ਆਪ ਵਿੱਚ ਸ਼ਾਮਲ ਹੋਣ ਦੀਆ ਛੱਪੀਆ ਖਬਰਾਂ ਤੋ ਬਾਅਦ ਡਾਂ ਸਿੱਧੂ ਨੇ ਕਿਹਾ ਕਿ ਉਹ ਹਾਲ ਦੀ ਘੜੀ ਭਾਜਪਾ ਵਿੱਚ ਹਨ

By November 18, 2015 0 Comments


sidhu ਅੰਮ੍ਰਿਤਸਰ 18 ਨਵੰਬਰ (ਜਸਬੀਰ ਸਿੰਘ) ਅਕਾਲੀ ਦਲ ਹਮੇਸ਼ਾਂ ਕਰਾਰੀਆ ਕਰਾਰੀਆ ਟਕੋਰਾਂ ਕਰਨ ਵਾਲੇ ਭਾਜਪਾ ਦੇ ਪਤੀ ਪਤਨੀ ਆਗੂ ਡਾਂ ਨਵਜੋਤ ਕੌਰ ਸਿੱਧੂ ਨੇ ਇੱਕ ਵਾਰੀ ਫਿਰ ਸਿਆਸੀ ਬੰਬ ਦਾਗਦਿਆ ਇਹ ਕਹਿ ਕੇ ਨਵੀ ਸਫਬੰਦੀ ਕਰਨ ਦਾ ਇਸ਼ਾਰਾ ਦਿੱਤਾ ਹੈ ਕਿ ਉਹਨਾਂ ਲਈ ਸਾਰੇ ਰਾਹ ਖੁੱਲ•ੇ ਹਨ ਪਰ ਅਜੇ ਕੋਈ ਇਹੋ ਅਜਿਹੀ ਗੱਲ ਨਹੀਂ ਹੈ ਪਰ ਉਹ ਇੱਕ ਵਾਰੀ ਫਿਰ ਐਲਾਨ ਕਰਦੇ ਹਨ ਕਿ ਜੇਕਰ ਅਕਾਲੀ ਭਾਜਪਾ ਗਠਜੋੜ ਬਰਕਰਾਰ ਰਿਹਾ ਤਾਂ ਉਹ ਭਾਜਪਾ ਦੀ ਸੀਟ ਤੋ ਚੋਣ ਨਹੀ ਲੜਨਗੇ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਡਾਂ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਪੰਜਾਬ ਸਰਕਾਰ ਵਿੱਚ ਸੀ.ਪੀ.ਐਸ ਨਵਜੋਤ ਕੌਰ ਸਿੱਧੂ ਨੇ ਉਨ•ਾਂ ਦੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਦੀਆਂ ਖ਼ਬਰਾਂ ਤੋ ਇਨਕਾਰ ਤਾਂ ਭਾਂਵੇ ਨਹੀ ਕੀਤੀ ਪਰ ਕੂਟਨੀਤੀ ਨਾਲ ਕਿਹਾ ਕਿ ਫਿਲਹਾਲ ਉਹ ਖ਼ੁਦ ਵੀ ਬੀ ਜੇ ਪੀ ਦੇ ਵਿਧਾਇਕ ਹਨ ਤੇ ਬੀ ਜੇ ਪੀ ਦੇ ਨਾਲ ਹਨ।ਉਹਨਾਂ ਸਾਫ ਸ਼ਬਦਾਂ ਵਿੱਚ ਜਿਥੇ ਅਕਾਲੀ ਦਲ ਨੂੰ ਸਪੱਸ਼ਟ ਕਰ ਦਿੱਤਾ ਉਥੇ ਭਾਜਪਾ ਨੂੰ ਚਿਤਾਵਨੀ ਦਿੰਦਿਆ ਕਿਹਾ ਜੇ ਪੰਜਾਬ-ਭਾਜਪਾ ਦਾ ਗਠਜੋੜ ਬਰਕਰਾਰ ਰਿਹਾ ਤਾਂ ਉਹ ਭਾਜਪਾ ਦੀ ਸੀਟ ਤੋ ਚੋਣ ਨਹੀਂ ਲੜਣਗੇ।

ਡਾਂ ਸਿੱਧੂ ਨੇ ਕਿਹਾ ਕਿ ਸਾਰਕ ਕੰਟਰੀ ਪੰਜਾਬ ‘ਚ ਅਡਵਾਂਸ ਸਰਜਰੀ ਦਾ 1800 ਕਰੋੜ ਦਾ ਪ੍ਰੋਜੈਕਟ ਲਗਾਉਣ ਚਾਹੁੰਦੇ ਸਨ ਪਰ ਫਾਈਲ ਵਿਭਾਗ ‘ਚ 2013 ਤੋਂ ਲਟਕੀ ਹੋਈ ਹੈ ਜਿਹੜੀ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਕਰਦੀ ਹੈ।ਉਹਨਾਂ ਕਿਹਾ ਕਿ ਇਸ ਬਾਰੇ ਉਹਨਾਂ ਨੇ ਸਬੰਧਿਤ ਅਧਿਕਾਰੀਆਂ ਨਾਲ ਬੈਠਕ ਕੀਤੀ ਹੈ ਤੇ ਜਲਦੀ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਮਿਲ ਕੇ ਪ੍ਰਾਜੈਕਟ ਨੂੰ ਪਰਵਾਨਗੀ ਦੇਣ ਲਈ ਕਹਿਣਗੇ। ਉਨ•ਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਸਾਰਕ ਕੰਟਰੀ ਦੇ ਡਾਕਟਰਾਂ ਸਾਡੇ ਡਾਕਟਰ ਅਡਵਾਂਸ ਸਰਜਰੀ ਦੀ ਟ੍ਰੇਨਿੰਗ ਦੇਣਗੇ।

ਉਨ•ਾਂ ਕਿਹਾ ਕਿ ਪੰਜਾਬ ‘ਚ ਪਿਛਲੇ ਸਮੇਂ ‘ਚ 100 ਹੈਲਥ ਸੈਂਟਰ ਕਈ ਕਾਰਨਾਂ ਕਰਕੇ ਬੰਦ ਹੋ ਗਏ ਹਨ ਤੇ ਉਹ ਇਸ ਮਾਮਲੇ ਨੂੰ ਵੀ ਮੁੱਖ ਮੰਤਰੀ ਕੋਲ ਉਠਾਉਣਗੇ ਕਿਉਕਿ ਸਿਹਤ ਵਿਭਾਗ ਤਾਂ ਪਹਿਲਾ ਹੀ ਖੁਦ ਹੀ ਵੈਂਟੀਲੇਟਰ ਤੇ ਪਿਆ ਹੈ। ਉਨ•ਾਂ ਕਿਹਾ ਹਸਪਤਾਲਾਂ ‘ਚ ਡਾਕਟਰਾਂ ਤੇ ਨਰਸਾਂ ਦੀ ਵੱਡੇ ਪੱਧਰ ‘ਤੇ ਕਮੀ ਹੈ ਜਿਹਨਾਂ ਨੂੰ ਪੂਰਾ ਕੀਤਾ ਜਾਣਾ ਬਹੁਤ ਜਰੂਰੀ ਹੈ। ਉਨ•ਾਂ ਕਿਹਾ ਪ੍ਰਾਈਵੇਟ ਹਸਪਤਾਲਾਂ ਲਈ ਕਲੀਨੀਕਲ ਇਸਟੈਬਲਿਸ਼ਬੈਂਟ ਐਂਡ ਰੈਗੂਲੇਟਰੀ ਐਕਟ ਲਾਗੂ ਹੋਣਾ ਚਾਹੀਦਾ ਹੈ ਤਾਂ ਕਿ ਪ੍ਰਾਈਵੇਟ ਹਸਪਤਾਲਾਂ ਦੀ ਮਨਮਰਜ਼ੀ ਤੇ ਲੁੱਟ ਬੰਦ ਹੋ ਸਕੇ।

Posted in: ਪੰਜਾਬ