ਨਿਊਜ਼ੀਲੈਂਡ ‘ਚ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ 7 ਮੌਤਾਂ

By November 21, 2015 0 Comments


ਵੈਲਿੰਗਟਨ, 21 ਨਵੰਬਰ (ਏਜੰਸੀ) – ਨਿਊਜ਼ੀਲੈਂਡ ‘ਚ ਫੋਕਸ ਗਲੇਸ਼ੀਅਰ ਸੈਰ ਸਪਾਟਾ ਸਥਾਨ ‘ਤੇ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਨਾਲ ਉਸ ‘ਚ ਬੈਠੇ ਸਾਰੇ 7 ਸੈਲਾਨੀ ਮਾਰੇ ਗਏ। ਇਹ ਹਾਦਸਾ ਦੇਸ਼ ਦੇ ਪੱਛਮੀ ਤੱਟ ਦੱਖਣੀ ਟਾਪੂ ‘ਤੇ ਹੋਇਆ ਹੈ। ਮੁਸ਼ਕਲ ਖੇਤਰ ਹੋਣ ਕਾਰਨ ਬਚਾਅ ਦਲ ਅਜੇ ਮੌਕੇ ‘ਤੇ ਨਹੀਂ ਪੁੱਜ ਪਾਇਆ। ਜਿਸ ਕਾਰਨ ਲਾਸ਼ਾਂ ਨੂੰ ਬਰਾਮਦ ਕਰਨ ਲਈ ਅਜੇ ਕੁਝ ਦਿਨ ਲੱਗਣ ਸਬੰਧੀ ਕਿਹਾ ਜਾ ਰਿਹਾ ਹੈ। ਮਰਨ ਵਾਲਿਆਂ ‘ਚ 4 ਬਰਤਾਨਵੀ, 2 ਆਸਟਰੇਲੀਆਈ ਤੇ ਇਕ ਨਿਊਜ਼ੀਲੈਂਡ ਦਾ ਨਗਾਰਿਕ ਹੈ।