ਮਹਿਲਾ ਅਕਾਲੀ ਨੇਤਾ ਨੇ ਚੋਰੀ ਕਰਨ ਤੋਂ ਬਾਅਦ ਮੱਝ ਨੂੰ ਕੀਤੀ ਦੀ ਡਾਈ

By November 19, 2015 0 Comments


majhਪਟਿਆਲਾ : ਦੀਵਾਲੀ ਤੋਂ ਕੁਝ ਦਿਨ ਪਹਿਲਾਂ ਕਿਸੇ ਵਿਅਕਤੀ ਦੀ ਮੱਝ ਚੋਰੀ ਹੋ ਗਈ ਸੀ, ਜਿਸ ਨੂੰ ਇਕ ਮਹਿਲਾ ਅਕਾਲੀ ਨੇਤਾ ਦੇ ਘਰੋਂ ਬਰਾਮਦ ਕਰ ਲਿਆ ਗਿਆ ਹੈ ਪਰ ਤੁਹਾਨੂੰ ਇਹ ਸੁਣ ਕੇ ਹੈਰਾਨ ਰਹਿ ਜਾਵੋਗੇ ਕਿ ਮੱਝ ਦੀ ਪਛਾਣ ਛੁਪਾਉਣ ਲਈ ਉਸ ‘ਤੇ ਕਾਲੇ ਰੰਗ ਦੀ ਡਾਈ ਹੀ ਕਰ ਦਿੱਤੀ ਗਈ।

ਜਾਣਕਾਰੀ ਮੁਤਾਬਕ ਉਕਤ ਮੱਝ ਦੇ ਮਾਲਕ ਸੁਭਾਸ਼ ਨੇ ਦੱਸਿਆ ਕਿ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਮੱਝ ਨੂੰ ਪਾਵਰਕਾਮ ਦਫਤਰ ਕੋਲੋਂ ਕੋਈ ਚੋਰੀ ਕਰਕੇ ਲੈ ਗਿਆ ਸੀ। ਉਸ ਨੇ ਦੱਸਿਆ ਕਿ ਉਸ ਦੀ ਮੱਝ ਬਹਾਦਰਗੜ੍ਹ ਪੀਰ ਕਾਲੋਨੀ ‘ਚ ਅਕਾਲੀ ਦਲ ਦੀ ਸਰਕਲ ਪ੍ਰਧਾਨ ਅਮਨਦੀਪ ਕੌਰ ਦਿਓਲ ਦੇ ਘਰ ‘ਚ ਬੱਝੀ ਮਿਲੀ। ਮੱਝ ਦੀਆਂ ਨਿਸ਼ਾਨੀਆਂ ਦੱਸਦਿਆਂ ਉਸ ਨੇ ਕਿਹਾ ਕਿ ਮੱਝ ਦਾ ਮੱਥਾ, ਖੁਰ ਅਤੇ ਪੂਛ ਸਭ ਸਫੈਦ ਸੀ।

ਉਸ ਨੇ ਦੋਸ਼ ਲਾਇਆ ਕਿ ਮੱਝ ਦੀਆਂ ਨਿਸ਼ਾਨੀਆਂ ਨੂੰ ਲੁਕਾਉਣ ਲਈ ਮੱਝ ਨੂੰ ਕਾਲੇ ਰੰਗ ਦੀ ਡਾਈ ਕਰ ਦਿੱਤੀ ਗਈ ਹੈ। ਦੂਜੇ ਪਾਸੇ ਮਹਿਲਾ ਅਕਾਲੀ ਨੇਤਾ ਨੇ ਕਿਹਾ ਕਿ ਉਸ ‘ਤੇ ਲਗਾਏ ਗਏ ਚੋਰੀ ਦੇ ਦੋਸ਼ ਗਲਤ ਹਨ ਕਿਉਂਕਿ ਉਸ ਨੇ 26 ਹਜ਼ਾਰ ਰੁਪਏ ‘ਚ ਮੱਝ ਖਰੀਦੀ ਹੈ। ਫਿਲਹਾਲ ਇਸ ਸੰਬੰਧੀ ਬਹਾਦਰਗੜ੍ਹ ਚੌਂਕੀ ਇੰਚਾਰਜ ਸੁਖਦੇਵ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੱਝ ਸੁਭਾਸ਼ ਨੂੰ ਮੋੜ ਦਿੱਤੀ ਗਈ ਹੈ।

Posted in: ਪੰਜਾਬ