ਸ਼ੀਨਾ ਬੋਰਾ ਕਤਲ ਕੇਸ : ਪੀਟਰ ਮੁਖਰਜੀ ਨੂੰ ਸੀਬੀਆਈ ਦੀ ਹਿਰਾਸਤ ‘ਚ ਭੇਜਿਆ

By November 20, 2015 0 Comments


ਮੁੰਬਈ ,20 ਨਵੰਬਰ [ਏਜੰਸੀ]- ਸਨਸਨੀ ਖੇਜ ਸ਼ੀਨਾ ਬੋਰਾ ਹੱਤਿਆ ਮਾਮਲੇ ‘ਚ ਸੀਬੀਆਈ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਪੀਟਰ ਮੁਖਰਜੀ ਨੂੰ ਸ਼ੁੱਕਰਵਾਰ ਨੂੰ ਇੱਥੇ ਇੱਕ ਮਜਿਸਟਰੇਟ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ । ਜਾਣਕਾਰੀ ਅਨੁਸਾਰ , ਇੰਦਰਾਣੀ ਮੁਖਰਜੀ ਦੇ ਪਤੀ ਅਤੇ ਸਟਾਰ ਇੰਡੀਆ ਦੇ ਸਾਬਕਾ ਸੀਈਓ ਪੀਟਰ ਮੁਖਰਜੀ ਉੱਤੇ ਸੀਬੀਆਈ ਨੇ ਹੱਤਿਆ ਦਾ ਇਲਜ਼ਾਮ ਲਗਾਇਆ ਹੈ । ਕੋਰਟ ਨੇ ਪੀਟਰ ਮੁਖਰਜੀ ਨੂੰ 23 ਨਵੰਬਰ ਤੱਕ ਸੀਬੀਆਈ ਦੀ ਹਿਰਾਸਤ ਵਿਚ ਭੇਜ ਦਿੱਤਾ ਹੈ । ਸੀਬੀਆਈ ਨੇ ਅਦਾਲਤ ਨੂੰ ਦੱਸਿਆ ਕਿ ਪੀਟਰ ਦੀ ਘਟਨਾ ਦੇ ਪਹਿਲੇ , ਉਸ ਦੌਰਾਨ ਅਤੇ ਬਾਅਦ ਵਿਚ ਇੰਦਰਾਣੀ ਦੇ ਨਾਲ ਲਗਾਤਾਰ ਗੱਲ ਹੋਈ ਸੀ ।

Posted in: ਰਾਸ਼ਟਰੀ