰਕੁੰਨਾਂ ਨੂੰ ਹਥਿਆਰਾਂ ਦੀ ਸਿਖਲਾਈ ਦੇ ਕੇ ਬਣਾਇਆ ਜਾ ਸਕਦਾ ਹੈ ਜਿਸ ਦੀ ਸ਼ੁਰੂਆਤ ਨੌਜਵਾਨਾਂ ਤੋ ਕਰ ਦਿੱਤੀ ਗਈ ਹੈ।
ਆਰ.ਐਸ.ਐਸ ਮੁੱਖੀ ਮੋਹਨ ਭਾਗਵਤ ਨੇ ਇੱਕ ਨਵੀ ਖੇਡ ਖੇਡਦਿਆ ਜਿਥੇ ਇਹ ਐਲਾਨ ਕਰ ਦਿੱਤਾ ਹੈ ਕਿ 2020 ਤੱਕ ਹਿੰਦੋਸਤਾਨ ਨੂੰ ਹਿੰਦੂ ਰਾਸ਼ਟਰ ਬਣਾ ਦਿੱਤਾ ਜਾਵੇਗਾ ਤੇ ਉਸ ਨੇ ਉਹ ਸਾਰੀਆ ਨੀਤੀਆ ਅਪਨਾਉਣੀਆ ਸ਼ੁਰੂ ਕਰ ਦਿੱਤੀਆ ਹਨ ਜਿਹੜੀਆ ਇੱਕ ਕੂਟਨੀਤੀ ਲਈ ਜਰੂਰੀ ਹੁੰਦੀਆ ਹਨ। ਕੂਟਨੀਤੀ ਕਹਿੰਦੀ ਹੈ ਕਿ ਆਪਣੇ ਆਪ ਨੂੰ ਕਿਸੇ ਦੇ ਮੁਕਾਬਲੇ ਖੜੇ ਕਰਨ ਲਈ ਸਭ ਤੋਂ ਪਹਿਲਾਂ ਸਾਹਮਣੇ ਵਾਲੇ ਨੂੰ ਸਮਝਣਾਂ ਤੇ ਉਸਦੀ ਤਾਕਤ ਦਾ ਵਿਸ਼ਲੇਸ਼ਣ ਕਰਨਾ ਬਹੁਤ ਜਰੂਰੀ ਹੁੰਦਾ ਹੈ।
ਸਿੱਖ ਕੌਮ ਦਾ ਵੀ ਵਾਹ ਉਸ ਕੌਮ ਨਾਲ ਪਿਆ ਹੈ ਜਿਸਨੇ 800 ਸਾਲ ਦੇ ਮੁਗਲ ਰਾਜ, 200 ਸਾਲ ਦੇ ਅੰਗਰੇਜ਼ੀ ਰਾਜ ਤੇ 50 ਸਾਲ ਦੇ ਸਿੱਖ ਰਾਜ ਵਿੱਚ ਰਹਿੰਦੇ ਹੋਏ ਵੀ ਆਪਣੀ ਸੋਚ ਨਹੀਂ ਮਰਨ ਦਿੱਤਾ ਤੇ ਅੱਜ ਓਹ ਇੰਨੇ ਤਾਕਤਵਰ ਮੁਕਾਮ ਤੇ ਕਿਵੇ ਪਹੁੰਚੇ, ਬਾਰੇ ਜਾਨਣਾ ਬਹੁਤ ਜਰੂਰੀ ਹੈ।

ਆਰ.ਐਸ.ਐਸ ਮੁੱਖੀ ਮੋਹਨ ਭਾਗਵਤ ਨੇ ਇੱਕ ਨਵੀ ਖੇਡ ਖੇਡਦਿਆ ਜਿਥੇ ਇਹ ਐਲਾਨ ਕਰ ਦਿੱਤਾ ਹੈ ਕਿ 2020 ਤੱਕ ਹਿੰਦੋਸਤਾਨ ਨੂੰ ਹਿੰਦੂ ਰਾਸ਼ਟਰ ਬਣਾ ਦਿੱਤਾ ਜਾਵੇਗਾ ਤੇ ਉਸ ਨੇ ਉਹ ਸਾਰੀਆ ਨੀਤੀਆ ਅਪਨਾਉਣੀਆ ਸ਼ੁਰੂ ਕਰ ਦਿੱਤੀਆ ਹਨ ਜਿਹੜੀਆ ਇੱਕ ਕੂਟਨੀਤੀ ਲਈ ਜਰੂਰੀ ਹੁੰਦੀਆ ਹਨ। ਕੂਟਨੀਤੀ ਕਹਿੰਦੀ ਹੈ ਕਿ ਆਪਣੇ ਆਪ ਨੂੰ ਕਿਸੇ ਦੇ ਮੁਕਾਬਲੇ ਖੜੇ ਕਰਨ ਲਈ ਸਭ ਤੋਂ ਪਹਿਲਾਂ ਸਾਹਮਣੇ ਵਾਲੇ ਨੂੰ ਸਮਝਣਾਂ ਤੇ ਉਸਦੀ ਤਾਕਤ ਦਾ ਵਿਸ਼ਲੇਸ਼ਣ ਕਰਨਾ ਬਹੁਤ ਜਰੂਰੀ ਹੁੰਦਾ ਹੈ।
ਸਿੱਖ ਕੌਮ ਦਾ ਵੀ ਵਾਹ ਉਸ ਕੌਮ ਨਾਲ ਪਿਆ ਹੈ ਜਿਸਨੇ 800 ਸਾਲ ਦੇ ਮੁਗਲ ਰਾਜ, 200 ਸਾਲ ਦੇ ਅੰਗਰੇਜ਼ੀ ਰਾਜ ਤੇ 50 ਸਾਲ ਦੇ ਸਿੱਖ ਰਾਜ ਵਿੱਚ ਰਹਿੰਦੇ ਹੋਏ ਵੀ ਆਪਣੀ ਸੋਚ ਨਹੀਂ ਮਰਨ ਦਿੱਤਾ ਤੇ ਅੱਜ ਓਹ ਇੰਨੇ ਤਾਕਤਵਰ ਮੁਕਾਮ ਤੇ ਕਿਵੇ ਪਹੁੰਚੇ, ਬਾਰੇ ਜਾਨਣਾ ਬਹੁਤ ਜਰੂਰੀ ਹੈ।
ਹਿੰਦੂ ਧਰਮ ਦੇ ਆਗੂ ਸਵਾਮੀ ਵਿਵੇਕਾਨੰਦ, ਅਰਬਿੰਦੋ ਘੋਸ਼, ਰਾਬਿੰਦਰਾ ਨਾਥ ਟੈਗੋਰ ਦੇ ਹਿੰਦੂ ਨਵੀਨੀਕਰਨ ਤੋਂ ਪ੍ਰਭਾਵਿਤ ਹੋ ਕੇ ਅੰਗਰੇਜ਼ਾਂ ਕੋਲੋ ਜੇਲ ਵਿੱਚੋ ਮੁਆਫੀ ਮੰਗ ਕੇ ਬਾਹਰ ਆਏ ਜਨਾਬ ਵਿਨਾਇਕ ਸਰਵਾਕਰ ਨੇ 1906 ਵਿੱਚ ਹਿੰਦੂ ਕੌਮ ਨੂੰ ਇੱਕ ਨਵੀਂ ਸੋਚ ਵੱਲ ਲੈ ਕੇ ਗਏ ਜਿਸ ਮੁਤਾਬਕ ਹਿੰਦੂ ਅਤੇ ਇੰਡੀਆ ਦੋ ਅਤੁੱਟ ਅੰਗ ਹਨ ਜਿਹਨਾਂ ਨੂੰ ਇੱਕ ਕਰਨ ਦੀ ਸਖਤ ਲੋੜ ਹੈ। ਇਸੇ ਸੋਚ ਵਿੱਚੋ ਹੀ 1925 ਵਿੱਚ ਹਿੰਦੂ ਮਹਾਂ ਸਭਾ ਵਿੱਚੋ ਰਾਸ਼ਟਰੀ ਸੋਇਮ ਸੇਵਕ ਸੰਘ ਦਾ ਜਨਮ ਹੋਇਆ ਜਿਸ ਦਾ ਨਿਸ਼ਾਨਾਂ ਉਸ ਵੇਲੇ ਹੀ ਹਿੰਦੂ ਰਾਸ਼ਟਰ ਬਣਾਉਣ ਦਾ ਸੀ ਜਿਸ ਨੂੰ ਸਿੱਖ ਕਦੇ ਵੀ ਸਮਝ ਨਾ ਸਕੇ ਜਿਸ ਕਰਕੇ ਅੱਜ ਦੇ ਗੁਲਾਮੀ ਵਾਲੇ ਦਿਨ ਸਿੱਖਾਂ ਨੂੰ ਵੇਖਣੇ ਪੈ ਰਹੇ ਹਨ। ਮਹਾਤਮਾ ਗਾਂਧੀ ਇਸ ਧਾਰਣਾ ਦੀ ਪ੍ਰੋੜਤਾ ਕਰਨ ਤੋ ਇਨਕਾਰੀ ਸੀ ਜਿਸ ਕਰਕੇ ਨੱਥੂ ਰਾਮ ਗੋਡਸੇ ਜੋ ਕਿ ਆਰ.ਐਸ.ਐਸ ਦਾ ਵਰਕਰ ਸੀ ਨੇ ਗਾਂਧੀ ਨੂੰ ਸਦਾ ਦੀ ਨੀਂਦ ਸੁਆ ਦਿੱਤਾ।
ਤੱਤਕਾਲੀ ਭਾਰਤ ਦੀ ਅੰਗਰੇਜ਼ ਸਰਕਾਰ ਨੇ ਜਦੋਂ ਆਰ.ਐਸ.ਐਸ ਦੀਆ ਗਤੀਵਿਧੀਆ ਤੇ ਪੈਨੀ ਝਾਤ ਮਾਰੀ ਤਾਂ ਉਸਨੇ ਤੁੰਰਤ ਇਸ ਨੂੰ ਅੱਤਵਾਦੀ ਜਥੇਬੰਦੀ ਕਰਾਰ ਦੇ ਕੇ ਸਮੁੱਚੇ ਭਾਰਤ ਵਿੱਚ ਇਸ ‘ਤੇ ਰੋਕ ਲਗਾ ਦਿੱਤੀ ਸੀ। ਆਰ.ਐਸ.ਐਸ ਨੇ ਆਪਣੇ ਲਗਭੱਗ 90 ਸਾਲ ਦੇ ਇਤਿਹਾਸ ਦੌਰਾਨ ਅਰਜੁਨ ਦੀ ਮੱਛੀ ਦੀ ਅੱਖ ਤੇ ਅੱਖ ਵਾਂਗ ਆਪਣੀ ਅੱਖ ਹਿੰਦੀ ਹਿੰਦੂ ਤੇ ਹਿੰਦੂਤਵ ‘ਤੇ ਹੀ ਰੱਖੀ ਤੇ ਸਖ਼ਤ ਮਿਹਨਤ ਕਰਕੇ ਆਪਣੀ ਸੋਚ ਨੂੰ ਲਾਗੂ ਕਰਨ ਲਈ ਜ਼ਮੀਨ ਤਿਆਰ ਕੀਤੀ ਜਿਸ ਦੇ ਨਤੀਜੇ ਵਜੋਂ ਅੱਜ ਓਹਨਾਂ ਕੋਲ ਇੰਡੀਆ ਵਿੱਚ ਲੱਗਭਗ 1 ਕਰੋੜ ਵਰਕਰ, 50 ਹਜ਼ਾਰ ਸ਼ਾਖਾਵਾਂ, 19 ਕੈਬਿਨਟ ਮੰਤਰੀ ਤੇ ਇੱਕ ਸਿੱਧੇ ਰੂਪ ਵਿੱਚ ਆਰ.ਐਸ.ਐਸ ਦੀ ਪਹਿਲੀ ਕਤਾਰ ਦਾ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ। ਸਿੱਖ ਭਾਂਵੇ ਹਿੰਦੂਤਵ ਨੂੰ ਆਪਣਾ ਦੁਸ਼ਮਣ ਮੰਨਦੇ ਹਨ ਪਰ ਦੁਸ਼ਮਣ ਨੂੰ ਸਿਰਫ ਵਿਰੋਧਤਾ ਕੀਤਾ ਜਾਣਾ ਹੀ ਕੋਈ ਸਿਆਣਪ ਨਹੀਂ ਹੁੰਦੀ ਸਗੋਂ ਉਸ ਦੀ ਕਾਬਲੀਅਤ ਵੱਲ ਨੀਝ ਨਾਲ ਝਾਤੀ ਮਾਰ ਕੇ ਉਸ ਨੂੰ ਸਮਝਣ ਵਿੱਚ ਹੀ ਸਿਆਣਪ ਹੁੰਦੀ ਹੈ।

ਪੰਜਾਬ ਤੇ ਭਾਰਤ ਦੇ ਇਤਿਹਾਸ ਨੂੰ ਵੀ ਗਹੁ ਨਾਲ ਵੇਖਿਆ ਜਾਵੇ ਤਾਂ ਜਿਸ ਵੇਲੇ ਹਿੰਦੂ ਕੌਮ ਆਪਣਾ ਪੁਨਰ ਗਠਨ ਕਰਨ ਵਿੱਚ ਜ਼ੋਰ ਸ਼ੋਰ ਨਾਲ ਲੱਗੀ ਹੋਈ ਸੀ ਉਸ ਵੇਲੇ ਸਿੱਖ ਕੌਮ ਆਪਣਾ ਰਾਜ ਗਵਾ ਕੇ ਹਿੰਦੂਤਵ ਵਿੱਚ ਮਿਲਗੋਭਾ ਹੋ ਰਹੀ ਸੀ। ਸ਼ਾਹ ਮੁਹੁੰਮਦ ਨੇ ਭਾਂਵੇ ਸਭਰਾ ਦੀ ਲੜਾਈ ਨੂੰ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਕਹਿ ਕੇ ਪੰਜਾਬ ਨੂੰ ਇੱਕ ਵੱਖਰਾ ਦੇਸ਼ ਮੰਨਿਆ ਪਰ 1849 ਤੋਂ 1947 ਤੱਕ ਸਿੱਖ ਕੌਮ ਦੀ ਆਜ਼ਾਦੀ ਦੀ ਲੜਾਈ ਹਿੰਦੋਸਤਾਨ ਦੀ ਆਜ਼ਾਦੀ ਦੀ ਲੜਾਈ ਚ ਤਬਦੀਲ ਹੋ ਗਈ ਜੋ ਸਿੱਖ ਕੌਮ ਲਈ ਘਾਟੇਵੰਦਾ ਸੌਦਾ ਸਾਬਤ ਹੋਇਆ ਤੇ ਇਹ ਵਰਤਾਰਾ ਸਿੱਖ ਕੌਮ ਦੀ ਅਕਲ ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ। ਸਿੱਖ ਕੌਮ ਦੇ ਆਗੂਆ ਨੂੰ ਉਸ ਵੇਲੇ ਵੀ ਅਕਲ ਨਾ ਆਈ ਜਦੋ ਅਜ਼ਾਦੀ ਤੋਂ ਤਿੰਨ ਸਾਲਾ ਬਾਅਦ ਹੀ1950 ਵਿੱਚ ਤੱਤਕਾਲੀ ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਸਰਦਾਰ ਪਟੇਲ ਨੇ ਇੱਕ ਸਰਕੂਲਰ ਜਾਰੀ ਕਰਕੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਦਾ ਖਿਤਾਬ ਦਿੰਦਿਆ ਸਾਰੇ ਜਿਲਿ•ਆ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕਰ ਦਿੱਤੀ ਸੀ ਕਿ ਸਿੱਖਾਂ ਤੇ ਕੜੀ ਨਿਗਾਹ ਰੱਖੀ ਜਾਵੇ।
ਸਿੱਖਾਂ ਦੀ ਪੰਜਾਬੀ ਜੁਬਾਨ ਨੂ ਵੀੰ ਦੂਜੀ ਭਾਸ਼ਾ ਦਾ ਦਰਜ਼ਾ ਦਿੰਦਾ ਹੈ ਪਰ ਲਛਮਣ ਸਿੰਘ ਗਿੱਲ ਦੀ ਸਰਕਾਰ ਵੇਲੇ ਹੀ ਪੰਜਾਬੀ ਨੂੰ ਰਾਜ ਦੀ ਭਾਸ਼ਾ ਬਣਾਇਆ ਗਿਆ ਉਸੇ ਵੇਲੇ ਹਿੰਦੂਵਾਦੀਆ ਨੇ ਬੜਾ ਵਿਰੋਧ ਕੀਤਾ। ਗਿੱਲ ਸਰਕਾਰ ਭਾਂਵੇ ਇਹਨਾਂ ਹਿੰਦੂਵਾਦੀਆ ਤੇ ਉਹਨਾਂ ਦੇ ਸਿੱਖੀ ਭੇਸ ਵਿੱਚ ਹਮਾਇਤੀਆ ਨੇ ਨਹੀ ਚੱਲਣ ਦਿੱਤੀ ਸੀ ਪਰ ਉਹ ਜਿਹੜਾ ਇੱਕ ਕਾਰਜ ਕਰ ਗਿਆ ਉਸ ਦੀ ਬਦੌਲਤ ਹੀ ਅੱਜ ਪੰਜਾਬੀ ਜਿੰਦਾ ਹੈ। 1984 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਹਮਲੇ ਤੋਂ ਬਾਅਦ ਸਿੱਖ ਕੌਮ ਦਾ ਇੱਕ ਵਰਗ ਜਿਹੜਾ ਕੁਰਸੀਆ ਦੇ ਲਾਲਚ ਵਿੱਚ ਇਸ ਗੱਲ ਤੇ ਦੁਬਿਧਾ ਪੈਦਾ ਕਰ ਰਿਹਾ ਸੀ ਕਿ ਕੇ ਇਸ ਵਿੱਚ ਕਸੂਰ ਸਿੱਖ ਕੌਮ ਦਾ ਵੀ ਹੈ ਜਦ ਕਿ ਕਈ ਕਾਮਰੇਡ ਸੋਚ ਰੱਖਣ ਵਾਲੇ ਸਿੱਖਾਂ ਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹੁਣ ਦੀ ਨਿੰਦਾ ਕੀਤੀ ਸੀ ਤੇ ਸਰਕਾਰ ਦੇ ਇਸ ਵਰਤਾਰੇ ਨੂੰ ਗਲਤ ਦੱਸਿਆ ਸੀ।
ਦੁਨੀਆ ਦੀ ਸਭ ਤੋ ਵੱਧ ਪੜ•ੀ ਲਿਖੀ ਜਮਾਤ ਯਹੂਦੀਆਂ ਨੂੰ ਸਿੱਖਾਂ ਵਾਂਗ ਦਰ ਦਰ ਠੋਕਰਾਂ ਖਾਣੀਆ ਪਈਆਂ ਸਨ ਦੇ ਇਤਿਹਾਸ ਤੇ ਜੇਕਰ ਪੰਛੀ ਝਾਤ ਵੀ ਮਾਰੀ ਜਾਵੇ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਹਿਟਲਰ ਨੇ ਜਿਥੇ ਆਪਣੇ ਰਾਜ ਵਿੱਚ ਅਪੰਗਾਂ ਨੂੰ ਖਤਮ ਕੀਤਾ ਉਥੇ ਯਹੂਦੀਆ ਨੂੰ ਵੀ ਕਈ ਦੇਸ਼ਾਂ ਤੋਂ ਵਾਪਸ ਮੰਗਵਾਂ ਮੰਗਵਾ ਕੇ ਕਰਵਾ ਕਤਲ ਕਰਵਾਇਆ ਸੀ ਕਿਉਕਿ ਉਸ ਨੂੰ ਸਮਝ ਆ ਗਈ ਸੀ ਕਿ ਇਹ ਕੌਮ ਹੀ ਉਸ ਦੇ ਗਲੇ ਦੀ ਹੱਡੀ ਬਣ ਸਕਦੀ ਹੈ। ਬਾਕੀ ਬਚੇ ਯਹੂਦੀ ਕਿਸੇ ਸੁਰੱਖਿਅਤ ਸਥਾਨ ਤੇ ਇਕੱਠੇ ਹੋਏ ਤੇ ਉਹਨਾਂ ਨੇ ਸਲਾਹ ਮਸ਼ਵਰਾ ਸ਼ੁਰੂ ਕੀਤਾ ਕਿ ਉਹਨਾਂ ਨੂੰ ਆਪਣੀ ਅਗਲੀ ਰਣਨੀਤੀ ਕੀ ਬਣਾਉਣੀ ਚਾਹੀਦੀ ਹੈ ਤਾਂ ਇੱਕ ਸਿਆਣੇ ਯਹੂਦੀ ਨੇ ਸਾਰੀ ਕੌਮ ਨੂੰ ਸਲਾਹ ਦਿੱਤੀ ਸੀ ਕਿ ਆਪਣੇ ਬੱਚਿਆਂ ਨੂੰ ਆਪਣਾ ਧਾਰਮਿਕ ਗਰੰਥ ਮੁੱਢ ਤੋ ਪੜ•ਾਓ ਜਿਸ ਨਾਲ ਓਹ ਆਪਣੀ ਬੋਲੀ ਤੇ ਧਰਮ ‘ਚ ਪ੍ਰਪੱਕ ਹੋ ਜਾਣਗੇ ਅਤੇ ਉਹਨਾਂ ਨੂੰ ਹਰ ਪ੍ਰਕਾਰ ਦੀ ਸੰਸਾਰਿਕ ਵਿਦਿਆ ਦਿਉ ਤਾਂ ਕਿ ਉਹ ਵਿਗਿਆਨੀ , ਇੰਜੀਨੀਅਰ, ਪ੍ਰੋਫੈਸਰ ਤੇ ਡਾਕਟਰ ਬਣ ਸਕਣ। ਸਾਰੀਆ ਮਾਵਾਂ ਰਾਤ ਨੂੰ ਸੌਣ ਵੇਲੇ ਆਪਣੇ ਬੱਚਿਆ ਦੇ ਕੰਨਾਂ ਵਿੱਚ ਇਹ ਜਰੂਰ ਦੱਸਣ ਕਿ ”ਜਦੋਂ ਤੁਸੀਂ ਜਾਗੋਗੇ ਤਾਂ ਤੁਹਾਡਾ ਆਪਣਾ ਦੇਸ਼ ਹੋਵੇਗਾ।” ਤਾਂ ਕਿ ਉਹਨਾਂ ਵਿੱਚ ਆਪਣਾ ਵੱਖਰਾ ਦੇਸ਼ ਬਣਾਉਣ ਦੀ ਇੱਛਾ ਵੀ ਪ੍ਰਬਲ ਹੋ ਸਕੇ।
ਅੱਜ ਯਹੂਦੀਆਂ ਦੀ ਦੁਨੀਆਂ ਭਰ ਵਿੱਚ ਅਬਾਦੀ ਸਿਰਫ ਆਟੇ ਵਿੱਚ ਨਮਕ ਬਰਾਬਰ ਹੋਣ ਦੇ ਬਾਵਜੂਦ ਵੀ ਓਹ 27 ਨੋਬਲ ਪ੍ਰਾਇਜ਼ ਜਿੱਤ ਚੁੱਕੇ ਹਨ । ਮੁਸਲਿਮ ਆਬਾਦੀ ਉਹਨਾਂ ਤੋ ਕਈ ਗੁਣਾਂ ਵੱਧ ਹੋਣ ਦੇ ਬਾਵਜੂਦ ਵੀ ਸਿਰਫ 12 ਨੋਬਲ ਪ੍ਰਾਈਜ ਹੀ ਜਿੱਤ ਸਕੇ ਹਨ।
ਦੁਨੀਆ ਤੇ ਦਾਦਗਿਰੀ ਕਰਨ ਵਾਲੇ ਅਮਰੀਕਾ ਦੀਆਂ ਸਿਖਰ ਯੂਨੀਵਰਸਿਟੀਜ਼ ਵਿੱਚ 20 ਪ੍ਰੋਫੈਸਰ ਯਹੂਦੀ ਹਨ, ਨਿਊਯਾਰਕ (ਦੁਨੀਆਂ ਦੇ ਖਜ਼ਾਨੇ ਦੀ ਰਾਜਧਾਨੀ) ਤੇ ਵਸ਼ਿੰਗਟਨ (ਦੁਨੀਆਂ ਦੀ ਸਿਆਸਤ ਦੀ ਰਾਜਧਾਨੀ) ਦੀਆਂ ਕਾਨੂੰਨ ਫਰਮ ਵਿੱਚ 40 ਮਾਲਕੀਅਤ ਯਹੂਦੀਆਂ ਦੀ ਹੈ। ਦੁਨੀਆ ਦੀ ਸਾਰੀ ਅਰਥ ਵਿਵਸਧਾ ਨੂੰ ਸਿਰਫ ਯਹੂਦੀ ਹੀ ਕੰਟ੍ਰੋਲ ਕਰ ਰਹੇ ਹਨ

1940 ਵਿੱਚ 60 ਲੱਖ ਯਹੂਦੀ ਮਾਰੇ ਜਾਣ ਦੇ ਬਾਵਜੂਦ ਵੀ ਓਹਨਾਂ ਨੇ ਦੁਨੀਆਂ ਚ ਆਪਣੀ ਸਰਦਾਰੀ ਕਾਇਮ ਕੀਤੀ ਹੈ ਤੇ ਆਪਣੇ ਤੋਂ 70 ਗੁਣਾ ਵੱਡੀ ਮੁਸਲਿਮ ਕੌਮ ਨੂੰ ਪੂਰਾ ਚਾਲੂ ਕੀਤਾ ਹੈ ਤੇ ਉਹ ਯਹੂਦੀਆ ਦਾ ਲੋਹਾ ਮੰਨਣ ਲਈ ਮਜਬੂਰ ਹੋ ਗਈ ਹੈ। ਯਹੂਦੀਆ ਨੇ ਹੀ ਇੱਕ ”ਅੋਸਟਨ” ਨਾਮ ਦਾ ਰਸਾਇਣ ਤਿਆਰ ਕੀਤਾ ਸੀ ਜਿਸ ਤੋ ਉਹ ਬਾਰੂਦ ਬਣਾ ਕੇ ਸਾਰੀ ਦੁਨੀਆ ਨੂੰ ਸਪਲਾਈ ਕਰਦੇ ਹਨ। ਅਮਰੀਕਾ ਨੂੰ ਉਹਨਾਂ ਨੇ ਇਸ ਰਸਾਇਣ ਦੀ ਬਣਤਰ ਇਸ ਸ਼ਰਤ ਤੇ ਦਿੱਤੀ ਸੀ ਕਿ ਅਮਰੀਕਾ ਉਸ ਨੂੰ ਇੱਕ ਵੱਖਰਾ ਦੇਸ਼ ਦੇਵੇਗਾ ਤੇ ਅੱਜ ਯਹੂਦੀ ਵੱਖਰਾ ਦੇਸ਼ ਇਸਰਾਈਲ ਬਣਾ ਕੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਹਨ।
ਹਿੰਦੂ ਧਰਮ ਦੇ ਲੋਕਾਂ ਨੇ ਯਹੂਦੀਆ ਤੋ ਸਬਕ ਸਿੱਖ ਕੇ ਅੱਜ ਆਪਣੇ ਬੱਚਿਆ ਨੂੰ ਜਿਥੇ ਮਿਆਰੀ ਪੜਾਈ ਦੇਣੀ ਸ਼ੁਰੂ ਕੀਤੀ ਹੋਈ ਹੈ ਉਥੇ ਆਰ.ਐਸ.ਐਸ ਨੇ ਕੈਪ ਲਗਾ ਕੇ ਕਲਮ ਦੇ ਨਾਲ ਨਾਲ ਹਿੰਦੂ ਬੱਚੇ ਬੱਚੀਆ ਦੇ ਹੱਥਾਂ ਵਿੱਚ ਬੰਦੂਕ ਫੜਾ ਕੇ ਸਿਖਲਾਈ ਦੇਣੀ ਸ਼ੁਰੂ ਕਰ ਦਿੰਦੀ ਹੈ ਜਿਹੜੀ ਸਿੱਖਾਂ ਲਈ ਵਿਸ਼ੇਸ਼ ਕਰਕੇ ਬਾਕੀ ਘੱਟ ਗਿਣਤੀਆ ਲਈ ਖਤਰੇ ਦੀ ਘੰਟੀ ਹੀ ਕਹੀ ਜਾ ਸਕਦੀ ਹੈ। ਸਿੱਖ ਕੌਮ ਦੇ ਆਗੂਆ ਨੇ ਵੇਖਣਾ ਹੈ ਕਿ ਕੁਰਸੀ ਦੀ ਖਾਤਰ ਹੀ ਆਪਸ ਵਿੱਚ ਪੱਗੋ ਹੱਥੀ ਹੋਣਾ ਹੈ ਜਾਂ ਫਿਰ ਕੌਮ ਲਈ ਵੀ ਕੁਝ ਚੰਗਾ ਕਰਨਾ ਹੈ। ਸਿਰਫ ਕੁਰਬਾਨੀਆ ਦੇਣ ਨਾਲ ਹੀ ਕੌਮ ਦਾ ਕੁਝ ਵੀ ਭਲਾ ਨਹੀ ਹੋਵੇਗਾ ਸਗੋ ਕੂਟਨੀਤੀ ਤੇ ਵਿਦਿਆ ਨੂੰ ਆਧਾਰ ਬਣਾ ਕੇ ਗੁਰੂਦੁਅਰਿਆ ਨੂੰ ਵਿਦਿਆ ਦੇ ਮੰਦਰ ਬਣਾ ਕੇ ਬੱਚਿਆ ਨੂੰ ਯਹੂਦੀਆ ਵਰਗੀ ਵਿਦਿਆ ਦੇਣੀ ਹੋਵੇਗੀ ਤੇ ਰਵਾਇਤੀ ਸ਼ਸਤਰਾਂ ਦੀ ਸਿਖਲਾਈ ਵੀ ਹਰ ਸਿੱਖ ਲਈ ਜਰੂਰੀ ਕਰਨੀ ਹੋਵੇਗੀ। ਸਿੱਖ ਗੁਰੂ ਸਹਿਬਾਨ ਨੇ ਸਿੱਖਾਂ ਨੂੰ ਸਰਦਾਰੀ ਬਖਸ਼ੀ ਪਰ ਅੱਜ ਸਿੱਖਾਂ ਦੀ ਆਪਸੀ ਧੜੇਬੰਦਕ ਲੜਾਈ ਕਾਰਨ ਸਿੱਖਾਂ ਦਾ ਰਾਜਨੀਤੀ ਦੀ ਅਗਵਾਈ ਕਰਨ ਵਾਲਾ ਤਖਤ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਰੂਹਾਨੀ ਉਰਜਾ ਦਾ ਸੋਮਾ ਦਰਬਾਰ ਸਾਹਿਬ ਖ਼ਤਰੇ ਵਿੱਚ ਹਨ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਹਰ ਰੋਜ਼ ਦਸਤਾਰਾਂ ਤੇ ਚੁੰਨੀਆਂ ਪੈਰਾਂ ਹੇਠ ਰੋਲੀਆਂ ਜਾਂਦੀਆਂ ਹਨ ਜੋ ਬੜੀ ਸ਼ਰਮ ਵਾਲੀ ਗੱਲ ਹੈ। ਦੂਜੀਆਂ ਕੌਮਾਂ ਦੇ ਤਜ਼ੁਰਬਿਆਂ ਤੋਂ ਸਿੱਖਦੇ ਜਦੋਂ ਅਸੀ ਆਪਣੇ ਬੱਚਿਆਂ ਨੂੰ ਸਿਖਰ ਦੇ ਬੈਂਕਰ, ਵਕੀਲ, ਸਾਇੰਸਦਾਨ, ਸਿਆਸਤਦਾਨ, ਵਿਗਿਆਨੀ, ਸਿਵਲ ਸਰਵਿਸਰਜ , ਸੋਚਣ ਸ਼ਕਤੀ ਦੇ ਮਾਲਿਕ, ਪ੍ਰੋਫੈਸਰ ਬਣਾਓਣ ਵਿੱਚ ਕਾਮਯਾਬ ਹੋ ਗਏ ਤਾਂ ਸਾਡਾ ਵੀ ਯਹੂਦੀਆ ਵਾਂਗ ਆਪਣਾ ਦੇਸ਼ ਹੋਵੇਗਾ ਤੇ ਅਸੀ ਰਾਜ ਕਰਕੇ ਦੁਨੀਆ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੇ ਮਹਾਰਜਾ ਰਣਜੀਤ ਸਿੰਘ ਦੇ ਆਦਰਸ਼ ਰਾਜ ਦੀ ਅਲਖ ਜਗਾ ਸਕਾਂਗੇ। ਸੋਚਣਾ ਹੁਣ ਸਿੱਖ ਕੌਮ ਨੇ ਹੈ ਕਿ ਯਹੂਦੀਆ ਵਾਂਗ ਤਖਤ ਤੇ ਬੈਠਣਾ ਜਾਂ ਫਿਰ ਕੁਰਬਾਨੀਆ ਕਰਕੇ ਤਖਤੇ ‘ਤੇ ਚੜ ਕੇ ਸਿਰਫ ਸ਼ਹੀਦਾਂ ਦੀ ਕਤਾਰ ਨੂੰ ਹੀ ਹੋਰ ਲੰਮੇਰਾ ਕਰੀ ਜਾਣਾ ਹੈ। ਆਮੀਨ

Posted in: ਸਾਹਿਤ