ਵਾਈਟ ਹਾਊਸ ਨੂੰ ਉਡਾਉਣ ਤੇ ਪੈਰਿਸ ‘ਤੇ ਹੋਰ ਹਮਲਿਆਂ ਦੀ ਆਈ.ਐਸ. ਨੇ ਇਕ ਵਾਰ ਫਿਰ ਦਿੱਤੀ ਧਮਕੀ

By November 20, 2015 0 Comments


ਵਾਸ਼ਿੰਗਟਨ, 20 ਨਵੰਬਰ (ਏਜੰਸੀ) – ਅੱਤਵਾਦੀ ਸਮੂਹ ਇਸਲਾਮਿਕ ਸਟੇਟ ਨੇ ਇਕ ਵੀਡੀਓ ਜਾਰੀ ਕਰਕੇ ਅਮਰੀਕੀ ਰਾਸ਼ਟਰਪਤੀ ਭਵਨ ਵਾਈਟ ਹਾਊਸ ‘ਤੇ ਹਮਲੇ ਦੀ ਧਮਕੀ ਦਿੱਤੀ ਹੈ। ਵਾਸ਼ਿੰਗਟਨ ਸਥਿਤ ਮੱਧ ਪੂਰਬ ਮੀਡੀਆ ਖੋਜ ਸੰਸਥਾ ਮੁਤਾਬਿਕ ਆਈ.ਐਸ.ਆਈ.ਐਸ. ਦੇ ‘ਪੈਰਿਸ ਬਿਫੋਰ ਰੋਮ’ ਨਾਮਕ ਇਸ 6 ਮਿੰਟ ਦੇ ਵੀਡੀਓ ਨੂੰ ਇਰਾਕ ਦੇ ਦਿਜਲਾਹ ਪ੍ਰਾਂਤ ‘ਚ ਰਿਕਾਰਡ ਕੀਤਾ ਗਿਆ ਹੈ। ਇਸ ਵੀਡੀਓ ‘ਚ ਇਕ ਅੱਤਵਾਦੀ ਫਰਾਂਸ ਦੇ ਸਮਾਰਕਾਂ ‘ਤੇ ਅਤੇ ਵਾਈਟ ਹਾਊਸ ‘ਤੇ ਹਮਲਾ ਕਰਨ ਦੀ ਧਮਕੀ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਪੈਰਿਸ ‘ਚ ਹੋਰ ਹਮਲੇ ਕਰਨ ਦੀ ਗੱਲ ਵੀ ਕਹੀ ਗਈ ਹੈ।