ਮਾਲੀ ਦੇ ਹੋਟਲ ‘ਚੋਂ ਸਾਰੇ ਬੰਧਕਾਂਂ ਨੂੰ ਸੁਰੱਖਿਅਤ ਬਚਾ ਲਿਆ ਗਿਆ

By November 20, 2015 0 Comments


ਨਵੀਂ ਦਿੱਲੀ , 20 ਨਵੰਬਰ [ਏਜੰਸੀ]-ਮਾਲੀ ਦੀ ਰਾਜਧਾਨੀ ਬਮਾਕੋ ਵਿਚ ਬੰਦੂਕਧਾਰੀਆਂ ਦੇ ਕਬਜ਼ੇ ਆਲੀਸ਼ਾਨ ‘ਚੋਂ 170 ਮਹਿਮਾਨਾਂ ਅਤੇ ਕਰਮਚਾਰੀਆਂ ਵਿਚ 20 ਭਾਰਤੀ ਫਸੇ ਹੋਏ ਸਨ , ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਸੁਰੱਖਿਆ ਬਲਾਂ ਨੇ ਰੈਡੀਸਨ ਹੋਟਲ ਨੂੰ ਚਾਰੇ ਪਾਸੇ ਤੋਂ ਘੇਰਿਆ ਸੀ । ਮੰਤਰਾਲਾ ਵਿਭਾਗ ਨੇ ਦੱਸਿਆ ਕਿ ਭਾਰਤੀ ਰਾਜਦੂਤ ਸਾਡੇ ਨਾਗਰਿਕਾਂ ਦੇ ਸੰਪਰਕ ਵਿਚ ਹਨ ਅਤੇ ਉਨ੍ਹਾਂ ਨੇ ਨਾਲ ਗੱਲਬਾਤ ਕੀਤੀ । ਸੂਤਰਾਂ ਦਾ ਕਹਿਣਾ ਹੈ ਕਿ ਹੋਟਲ ਵਿਚ 20 ਭਾਰਤੀ ਠਹਿਰੇ ਹੋਏ ਹਨ। ਇਹ ਨਾਗਰਿਕਾਂ ਵਿਚ ਦੁਬਈ ਦੀ ਇੱਕ ਕੰਪਨੀ ਦੇ ਕਰਮਚਾਰੀ ਹਨ ਜੋ ਹੋਟਲ ਵਿਚ ਸਥਾਈ ਰੂਪ ‘ਚ ਠਹਿਰੇ ਹੋਏ ਸਨ ।