ਦੇਸ਼ ਧ੍ਰੋਹ ਦੇ ਮਾਮਲੇ ‘ਚ ਨਹੀਂ ਮਿਲਿਆ ਤਿੰਨ ਸਿੱਖ ਆਗੂਆਂ ਦਾ ਹੋਰ ਪੁਲਿਸ ਰਿਮਾਂਡ

By November 18, 2015 0 Comments


bhai jaskaran singh kahan singh wala and satnam singh manawaਅੰਮ੍ਰਿਤਸਰ, 18 ਨਵੰਬਰ -ਪਿੰਡ ਚੱਬਾ ਵਿਖੇ 10 ਨਵੰਬਰ ਨੂੰ ਬੁਲਾਏ ਸਰਬੱਤ ਖ਼ਾਲਸੇ ‘ਚ ਥਾਪੇ ਜਥੇਦਾਰਾਂ ਤੇ ਪ੍ਰਬੰਧਕਾਂ ਖ਼ਿਲਾਫ਼ ਦੇਸ਼ ਧਰੋਹ ਦੇ ਚਰਚਿਤ ਮਾਮਲੇ ‘ਚ ਪੁਲਿਸ ਨੂੰ ਅੱਜ ਉਸ ਵੇਲੇ ਨਮੋਸ਼ੀ ਝੱਲਣੀ ਪਈ ਜਦੋਂ ਦਿਹਾਤੀ ਪੁਲਿਸ ਇਸ ਮਾਮਲੇ ‘ਚ ਇੱਕ ਦਿਨ ਦਾ ਵੀ ਰਿਮਾਂਡ ਹਾਸਲ ਨਾ ਕਰ ਸਕੀ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵੱਲੋਂ ਦਰਜ ਕਰਵਾਏ ਧਾਰਮਿਕ ਭਾਵਨਾਵਾਂ ਭੜਕਾਉਣ ਤੇ ਹੁੱਲੜਬਾਜ਼ੀ ਦੇ ਦੋਸ਼ਾਂ ਹੇਠ ਥਾਣਾ ਕੋਤਵਾਲੀ ਦੀ ਪੁਲਿਸ ਵੱਲੋਂ ਦਰਜ ਮਾਮਲੇ ‘ਚ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਤੇ ਸਤਨਾਮ ਸਿੰਘ ਮਨਾਵਾਂ ਦਾ ਇੱਕ ਦਿਨਾਂ ਪੁਲਿਸ ਰਿਮਾਂਡ ਮਿਲ ਗਿਆ।

ਥਾਣਾ ਚਾਟੀ ਵਿੰਡ (ਦਿਹਾਤੀ) ਵੱਲੋਂ ਦਰਜ ਦੇਸ਼ ਧਰੋਹ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਉਕਤ ਦੋਵਾਂ ਆਗੂਆਂ ਤੋਂ ਇਲਾਵਾ ਗੁਰਦੀਪ ਸਿੰਘ ਬਠਿੰਡਾ ਸਮੇਤ ਤਿੰਨਾਂ ਦਾ ਪਹਿਲਾਂ ਹੀ 2 ਦਿਨ ਦੇ ਪੁਲਿਸ ਰਿਮਾਂਡ ‘ਤੇ ਸਨ। ਅੱਜ ਸ਼ਾਮ ਵੇਲੇ ਜਦੋਂ ਉਕਤ ਆਗੂਆਂ ਨੂੰ ਇੱਥੇ ਇਲਾਕਾ ਮੈਜਿਸਟ੍ਰੇਟ ਹਰਸਿਮਰਨਜੀਤ ਕੌਰ ਦੀ ਅਦਾਲਤ ‘ਚ ਪੇਸ਼ ਕੀਤਾ ।