ਪੰਜ ਪਿਆਰਿਆ ਨੇ ਸ਼੍ਰੋਮਣੀ ਕਮੇਟੀ ਦੇ ਹੁਕਮ ਮੰਨਣ ਤੋਂ ਕੀਤਾ ਇਨਕਾਰ

By November 21, 2015 0 Comments


ਤਬਾਦਲਿਆ ਵਾਲੇ ਸਥਾਨਾਂ ਨਾ ਜਾਣ ਦੇ ਕੀਤਾ ਫੈਸਲਾ
panj
ਅੰਮ੍ਰਿਤਸਰ 21 ਨਵੰਬਰ (ਜਸਬੀਰ ਸਿੰਘ) ਸੌਦਾ ਸਾਧ ਨੂੰ ਮੁਆਫੀ ਦੇਣ ਦੇ ਮੁੱਦੇ ਤੇ ਤਖਤਾਂ ਦੇ ਜਥੇਦਾਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਵਾਲੇ ਪੰਜ ਪਿਆਰਿਆ ਨੇ ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਉਹਨਾਂ ਨੇ ਪੰਜਾਬ ਤੋ ਬਾਹਰ ਕੀਤੇ ਗਏ ਤਬਾਦਲਿਆ ਨੂੰ ਨਾ ਮਨਜੂਰ ਕਰਦਿਆ ਸ਼ਰੋਮਣੀ ਕਮੇਟੀ ਦੇ ਖਿਲਾਫ ਬਗਾਵਤ ਦਾ ਝੰਡਾ ਬੁਲੰਦ ਕਰਦਿਆ ਕਿਹਾ ਕਿ ਉਹ ਨਵੀਆ ਥਾਵਾਂ ਤੇ ਨਹੀ ਜਾਣਗੇ ਤੇ ਹਮ ਚਾਕੁਰ ਗੌਬਿੰਦ ਦੇ ਅਨੁਸਾਰ ਸੰਗਤਾਂ ਦੀ ਕਚਿਹਰੀ ਵਿੱਚੋ ਮਿਲੇ ਹੁਕਮ ਤੋ ਪਹਿਰਾ ਦੇਣਗੇ।

ਜਾਰੀ ਇੱਕ ਬਿਆਨ ਰਾਹੀ ਭਾਈ ਸਤਨਾਮ ਸਿੰਘ ਖੰਡਾ ਨੇ ਕਿਹਾ ਕਿ ਪਿਛਲੇ ਸਮੇਂ ਅੰਦਰ ਖਾਲਸਾ ਪੰਥ ਦੇ ਤਖ਼ਤ ਸਾਹਿਬਾਨ ਦੇ ਸੇਵਾਦਾਰ (ਜਥੇਦਾਰਾਂ) ਨੇ ਖਾਲਸਾ ਪੰਥ ਦੀ ਮਾਣ ਮਰਯਾਦਾ ਨੂੰ ਪਿੱਠ ਦੇਦਿਆਂ ਸਿਰਸੇ ਵਾਲੇ ਸੌਦਾ ਸਾਧ ਨੂੰ ਮੁਆਫ ਕਰਨ ਦਾ ਜੋ ਧ੍ਰੋਹ ਕੌਮ ਨਾਲ ਕਮਾਇਆ ਸੀ ਉਸ ਨਾਲ ਸਾਰੇ ਪੰਥ ਅੰਦਰ ਤਖ਼ਤ ਸਾਹਿਬਾਨਾਂ ਦੇ ਸੇਵਾਦਾਰਾਂ ਪ੍ਰਤੀ ਰੋਹ ਪੈਦਾ ਹੋ ਗਿਆ। ਬਰਗਾੜੀ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਉਪਰੰਤ ਪੰਥਕ ਜਥੇਬੰਦੀਆਂ ਤੇ ਪ੍ਰਚਾਰਕਾਂ ਵੱਲੋਂ ਇਨਸਾਫ ਲੈਣ ਲਈ ਕੀਤੇ ਗਏ ਸੰਘਰਸ਼ ਮੌਕੇ ਤਖ਼ਤ ਸਾਹਿਬਾਨਾਂ ਦੇ ਇਹਨਾਂ ਸੇਵਾਦਾਰਾਂ ਵੱਲੋਂ ਕਿਸੇ ਪ੍ਰਕਾਰ ਦੀ ਜਿੰਮੇਵਾਰੀ ਨਿਭਾਉਣ ਕਰਕੇ ਉਹ ਆਪਣੇ ਕੌਮੀ ਫਰਜ਼ ਨਿਭਾਉਦਿਆਂ 20 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰ ਤਖ਼ਤ ਸਹਿਬਾਨ ਦੇ ਸੇਵਾਦਾਰਾਂ (ਜਥੇਦਾਰਾ) ਨੂੰ ਤਲਬ ਕਰਨ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ ਸੀ। ਗੁਰੂ ਪੰਥ ਦੀਆਂ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਦੇ ਦਬਾਅ ਹੇਠ ਮੁਅੱਤਲੀ ਵਾਪਸ ਲੈ ਲਈ ਗਈ। ਗੁਰੂ ਪੰਥ ਅੰਦਰ ਬਣੇ ਅਣਸੁਖਾਵੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਸਿੱਖ ਸੰਗਤ ਦੇ ਜਜਬਾਤਾਂ ਭਾਵਨਾਵਾਂ ਨੂੰ ਸਮਝਦਿਆਂ 9 ਨਵੰਬਰ ਨੂੰ ਆਪਣਾ ਕੌਮੀ ਫਰਜ਼ ਨੂੰ ਨਿਭਾਉਦਿਆਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਸੀ ਕਿ ਉਹ ਕਿਸੇ ਵੀ ਸੂਰਤ ਵਿਚ ਸੰਗਤ ਵੱਲੋਂ ਰੱਦ ਕੀਤੇ ਜਾ ਚੁੱਕੇ ਗਿਆਨੀ ਗੁਰਬਚਨ ਸਿੰਘ ਨੂੰ ‘ਬੰਦੀ ਛੋੜ ਦਿਵਸ’ ਦੇ ਮੌਕੇ ‘ਤੇ ਕੌਮ ਦੇ ਨਾਮ ਸੰਦੇਸ਼ ਦੇਣ ਤੋ ਰੋਕੇ ਅਤੇ ਇਹ ਸੇਵਾ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਪਾਸੋ ਲਈ ਜਾਵੇ। ਸ਼੍ਰੋਮਣੀ ਕਮੇਟੀ ਨੇ 23 ਅਕਤੂਬਰ ਅਤੇ 9 ਨਵੰਬਰ ਦੇ ਆਦੇਸ਼ਾਂ ਤੇ ਕੋਈ ਕਾਰਵਾਈ ਨਹੀਂ ਕੀਤੀ।

ਅਜੌਕੇ ਸਮੇਂ ਦੌਰਾਨ ਨਿਰਾਸ਼ਤਾ ਵਿਚ ਫਸੀ ਹੋਈ ਕੌਮ ਨੂੰ ਪੰਜ ਪਿਆਰੇ ਸਿੰਘ ਕੋਈ ਯੋਗ ਅਗਵਾਈ ਨਾ ਦੇ ਸਕਣ ਦੇ ਉਦੇਸ਼ ਨਾਲ, ਪੰਜਾ ਪਿਆਰਿਆ ਦੀ ਧਾਰਮਿਕ ਸ਼ਕਤੀ ਨੂੰ ਖੇਰੂੰ ਖੇਰੂੰ ਕਰਨ ਦੀ ਸਾਜਿਸ਼ ਅਧੀਨ, ਵਿੰਗੇ ਟੇਢੇ ਢੰਗ ਨਾਲ ਪਹਿਲਾਂ ਤਾਂ ਪੰਜਾਬ ਤੋਂ ਬਾਹਰ ਰੱਖਿਆ ਗਿਆ ਅਤੇ ਹੁਣ ਭਾਈ ਮੇਜਰ ਸਿੰਘ ਅਤੇ ਭਾਈ ਤਰਲੋਕ ਸਿੰਘ ਨੂੰ ਡਿਊਟੀ ਦੇ ਨਾਮ ਹੇਠ ਪਾਕਿਸਤਾਨ ਗੁ ਨਨਕਾਣਾ ਸਾਹਿਬ ਭੇਜ ਕੇ ਉਸੇ ਦਿਨ ਸ਼ਾਮ ਨੂੰ 20 ਨਵੰਬਰ ਨੂੰ ਭਾਈ ਸਤਨਾਮ ਸਿੰਘ ਖੰਡੇਵਾਲਾ ਅਤੇ ਸਤਨਾਮ ਸਿੰਘ ਝੰਜੀਆ ਨੂੰ ਪੰਜਾਬ ਤੋਂ ਬਾਹਰ ਕ੍ਰਮਵਾਰ ਸਿੱਖ ਮਿਸ਼ਨ ਹਾਪੜ ਅਤੇ ਸਿੱਖ ਮਿਸ਼ਨ ਦਿੱਲੀ ਦੀ ਤਬਦੀਲੀ ਦੇ ਆਰਡਰ ਨੰਬਰ 859 ਫੜਾ ਦਿੱਤਾ ਜਿਸ ਤੇ ਮੁੱਖ ਸਕੱਤਰ ਹਰਚਰਨ ਸਿੰਘ ਦੇ ਦਸਤਖ਼ਤ ਸਨ ਪ੍ਰਧਾਨ ਸ਼੍ਰੋ ਕਮੇਟੀ ਦੇ ਨਹੀਂ। ਉਹਨਾਂ ਕਿਹਾ ਕਿ ਉਹ ਤਬਦੀਲੀ ਵਾਲੀਆਂ ਥਾਵਾਂ ਤੇ ਨਹੀ ਜਾਣਗੇ ਸਗੋਂ ਗੁਰੂ ਖਾਲਸਾ ਪੰਥ ਦੇ ਸਨਮੁੱਖ ਹੋ ਕੇ ਰਹਣਿਗੇ। ਉਹਨਾਂ ਕਿਹਾ ਕਿ ਹਮ ਚਾਕਰ ਗੋਬਿੰਦ ਕੇ ਦੇ ਗੁਰਵਾਕ ਅਨੁਸਾ ਗੁਰੂ ਗੰ੍ਰਥ ਤੇ ਗੁਰੂ ਪੰਥ ਦੀ ਕਚਹਿਰੀ ਵਿਚ ਹਾਜ਼ਰ ਹਾਂ ਅਤੇ ਫੈਸਲਾ ਇੱਕ ਵਾਰੀ ਫਿਰ ਗੁਰੂ ਪੰਥ ਨੇ ਹੀ ਕਰਨਾ ਹੈ।