ਫਿਰ ਬੇਅਦਬੀ – ਗੁਟਕਾ ਸਾਹਿਬ ਪਾੜ ਕੇ ਸਿੱਖਾਂ ਖਿਲਾਫ ਭੱਦੀ ਸ਼ਬਦਾਵਲੀ ਲਿਖੀ

By November 18, 2015 0 Comments


gutka shaibਜ਼ੀਰਾ – ਸ਼ਹਿਰ ਜ਼ੀਰਾ ਵਿਖੇ ਗਾਦੜੀ ਵਾਲਾ ਰੋਡ ‘ਤੇ ਸਥਿਤ ਬਸਤੀ ਪੂਰਨ ਸਿੰਘ ਵਾਲੀ ਗਲੀ ਨੰਬਰ 5 ਵਿਖੇ ਬੀਤੀ ਰਾਤ ਕਿਸੇ ਸ਼ਰਾਰਤੀ ਅਨਸਰਾਂ ਨੇ ਜਪੁਜੀ ਸਾਹਿਬ ਜੀ ਦੇ ਗੁਟਕਾ ਸਾਹਿਬ ਦੇ ਪੱਤਰੇ ਪਾੜ ਕੇ ‘ਤੇ ਸਿੱਖ ਕੌਮ ਦੇ ਖਿਲਾਫ ਭੱਦੀ ਸ਼ਬਦਾਵਲੀ ਲਿਖ ਕੇ ਬੇਅਦਬੀ ਕੀਤੀ। ਜਾਣਕਾਰੀ ਅਨੁਸਾਰ ਮੁਹੱਲਾ ਨਿਵਾਸੀ ਹਰਿੰਦਰ ਸਿੰਘ ਰਾਜੂ ਅੰਮ੍ਰਿਤ ਵੇਲੇ ਪ੍ਰਭਾਤਫੇਰੀ ‘ਚ ਸ਼ਾਮਲ ਹੋਣ ਲਈ ਜਾ ਰਿਹਾ ਸੀ ਅਤੇ ਜਦੋਂ ਉਹ ਗਲੀ ਦੇ ਮੋੜ ‘ਤੇ ਪੁੱਜਾ ਤਾਂ ਉਸ ਨੇ ਦੇਖਿਆ ਕਿ ਜਪੁਜੀ ਸਾਹਿਬ ਦੇ ਗੁਟਕੇ ਸਾਹਿਬ ਦੇ 13 ਪੱਤਰੇ ਖਿੱਲਰੇ ਪਏ ਸਨ, ਜਿਨ੍ਹਾਂ ‘ਤੇ ਭੱਦੀ ਸ਼ਬਦਾਵਲੀ ਵੀ ਲਿਖੀ ਹੋਈ ਸੀ, ਜਿਸ ‘ਤੇ ਉਸ ਨੇ ਹੋਰ ਸੰਗਤਾਂ ਨੂੰ ਬੁਲਾ ਕੇ ਪੱਤਰਿਆਂ ਨੂੰ ਇਕੱਠਾ ਕੀਤਾ ਅਤੇ ਸਤਿਕਾਰ ਸਹਿਤ ਪੱਤਰੇ ਗੁਰਦੁਆਰਾ ਸਿੰਘ ਸਾਹਿਬ ਵਿਖੇ ਪਹੁੰਚਾਏ। ਘਟਨਾ ਸਥਾਨ ‘ਤੇ ਵੱਡੀ ਗਿਣਤੀ ‘ਚ ਸਿੱਖ ਸੰਗਤ ਪਹੁੰਚ ਗਈ ਅਤੇ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਡੀ. ਸੀ.ਅਤੇ ਹੋਰ ਅਧਿਕਾਰੀ ਮੌਕੇ ‘ਤੇ ਪੁੱਜੇ ਅਤੇ ਸੰਗਤਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਜਿੱਥੇ ਪੁਲਸ ਆਪਣੇ ਤੌਰ ‘ਤੇ ਦੋਸ਼ੀਆਂ ਦਾ ਪਤਾ ਲਾ ਰਹੀ ਹੈ, ਉਥੇ ਇਲਾਕਾ ਨਿਵਾਸੀ ਵੀ ਦੋਸ਼ੀਆਂ ਦੀ ਸੂਹ ਰੱਖਣ ਤਾਂ ਜੋ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਫੜ ਕੇ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕੇ। ਪੁਲਸ ਵੱਲੋਂ ਐੱਫ. ਆਈ. ਆਰ. ਦਰਜ ਕਰ ਕੇ ਦੋਸ਼ੀਆਂ ਦੀ ਭਾਲ ਆਰੰਭ ਕਰ ਦਿੱਤੀ ਗਈ ਹੈ।

ਗੁਟਕਾ ਸਾਹਿਬ ਦੀ ਬੇਅਦਬੀ ਦੇ ਮਾਮਲੇ ‘ਚ ਪੁਲਸ ਵੱਲੋਂ ਅਣਪਛਾਤੇ ਦੋਸ਼ੀ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਮੁਕੱਦਮਾ ਜਸਬੀਰ ਸਿੰਘ ਮੈਂਬਰ ਪੰਚਾਇਤ ਵਾਸੀ ਦਸਮੇਸ਼ ਨਗਰ ਬਰਗਾੜੀ ਦੇ ਬਿਆਨਾਂ ‘ਤੇ ਦਰਜ ਕੀਤਾ ਗਿਆ ਹੈ। ਬਿਆਨਕਰਤਾ ਅਨੁਸਾਰ ਜਦ ਉਸ ਦੇ ਘਰ ਵਿਚ ਬੀਤੇ ਦਿਨੀਂ ਚੋਰੀ ਹੋਈ ਬੰਦੂਕ ਦੇ ਸਬੰਧ ‘ਚ ਐੱਸ. ਆਈ. ਦਲਜੀਤ ਸਿੰਘ ਵੱਲੋਂ ਬਹਿਬਲ ਕਲਾਂ ਰੋਡ ਬਾਹੱਦ ਪਿੰਡ ਬਰਗਾੜੀ ਵਿਖੇ ਤਫ਼ਤੀਸ਼ ਜਾਰੀ ਸੀ ਤਾਂ ਖਾਲ ਵਿਚੋਂ ਇਕ ਗੁਟਕਾ ਸਾਹਿਬ ਦੇ ਅੰਗ ਖਿੱਲਰੇ ਹੋਏ ਮਿਲੇ।