ਪੰਜਾਬ ਦੇ ਮੰਤਰੀ ਛਕ ਜਾਂਦ ਨੇ ਲੱਖਾਂ ਰੁਪਿਆਂ ਦਾ ਚਾਹ-ਪਾਣੀ

By November 19, 2015 0 Comments


teaਬਠਿੰਡਾ : ਇਕ ਪਾਸੇ ਫਸਲੀ ਨੁਕਸਾਨ ਹੋਣ ਕਰਕੇ ਕਰਜ਼ੇ ਦੇ ਮਾਰੇ ਕਿਸਾਨ ਸਰਕਾਰ ਵਲੋਂ ਲੋੜੀਂਦੀ ਸਹਾਇਤਾ ਨਾ ਮਿਲਣ ਕਰਕੇ ਖੁਦਕੁਸ਼ੀਆਂ ਕਰ ਰਹੇ ਅਤੇ ਤਨਖਾਹਾਂ ਨਾ ਮਿਲਣ ਕਰਕੇ ਮੁਲਾਜ਼ਮ ਸੜਕਾਂ ‘ਤੇ ਉਤਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੰਤਰੀ ਲੱਖਾਂ ਰੁਪਏ ਫਾਲਤੂ ਖਰਚਾ ਕਰ ਰਹੇ ਹਨ। ਪੰਜਾਬ ਸਰਕਾਰ ਵਲੋਂ ਮੰਤਰੀਆਂ ਦੇ ਚਾਹ-ਪਾਣੀ ਦੇ ਖਰਚੇ ਦੀ ਕੋਈ ਹੱਦ ਤੈਅ ਨਾ ਕੀਤੇ ਜਾਣ ਦਾ ਇਹ ਮੰਤਰੀ ਪੂਰਾ ਲਾਭ ਲੈਂਦੇ ਹਨ।
ਪਿਛਲੇ ਤਿੰਨ ਸਾਲਾਂ ਵਿਚ ਪੰਜਾਬ ਸਰਕਾਰ ਦੇ ਵਜ਼ੀਰ 75 ਲੱਖ ਰੁਪਏ ਦਾ ਚਾਹ-ਪਾਣੀ ਛਕ ਗਏ ਹਨ। ਇਨ੍ਹਾਂ ਦੇ ਚਾਹ-ਪਾਣੀ ‘ਤੇ ਇਕ ਸਾਲ ਵਿਚ ਕਰੀਬ 25 ਲੱਖ ਰੁਪਏ ਖਰਚੇ ਜਾਂਦੇ ਹਨ। ਜੇਕਰ ਪੂਰੀ ਵਜ਼ਾਰਤ ਅਤੇ ਸੰਸਦੀ ਸਕੱਤਰਾਂ ਦੇ ਚਾਹ-ਪਾਣੀ ਦੇ ਖਰਚੇ ‘ਤੇ ਨਜ਼ਰ ਮਾਰੀ ਜਾਵੇ ਤਾਂ ਕਰੀਬ 50 ਲੱਖ ਰੁਪਏ ਪ੍ਰਤੀ ਸਾਲ ਖਰਚ ਹੁੰਦੇ ਹਨ। ਵਜ਼ੀਰਾਂ ਦੇ ਦਫਤਰਾਂ ਵਿਚ ਵਰਤਾਏ ਜਾਂਦੇ ਚਾਹ-ਪਾਣੀ ਦਾ ਖਰਚਾ ਪ੍ਰਹੁਣਚਾਰੀ ਵਿਭਾਗ ਵਲੋਂ ਕੀਤਾ ਜਾਂਦਾ ਹੈ ਅਤੇ ਇਸਦਾ ਪੂਰਾ ਹਿਸਾਬ-ਕਿਤਾਬ ਵੀ ਰੱਖਿਆ ਜਾਂਦਾ ਹੈ।
ਪੰਜਾਬ ਸਰਕਾਰ ਵਲੋਂ ਮਾਲੀ ਸੰਕਟ ਦਾ ਹਵਾਲਾ ਦਿੰਦੇ ਹੋਏ ਵਿੱਢੀ ਗਈ ਕਫਾਇਤੀ ਮੁਹਿੰਮ ਤਹਿਤ ਡਿਪਟੀ ਕਮਿਸ਼ਨਰਾਂ ਅਤੇ ਹੋਰ ਅਧਿਕਾਰੀਆਂ ਦੇ ਖਰਚਿਆਂ ਵਿਚ ਕੌਟਤੀ ਕਰ ਦਿੱਤੀ ਗਈ ਹੈ ਪਰ ਆਪਣੇ ਮੰਤਰੀਆਂ ਦੇ ਖਰਚਿਆਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਕਦੇ ਗੱਡੀ ਦੇ ਤੇਲ ‘ਤੇ ਸਭ ਤੋਂ ਵੱਧ ਖਰਚਾ ਕਰਨ ਵਾਲੇ ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ਚਾਹ-ਪਾਣੀ ਦੇ ਖਰਚੇ ਵਿਚ ਵੀ ਮੋਹਰੀ ਹਨ ਜਦਕਿ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਫਾਡੀ ਹਨ।

Posted in: ਪੰਜਾਬ