ਇਨੋਵਾ ਕਾਰ ਸਵਾਰ ਪੁਲਿਸ ਮੁਲਾਜਮਾਂ ਨੇ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਚੁੱਕਿਆ

By November 19, 2015 0 Comments


ਕਾਰ ਸਵਾਰ ਪੁਲਿਸ ਮੁਲਾਜਮਾਂ ਤੇ ਮੋਟਰਸਾਈਕਲ ਚਾਲਕ ਦਾ ਨਹੀ ਲੱਗਾ ਕੋਈ ਪਤਾ
4

ਭਿੱਖੀਵਿੰਡ 19 ਨਵੰਬਰ (ਹਰਜਿੰਦਰ ਸਿੰਘ ਗੋਲ੍ਹਣ)-ਅੱਜ ਬਾਅਦ ਦੁਪਹਿਰ ਕਸਬਾ ਭਿੱਖੀਵਿੰਡ ਵਿਖੇ ਇੱਕ ਕਾਲੇ ਸ਼ੀਸ਼ਿਆ ਵਾਲੀ ਇਨੋਵਾ ਕਾਰ ਜਿਸ ਦਾ ਨੰਬਰ ਫਭ35ਥ4405 ਵਿੱਚ ਕੁਝ ਵਰਦੀਧਾਰੀ ਪੁਲਿਸ ਮੁਲਾਜਮ ਸਵਾਰ ਹਨ ਅਤੇ ਇਹ ਕਾਰ ਅੰਮ੍ਰਿਤਸਰ ਰੋਡ ਸਥਿਤ ਪੈਟਰੋਲ ਪੰਪ ਦੇ ਸਾਹਮਣੇ ਮਾਰਬਲ ਵਾਲੀ ਦੁਕਾਨ ਨੇੜੇ ਆ ਕੇ ਰੁਕੀ ਤਾਂ ਕਾਰ ਵਿਚੋਂ ਬਾਹਰ ਨਿਕਲੇ ਏ.ਐਸ.ਆਈ ਸਮੇਤ ਪੁਲਿਸ ਮੁਲਾਜਮਾਂ ਨੇ ਉਥੇ ਖੜ੍ਹੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਫੜ੍ਹ ਕੇ ਗੱਡੀ ਵਿੱਚ ਬਿਠਾ ਲਿਆ ਤੇ ਅੰਮ੍ਰਿਤਸਰ ਵੱਲ ਨੂੰ ਚੱਲਦੇ ਬਣੇ ਅਤੇ ਫੜ੍ਹੇ ਗਏ ਵਿਅਕਤੀ ਦਾ ਮੋਟਰਸਾਈਕਲ ਵੀ ਇੱਕ ਪੁਲਿਸ ਮੁਲਾਜਮ ਲੈ ਕੇ ਕਾਰ ਦੇ ਪਿੱਛੇ ਚੱਲਦਾ ਬਣਿਆ। ਇਸ ਘਟਨਾ ਨੂੰ ਵੇਖਣ ਵਾਲੇ ਮੌਕੇ ਤੇ ਮੌਜੂਦ ਲੋਕਾਂ ਮੂੰਹ ਵਿੱਚ ਉਗਲਾਂ ਪਾ ਕੇ ਆਪਸ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਰਹੇ, ਪਰ ਇਹਨਾਂ ਕਾਰ ਸਵਾਰ ਪੁਲਿਸ ਮੁਲਾਜਮਾਂ ਤੇ ਮੋਟਰਸਾਈਕਲ ਸਵਾਰ ਵਿਅਕਤੀ ਦਾ ਕੁਝ ਪਤਾ ਨਹੀ ਚੱਲ ਸਕਿਆ ਕਿ ਇਹ ਕੌਣ ਸਨ।
ਦੱਸਣਯੋਗ ਹੈ ਕਿ ਇਹ ਕਾਲੇ ਸ਼ੀਸ਼ਿਆਂ ਵਾਲੀ ਕਾਰ ਬਲ਼੍ਹੇਰ ਰੋਡ ਤੋਂ ਨਿਕਲੀ ਤੇ ਅੰਮ੍ਰਿਤਸਰ ਰੋਡ ਤੋਂ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਫੜ੍ਹ ਕੇ ਚੱਲਦੀ ਬਣੀ।
ਇਸ ਘਟਨਾ ਸੰਬੰਧੀ ਜਦੋਂ ਪੁਲਿਸ ਥਾਣਾ ਭਿੱਖੀਵਿੰਡ ਦੇ ਮੁਖੀ ਰਵੀਸ਼ੇਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਕੋਈ ਜਾਣਕਾਰੀ ਨਹੀ ਹੈ। ਜਦੋਂ ਸੀ.ਆਈ.ਏ ਦੇ ਇੰਸਪੈਕਟਰ ਹਰਜੀਤ ਸਿੰਘ ਨੂੰ ਪੁੱਛਿਆ ਤਾਂ ਉਹਨਾਂ ਨੇ ਵੀ ਅਗਿਆਨਤਾ ਪ੍ਰਗਟਾਈ।

Posted in: ਪੰਜਾਬ