ਪੈਰਿਸ ਵਿਚ ਬੇਕਸੂਰ ਲੋਕਾਂ ਦੇ ਹੋਏ ਕਤਲ ਮਨੁੱਖਤਾ ਦੇ ਖਿਲਾਫ਼ ਘਿਨਾਊਣਾ ਜ਼ੁਰਮ, ਸਮੁੱਚੀਆਂ ਸੰਸਥਾਵਾਂ ਪੈਰਿਸ ਦੇ ਪੀੜਤ ਪਰਿਵਾਰਾਂ ਦੀ ਕਰਨ ਮਦਦ: ਮਨੁੱਖੀ ਅਧਿਕਾਰ ਵਫ਼ਦ

By November 20, 2015 0 Comments


ਸੀਨੀ. ਐਡਵੋਕੇਟ ਚਹਿਲ ਦੀ ਅਗਵਾਈ ਵਿਚ ਵਕੀਲਾਂ ਨੇ ਡਾਇਰੈਕਟਰ ਵਾਗ ਨਾਲ ਕੀਤਾ ਦੁੱਖ ਸਾਂਝਾ
human right
ਚੰਡੀਗੜ• 20ਨਵੰਬਰ(ਮੇਜਰ ਸਿੰਘ): ਮਨੁੱਖੀ ਅਧਿਕਾਰ ਦੇ ਵਕੀਲਾਂ ਦੀ ਲਾਇਰਜ਼ ਫਾਰ ਹਿਊਮਨ ਰਾਈਟਜ਼ ਇੰਟਰਨੈਸ਼ਨਲ ਨਾਂਅ ਦੀ ਜੱਥੇਬੰਦੀ ਦਾ ਇਕ ਵਫ਼ਦ ਅੱਜ ਸੀਨੀਅਰ ਐਡਵੋਕੇਟ ਅਮਰ ਸਿੰਘ ਚਹਿਲ ਦੀ ਅਗਵਾਈ ਵਿਚ ਚੰਡੀਗੜ• ਦੇ ਸੈਕਟਰ 36 ਸਥਿਤ ਇੰਡੋ-ਫਰਾਂਸ ਕਲਚਰਲ ਸੈਂਟਰ ਦੇ ਡਾਇਰੈਕਟਰ ਡੋਮਿਨੀਕਿਊ ਵਾਗ ਨਾਲ ਮੁਲਾਕਾਤ ਕਰਕੇ ਪੈਰਿਸ ਵਿਚ ਅਤੱਵਾਦੀ ਹਮਲਿਆਂ ‘ਚ ਮਾਰੇ ਗਏ ਬੇਕਸੂਰ ਲੋਕਾਂ ਦੇ ਸਬੰਧ ਵਿਚ ਦੁੱਖ ਪ੍ਰਗਟ ਕੀਤਾ। ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਮਨੁੱਖੀ ਅਧਿਕਾਰਾਂ ਦੇ ਵਕੀਲਾਂ ਦੇ ਇਸ ਵਫ਼ਦ ਵਿਚ ਸੀਨੀ. ਐਡਵੋਕੇਟ ਅਮਰ ਸਿੰਘ ਚਹਿਲ ਦੀ ਅਗਵਾਈ ਵਿਚ ਚੰਡੀਗੜ• ਯੂਨਿਟ ਦੇ ਪ੍ਰਧਾਨ ਤੇਜਿੰਦਰ ਸਿੰਘ ਸੂਦਨ , ਗਗਨ ਅਗਰਵਾਲ, ਪਰਮਿੰਦਰ ਸਿੰਘ ਅਤੇ ਵਿਕਰਮ ਸਿੰਘ ਵੋਹਰਾ ਸ਼ਾਮਿਲ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਸੂਦਨ ਨੇ ਕਿਹਾ ਕਿ ਪੈਰਿਸ ਵਿਚ ਬੇਕਸੂਰ ਲੋਕਾਂ ਦੇ ਹੋਏ ਕਤਲ ਮਨੁੱਖਤਾ ਦੇ ਖਿਲਾਫ਼ ਘਿਨਾਊਣਾ ਜ਼ੁਰਮ ਹੈ, ਅਜਿਹੇ ਜ਼ੁਰਮ ਲਈ ਕੋਈ ਕਾਨੂੰਨ , ਕੋਈ ਕਾਰਜ ਪ੍ਰਣਾਲੀ ਅਤੇ ਕੋਈ ਵੀ ਧਰਮ ਇਜ਼ਾਜਤ ਨਹੀਂ ਦਿੰਦਾ ਕਿਉਂਕਿ ਬੇਕਸੂਰ ਮਨੁੱਖਤਾ ਨੂੰ ਇਸ ਤਰਾਂ ਮਾਰਨਾ ਘੋਰ ਪਾਪ ਹੈ। ਅਜਿਹਾ ਮੰਦਭਾਗਾ ਕਾਰਾ ਉਹੀ ਲੋਕ ਕਰ ਸਕਦੇ ਹਨ ਜੋ ਮਨੁੱਖੀ ਜੀਵਨ ਦੀ ਕੀਮਤ ਨਹੀਂ ਸਮਝਦੇ। ਉਨ•ਾਂ ਕਿਹਾ ਕਿ ਸਾਡੀ ਮਨੁੱਖੀ ਅਧਿਕਾਰਾਂ ਦੀ ਜੱਥੇਬੰਦੀ ਅਤੱਵਾਦੀਆਂ ਵਲੋਂ ਪੈਰਿਸ ਵਿਚ ਨਿਹੱਥੇ ਲੋਕਾਂ ਤੇ ਕੀਤੀ ਗਈ ਇਸ ਮੰਦਭਾਗੀ ਘਟਨਾ ਲਈ ਘੋਰ ਨਿੰਦਿਆ ਕਰਦੀ ਹੈ ਅਤੇ ਅਜਿਹੇ ਮਨੁੱਖਤਾ ਦੇ ਦੋਸ਼ੀ ਹੱਤਿਆਰਿਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਦੀ ਹੈ। ਉਨ•ਾਂ ਕਿਹਾ ਕਿ ਸਰਕਾਰੀ ਅਤੇ ਨਿੱਜੀ ਤੋਰ ਤੇ ਬੇਕਸੂਰ ਲੋਕਾਂ ਦੇ ਕਤਲ ਦੇ ਖਿਲਾਫ਼ ਹਮੇਸ਼ਾਂ ਅਵਾਜ ਬੁਲੰਦ ਕਰਦੀ ਰਹੀ ਹੈ। ਦੁਨੀਆ ਦੇ ਕਿਸੇ ਵੀ ਦੇਸ਼ ਵਿਚ ਅਜਿਹੀ ਮੰਦਭਾਗੀ ਘਟਨਾ ਵਾਪਰਨ ਤੇ ਉੱਥੋਂ ਦੇ ਪੀੜਤ ਲੋਕਾਂ ਦੀ ਸਾਰਿਆਂ ਨੂੰ ਰਲ ਕੇ ਮਦਦ ਕਰਨੀ ਚਾਹੀਦੀ ਹੈ। ਵਫ਼ਦ ਵਲੋਂ ਸਾਂਝੇ ਤੋਰ ਤੇ ਦੁਨੀਆਂ ਦੀਆਂ ਸਾਰੀਆਂ ਮਨੁੱਖੀ ਅਧਿਕਾਰ ਸੰਸਥਾਂਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੈਰਿਸ ‘ਚ ਹੋਈ ਘਟਨਾ ਦਾ ਵਿਰੋਧ ਕੀਤਾ ਜਾਵੇ ਅਤੇ ਭਾਰਤੀ ਮੂਲ ਦੇ ਉਨ•ਾਂ ਲੋਕਾਂ ਦੀ ਸਹਾਰਨਾ ਕੀਤੀ ਹੈ ਕਿ ਜਿਨ•ਾਂ ਨੇ ਪੈਰਿਸ ਦੇ ਇਸ ਦੁੱਖ ਦੀ ਘੜੀ ਦੇ ਵਿਚ ਪੀੜਤ ਪਰਿਵਾਰਾਂ ਦੀ ਤਹਿਦਿਲੋਂ ਮਦਦ ਕਰ ਰਹੇ ਹਨ। ਇਸ ਦੇ ਨਾਲ ਹੀ ਵਫ਼ਦ ਨੇ ਫਰਾਂਸ ਵਿਚ ਵਸਦੇ ਪੰਜਾਬੀ ਭਰਾਵਾਂ ਅਤੇ ਭਾਰਤੀ ਮੂਲ ਦੇ ਹਰ ਵਿਅਕਤੀ ਨੂੰ ਅਪੀਲ ਕਰਦਿਆਂ ਕਿਹਾ ਕਿ ਪੀੜਤ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਅਤੇ ਨਾਲ ਹੀ ਲੋੜਵੰਦਾਂ ਨੂੰ ਖੂਨ ਦਾਨ ਕਰਕੇ ਕੀਮਤੀ ਜਾਨਾਂ ਨੂੰ ਬਚਾਈਆਂ ਜਾਣ ਤਾਂ ਜੋ ਸਮੁੱਚੀ ਮਨੁੱਖਤਾ ਨੂੰ ਪਿਆਰ ਦੇ ਧਾਗੇ ਵਿਚ ਪਰੋਇਆ ਜਾ ਸਕੇ।

Posted in: ਪੰਜਾਬ