ਭਾਈ ਮੰਡ ਨੂੰ ਕਰੜੇ ਸੁਰੱਖਿਆ ਪ੍ਰਬੰਧਾਂ ਹੇਠ ਕੀਤਾ ਅਦਾਲਤ ਵਿੱਚ ਪੇਸ਼,

By November 19, 2015 0 Comments


ਅਦਾਲਤ ਨੇ ਇੱਕ ਦਿਨ ਦਾ ਦਿੱਤਾ ਹੋਰ ਰੀਮਾਂਡ
ਭਾਈ ਮੰਡ ਦੇ ਦੋ ਸਾਥੀ 2 ਦਸੰਬਰ ਤੱਕ ਜੇਲ• ਭੇਜੇ
mand
ਅੰਮ੍ਰਿਤਸਰ 19 ਨਵੰਬਰ (ਜਸਬੀਰ ਸਿੰਘ) ਸਰਬੱਤ ਖਾਲਸਾ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਗਏ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅੱਜ ਅਦਾਲਤ ਵਿੱਚ ਹੋਈ ਪੇਸ਼ੀ ਦੌਰਾਨ ਜਿਥੇ ਵੱਡੀ ਗਿਣਤੀ ਵਿੱਚ ਇਕੱਠੀਆ ਹੋਈਆ ਸੰਗਤਾਂ ਨੇ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਸੰਗਤਾਂ ਤੇ ਮੀਡੀਏ ਨਾਲ ਲੁੱਕਣਮੀਟੀ ਖੇਡਦਿਆ ਭਾਈ ਮੰਡ ਨੂੰ ਅਦਾਲਤ ਵਿੱਚ ਪਿਛਲੇ ਪਾਸਿਉ ਦੀ ਪੇਸ਼ ਕੀਤੀ ਤੇ ਉਥੋ ਵੀ ਤੁਰੰਤ ਗੱਡੀ ਵਿੱਚ ਬਿਠਾ ਕੇ ਅਣਦੱਸੀ ਥਾਂ ਤੇ ਲਏ ਗਏ ਜਦ ਕਿ ਗੁੱਸੇ ਵਿੱਚ ਆਈਆ ਸੰਗਤਾਂ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲੀਸ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਬੀਤੀ 10 ਨਵੰਬਰ ਸ਼ਹੀਦ ਬਾਬਾ ਨੋਧ ਸਿੰਘ ਦੇ ਸ਼ਹੀਦੀ ਸਥਾਨ ਦੇ ਨਜਦੀਕ ਵੱਖ ਵੱਖ ਜਥੇਬੰਦੀਆ ਵੱਲੋ ਕੀਤੇ ਗਏ ਸਰਬੱਤ ਖਾਲਸਾ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਭਰੀ ਤੇ ਉਸ ਸਮੇਂ ਮਰਹੂਮ ਮੁੱਖ ਮੰਤਰੀ ਦੇ ਕਤਲ ਕੇਸ ਵਿੱਚ ਜ੍ਰੇ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ ਗਿਆ ਜਦ ਕਿ ਉਹਨਾਂ ਦੇ ਜੇਲ ਵਿੱਚ ਹੋਣ ‘ਤੇ ਉਹਨਾਂ ਦੀ ਜਗਾ ‘ਤੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਬਣਾਇਆ ਗਿਆ। 11 ਨਵੰਬਰ ਨੂੰ ਬੰਦੀ ਛੋਡ ਦਿਵਸ (ਦੀਵਾਲੀ) ਦੇ ਮੌਕੇ ਭਾਈ ਮੰਡ ਪੁਲੀਸ ਕੋਲੋ ਬੱਚਦੇ ਬਚਾਉਦੇ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਣ ਵਿੱਚ ਕਾਮਯਾਬ ਹੋ ਗਏ ਸਨ ਤੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਖਲੋ ਕੇ ਕੌਮ ਦੇ ਨਾਮ ਸੰਦੇਸ਼ ਵੀ ਦਿੱਤਾ ਪਰ ਸ੍ਰੀ ਦਰਬਾਰ ਸਾਹਿਬ ਵਿਖੇ ਆਪਣੇ ਅਕੀਦੇ ਨੂੰ ਨਤਮਸਤਕ ਹੋਣ ਉਪਰੰਤ ਜਦੋ ਉਹ ਵਾਪਸ ਜਾ ਰਹੇ ਸਨ ਤਾਂ ਉਹਨਾਂ ਨੂੰ ਸਾਥੀਆ ਸਮੇਤ ਉਸੇ ਦਿਨ ਹੀ ਲੋਹਗੜ ਗੇਟ ਕੋਲੋ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਸੀ ਤੇ ਉਸ ਦਿਨ ਤੋ ਹੀ ਉਹ ਜੇਲ• ਵਿੱਚ ਬੰਦ ਹਨ। ਉਹਨਾਂ ਵਿਰੁੱਧ ਪਹਿਲਾਂ ਥਾਣਾ ਚਾਟੀਵਿੰਡ ਗੇਟ ਵਿਖੇ 107/151 ਦਾ ਮੁਕੱਦਮਾ ਦਰਜ ਕੀਤਾ ਗਿਆ ਤੇ 12 ਨਵੰਬਰ ਨੂੰ ਉਹਨਾਂ ਨੂੰ ਜੇਲ• ਭੇਜ ਦਿੱਤਾ ਗਿਆ। ਇਸ ਤੋ ਬਾਅਦ ਉਹਨਾਂ ਦੇ ਵਿਰੁੱਧ ਦੇਸ਼ ਧ੍ਰੋਹੀ ਤੇ ਭੜਕਾਉ ਤਕਰੀਰ ਕਰਨ ਦੇ ਵੀ ਮੁਕੱਦਮੇ ਦਰਜ ਕੀਤੇ ਗਏ। ਥਾਣਾ ਚਾਟੀਵਿੰਡ ਵਿਖੇ ਦਰਜ ਕੀਤੇ ਗਏ ਕੇਸ ਵਿੱਚ ਉਹਨਾਂ ਦਾ ਪੁਲੀਸ ਨੇ ਜਿਸਮਾਨੀ ਰਿਮਾਂਡ ਲੈ ਕੇ ਜਿਥੇ ਉਹਨਾਂ ਤੇ ਤਸ਼ੱਦਦ ਵੀ ਕੀਤਾ ਉਥੇ ਉਹਨਾਂ ਨੂੰ ਅੱਜ ਫਿਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਪੁਲੀਸ ਦੀ ਮੰਗ ‘ਤੇ ਉਹਨਾਂ ਦਾ ਇੱਕ ਦਿਨ ਦੇ ਹੋਰ ਰਿਮਾਂਡ ਦੇ ਦਿੱਤਾ ਜਦ ਕਿ ਉਹਨਾਂ ਦੇ ਦੋ ਸਾਥੀ ਸਤਨਾਮ ਸਿੰਘ ਮਨਾਵਾਂ ਤੇ ਜਸਕਰਨ ਸਿੰਘ ਕਾਹਨਸਿੰਘ ਵਾਲਾ ਨੂੰ ਦੋ ਦਸੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਲੈਦਿਆ ਜੇਲ• ਭੇਜ ਦਿੱਤਾ ਗਿਆ।
ਭਾਈ ਮੰਡ ਦੀ ਪੇਸ਼ੀ ਮੌਕੇ ਪੂਰੀ ਕਚਿਹਰੀ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਸਾਰੇ ਪਾਸੇ ਖ਼ਾਕੀ ਵਰਦੀ ਹੀ ਵਰਦੀ ਨਜ਼ਰ ਆ ਰਹੀ ਸੀ। ਇਸੇ ਤਰਾ ਭਾਰੀ ਗਿਣਤੀ ਵਿੱਚ ਸੰਗਤਾਂ ਵੀ ਕਚਿਹਰੀ ਵਿੱਚ ਇਕੱਠੀਆ ਹੋਈਆ ਪਈਆ ਸਨ ਤੇ ਉਹ ਭਾਈ ਮੰਡ ਨੂੰ ਵੇਖਣ ਤੇ ਉਹਨਾਂ ਨਾਲ ਗੱਲਬਾਤ ਕਰਨੀ ਚਾਹੁੁੰਦੀਆ ਸਨ ਪਰ ਪੁਲੀਸ ਨੇ ਸੰਗਤਾਂ ਨੂੰ ਭਾਈ ਮੰਡ ਦੇ ਲਾਗੇ ਵੀ ਨਹੀ ਫੱਟਕਣ ਦਿੱਤਾ। ਗੁੱਸੇ ਵਿੱਚ ਆਈਆ ਸੰਗਤਾਂ ਨੇ ਪੰਜਾਬ ਸਰਕਾਰ ਤੇ ਪੁਲੀਸ ਦੇ ਖਿਲਾਫ ਡੱਟ ਕੇ ਨਾਅਰੇਬਾਜ਼ੀ ਕੀਤੀ ਤੇ ਸਾਰੀ ਕਚਿਹਰੀ ਇਹਨਾਂ ਨਾਅਰਿਆ ਵਿੱਚ ਗੁਆਚੀ ਨਜ਼ਰ ਆ ਰਹੀ ਸੀ। ਥਾਣਾ ਸਿਵਲ ਲਾਈਨ ਦੇ ਐਸ.ਐਚ.ਓ ਸੁਖਵਿੰਦਰ ਸਿੰਘ ਰੰਧਾਵਾ ਨੇ ਮੀਡੀਆ ਕਰਮੀਆ ਨਾਲ ਵੀ ਧੱਕਾ ਮੁੱਕੀ ਕੀਤੀ ਤੇ ਕਿਸੇ ਵੀ ਮੀਡੀਆ ਕਰਮ ਨੂੰ ਭਾਈ ਮੰਡ ਦੇ ਲਾਗੇ ਨਹੀ ਜਾਣ ਦਿੱਤਾ ਗਿਆ। ਭਾਈ ਮੰਡ ਨੂੰ ਕਚਿਹਰੀ ਦੇ ਪਿਛਲੇ ਪਾਸਿਉ ਚੋਰ ਦਰਵਾਜੇ ਰਾਹੀ ਅਦਾਲਤ ਵਿੱਚ ਪੇਸ਼ ਕੀਤਾ ਤੇ ਉਥੋ ਹੀ ਵਾਪਸ ਗੱਡੀ ਵਿੱਚ ਬਿਠਾ ਕੇ ਲੈ ਗਏ। ਭਾਈ ਮੰਡ ਨੂੰ ਭਲਕੇ ਕਿਸੇ ਵੇਲੇ ਵੀ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਤੇ ਉਹਨਾਂ ਵਿਰੁੱਧ ਹੋਰ ਕਈ ਝੂਠੇ ਕੇਸ ਦਰਜ ਕੀਤੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ।