ਪੰਜਾਬ ਪੁਲਿਸ ਨੇ ਪਟਿਆਲਾ ਤੋਂ ਪੰਥਕ ਆਗੂ ਗੁਰਚਰਨ ਸਿੰਘ ਅਤੇ ਹਰਪ੍ਰੀਤ ਸਿੰਘ ਰਾਣਾ ਨੂੰ ਕੀਤਾ ਗ੍ਰਿਫਤਾਰ

By November 20, 2015 0 Comments


ਪੁਲਿਸ ਨੇ 107/151 ਦਾ ਝੂਠਾ ਕੇਸ ਪਾਕੇ 4 ਦਸੰਬਰ ਤਕ ਪਟਿਆਲਾ ਜ਼ੇਲ• ਬੰਦ ਕੀਤਾ : ਦਵਿੰਦਰਪਾਲ ਸਿੰਘ
patiala jail
ਚੰਡੀਗੜ•20(ਮੇਜਰ ਸਿੰਘ): ਪੰਜਾਬ ਦੇ ਪਿੰਡ ਚੱਬਾ ਵਿਚ 10 ਨਵੰਬਰ ਨੂੰ ਹੋਏ ਸਰਬਤ ਖਾਲਸਾ ਦੇ ਇਕੱਠ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਘਰਾਂ ‘ਚ ਛਾਪੇ ਮਾਰਕੇ ਪੰਥਕ ਆਗੂਆਂ ਨੂੰ ਤੜਕਸਾਰ ਘਰੋਂ ਚੁੱਕਣ ਦਾ ਸਿਲਸਿਲਾ ਦਿਨੋਂ ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁਕਰਵਾਰ ਨੂੰ ਤੜਕੇ ਪਟਿਆਲਾ ਵਿਚ ਰਹਿੰਦੇ ਗੁਰਚਰਨ ਸਿੰਘ ਦੇ ਘਰ ਲਗਭਗ ਸਾਢੇ ਕੁ ਚਾਰ ਵਜੇ ਸਾਦੇ ਕਪੜਿਆਂ ਵਿਚ ਕੁੱਝ ਵਿਅਕਤੀ ਆਏ ਤੇ ਉਨ•ਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕੀਤੀ।

ਜਿਸਤੇ ਸ. ਗੁਰਚਰਨ ਸਿੰਘ ਵਲੋਂ ਕਾਰਨ ਪੁੱਛਿਆ ਗਿਆ ਤਾਂ ਸਾਦਿਆਂ ਕਪੜਿਆਂ ਵਿਚ ਆਏ ਪੁਲਿਸ ਵਾਲਿਆਂ ਨੇ ਕਿਹਾ ਕਿ ਸਾਨੂੰ ਉਪੱਰੋਂ ਹੁਕੱਮ ਹੈ । ਇਸ ਮੌਕੇ ਸ. ਗੁਰਚਰਨ ਸਿੰਘ ਦੇ ਨਾਲ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਭਨੋਈਆ ਹਰਪ੍ਰੀਤ ਸਿੰਘ ਰਾਣਾ ਵੀ ਮੋਜੂਦ ਸਨ ,ਜਿਨ•ਾਂ ਨੇ ਸ਼ੁਕਰਵਾਰ ਨੂੰ ਦਿੱਲੀ ਤਿਹਾੜ• ਜ਼ੇਲ• ਸਰਬੱਤ ਖਾਲਸਾ ਵਲੋਂ ਥਾਪੇ ਗਏ ਭਾਈ ਜਗਤਾਰ ਸਿੰਘ ਹਵਾਰਾ ਨੂੰ ਮਿਲਣ ਜਾਣਾ ਸੀ। ਜੋ ਅਜੇ ਚਾਹ ਪਾਣੀ ਹੀ ਪੀ ਰਹੇ ਸਨ ਕਿ ਸਿਵਲ ਵਰਦੀ ਵਿਚ ਉੱਥੇ ਪੁਲਿਸ ਆ ਪਹੁੰਚੀ ਜਦਕਿ ਵਰਦੀਧਾਰੀ ਪੁਲਿਸ ਘਰ ਦੇ ਬਾਹਰ ਹੀ ਰਹੀ ।

ਸ. ਗੁਰਚਰਨ ਸਿੰਘ ਦੇ ਬੇਟੇ ਦਵਿੰਦਰਪਾਲ ਸਿੰਘ ਨੇ ਪਤੱਰਕਾਰਾਂ ਨੂੰ ਦਿਤੀ ਜਾਣਕਾਰੀ ਵਿਚ ਦਸਿਆ ਕਿ ਉਸਦੇ ਪਿਤਾ ਸ. ਗੁਰਚਰਨ ਸਿੰਘ ਅਤੇ ਹਰਪ੍ਰੀਤ ਸਿੰਘ ਰਾਣਾ ਨੂੰ ਰਾਜਪੂਰਾ ਪੁਲਿਸ ਲੈ ਗਈ ਸੀ ਪਰ ਸਾਰਾ ਦਿਨ ਦੋਵਾਂ ਨੂੰ ਸੀ ਆਈ ਏ ਪਟਿਆਲਾ ਵਿਖੇ ਬਿਠਾ ਰਖਿਆ । ਉਨ•ਾਂ ਦਸਿਆ ਕਿ ਉਹ ਆਪਣੇ ਪਿਤਾ ਗੁਰਚਰਨ ਸਿੰਘ ਨੂੰ ਮਿਲਣ ਲਈ ਸਾਰਾ ਦਿਨ ਖਜ਼ਲ ਖੁਆਰ ਹੁੰਦੇ ਰਹੇ । ਦਵਿੰਦਰਪਾਲ ਸਿੰਘ ਨੇ ਦਸਿਆ ਕਿ ਪੁਲਿਸ ਵਲੋਂ ਉਨ•ਾਂ ਦੋਹਾਂ ਗੁਰਚਰਨ ਸਿੰਘ ਅਤੇ ਹਰਪ੍ਰੀਤ ਸਿੰਘ ਰਾਣਾ ਨੂੰ ਸਾਰਾ ਦਿਨ ਸੀ ਆਈ ਏ ਸਟਾਫ਼ ਦਫ਼ਤਰ ਪਟਿਆਲਾ ਬਿਠਾਈ ਰਖਿਆ ਅਤੇ ਬਾਅਦ ਦੁਪਹਿਰ ਚਾਰ ਵਜੇ ਦੇ ਕਰੀਬ ਪਟਿਆਲਾ ‘ਚ ਪੈਂਦੇ ਅਰਬਨ ਅਸਟੇਟ ਥਾਣੇ ਲਿਜ਼ਾ ਕੇ ਉਨ•ਾਂ ਖਿਲਾਫ਼ 107/151 ਧਾਰਾ ਤਹਿਤ ਝੂਠਾ ਪਰਚਾ ਦਰਜ਼ ਕਰਕੇ ਐਸ ਡੀ ਐਮ ਦੇ ਅੱਗੇ ਪੇਸ਼ ਕਰਕੇ 4 ਦਸੰਬਰ ਤੱਕ ਪਟਿਆਲਾ ਜ਼ੇਲ• ਭੇਜ ਦਿਤਾ ।

ਜਿਥੇ ਜ਼ੇਲ• ਜਾਂਦੇ ਸਮੇਂ ਸ. ਗੁਰਚਰਨ ਸਿੰਘ ਅਤੇ ਹਰਪ੍ਰੀਤ ਸਿੰਘ ਰਾਣਾ ਵਲੋਂ ਬਾਦਲ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਪੰਜਾਬ ਸਰਕਾਰ ਵਲੋਂ ਬੁਖਲਾਹਟ ਵਿਚ ਆ ਕੇ ਪੰਥਕ ਆਗੂਆਂ ਦੀਆਂ ਧੜਾਧੜ ਕੀਤੀਆਂ ਜਾ ਰਹੀਆਂ ਗ੍ਰਿਫਤਾਰੀਆਂ ਆਮ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ ਕਿ ਬਾਦਲਕਿਆਂ ਵਲੋਂ ਆਪਣੇ ਦਿੱਤੇ 23ਤਰੀਕ ਅਤੇ ਹੋਰ ਪ੍ਰੋਗ੍ਰਾਮਾ ਵਿਚ ਵਧੇਰੇ ਇਕੱਠ ਕਰਨ ਦੇ ਲਈ ਪੰਜਾਬ ਵਾਸੀਆਂ ਦੇ ਦਿਲਾਂ ਵਿਚ ਡਰ ਪੈਦਾ ਕਰਨ ਦੇ ਲਈ ਕਿਸੇ ਨੂੰ ਵੀ ਝੂਠੇ ਕੇਸ ਵਿਚ ਫਸਾਇਆ ਜਾ ਸਕਦਾ ਹੈ ।

Posted in: ਪੰਜਾਬ