ਸੀ.ਬੀ.ਆਈ ਜਾਂਚ ਟੀਮ ਬਰਗਾੜੀ ਪਹੁੰਚੀ

By November 20, 2015 0 Comments


ਬਰਗਾੜੀ, 20 ਨਵੰਬਰ -ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਦੇ ਗੁਰਦੁਆਰਾ ਸਾਹਿਬ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਣ ਅਤੇ ਪਿੰਡ ਬਰਗਾੜੀ ਵਿਖੇ ਹੋਈ ਬੇਅਦਬੀ ਅਤੇ ਧਮਕੀ ਪੋਸਟਰ ਚਿਪਕਾਉਣ ਦੀਆਂ ਘਟਨਾਵਾਂ ਦੀ ਜਾਂਚ ਪੰਜਾਬ ਸਰਕਾਰ ਵੱਲੋਂ ਸੀ.ਬੀ.ਆਈ ਤੋਂ ਕਰਵਾਉਣ ਲਈ ਕੇਂਦਰ ਸਰਕਾਰ ਨੂੰ ਭੇਜੀ ਸੀ ਜਿਸ ਤਹਿਤ ਸੀ.ਬੀ.ਆਈ ਦੀ ਟੀਮ ਨੇ ਅੱਜ ਬਰਗਾੜੀ ਅਤੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਘਟਨਾ ਸਥਾਨ ਦਾ ਦੌਰਾ ਕੀਤਾ। ਟੀਮ ਨੇ ਇਨ੍ਹਾਂ ਘਟਨਾਵਾਂ ਸੰਬੰਧੀ ਕੁੱਝ ਰਿਕਾਰਡ ਲਿਆ ਅਤੇ ਸੰਬੰਧਿਤ ਲੋਕਾਂ ਤੋਂ ਵਿਸਥਾਰ ਸਹਿਤ ਜਾਣਕਾਰੀ ਹਾਸਲ ਕੀਤੀ। ਟੀਮ ਨੇ ਗੁਰਦੁਆਰਾ ਸਾਹਿਬਾਨਾਂ ਵਿਚ ਕੰਮ ਕਰਦੇ ਮੁਲਾਜ਼ਮਾਂ, ਪੁਲਿਸ ਮੁਲਾਜ਼ਮਾਂ ਆਦਿ ਤੋਂ ਜਾਣਕਾਰੀ ਲਈ। ਇਸ ਸਮੇਂ ਜਾਂਚ ਟੀਮ ਤੋਂ ਇਲਾਵਾ ਪੰਜਾਬ ਪੁਲਿਸ ਅਧਿਕਾਰੀ, ਗੁਰਦੁਆਰਾ ਸਾਹਿਬਾਨਾਂ ਦੇ ਮੁਲਾਜ਼ਮ ਆਦਿ ਹਾਜ਼ਰ ਸਨ।

Posted in: ਪੰਜਾਬ