ਭਾਈ ਧਿਆਨ ਸਿੰਘ ਮੰਡ ਦੇ ਘਰ ਅਣਪਛਾਤੀ ਪੁਲਿਸ ਵੱਲੋਂ ਛਾਪੇਮਾਰੀ

By November 20, 2015 0 Comments


ਫ਼ਿਰੋਜ਼ਪੁਰ, 20 ਨਵੰਬਰ – ਸਰਬੱਤ ਖਾਲਸਾ ਪੰਥਕ ਇਕੱਠ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥਾਪੇ ਗਏ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਪੁਲਿਸ ਗਿ੍ਫ਼ਤ ‘ਚ ਚੱਲਦਿਆਂ ਅੱਜ ਉਨ੍ਹਾਂ ਦੇ ਘਰ ਪੁਲਿਸ ਵਲੋਂ ਅਚਾਨਕ ਛਾਪਾਮਾਰੀ ਕੀਤੀ ਗਈ | ਪੁਲਿਸ ਕਿੱਥੋਂ ਦੀ ਸੀ ਬਾਰੇ ਸਬੰਧਤ ਪੁਲਿਸ ਥਾਣਾ ਮਮਦੋਟ ਅਤੇ ਗ੍ਰਾਂਮ ਪੰਚਾਇਤ ਨੂੰ ਵੀ ਕੁਝ ਨਹੀਂ ਪਤਾ | ਛਾਪੇਮਾਰੀ ਸਮੇਂ ਮੰਡ ਪ੍ਰੀਵਾਰ ਦੇ ਸਮੂਹ ਮੈਂਬਰ ਘਰੇ ਨਹੀਂ ਸਨ | ਘਰਾਂ ਨੂੰ ਤਾਲੇ ਲੱਗੇ ਹੋਏ ਦਾ ਬਾਵਜੂਦ ਵੀ ਪੁਲਿਸ ਵਲੋਂ ਕੰਧ ਟੱਪ ਕੇ ਘਰ ਅੰਦਰ ਦਾਖਲ ਹੋ ਤਲਾਸ਼ੀ ਲੈਣ ਦੀਆਂ ਖ਼ਬਰਾਂ ਹਨ |

ਸੂਤਰਾਂ ਮੁਤਾਬਿਕ ਪੁਲਿਸ ਕੋਈ 2 ਘੰਟੇ ਤੱਕ ਘਰ ਦਾ ਚੱਪਾ-ਚੱਪਾ ਛਾਣਦੀ ਹੋਈ ਕਾਰਵਾਈ ਨੂੰ ਅੰਜਾਮ ਦਿੰਦੀ ਰਹੀ ਅਤੇ ਜਾਣ ਲੱਗੀ ਘਰੋਂ ਕੀ ਲੈ ਕੇ ਗਏ ਇਸ ਬਾਰੇ ਕਿਸੇ ਨੂੰ ਕੁਝ ਵੀ ਨਹੀਂ ਪਤਾ | ਪ੍ਰੀਵਾਰਕ ਮੈਂਬਰਾਂ ਦੀ ਗੈਰ ਮੌਜੂਦਗੀ ‘ਚ ਪੁਲਿਸ ਵਲੋਂ ਘਰ ਅੰਦਰ ਦਾਖ਼ਲ ਹੋ ਕੇ ਤਲਾਸ਼ੀ ਲੈਣ, ਦਹਿਸ਼ਤਨੁਮਾ ਮਾਹੋਲ ਪੈਦਾ ਕਰਨ ਤੇ ਔਰਤਾਂ ਨੂੰ ਡਰਾਉਣ ਦੇ ਦੋਸ਼ ਲਗਾਉਂਦਿਆਂ ਭਾਈ ਧਿਆਨ ਸਿੰਘ ਮੰਡ ਦੀ ਧਰਮ ਪਤਨੀ ਬੀਬੀ ਦਵਿੰਦਰ ਕੌਰ ਮੰਡ ਨੇ ਪੁਲਿਸ ਕਾਰਵਾਈ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ |

Posted in: ਪੰਜਾਬ