ਦਿੱਲੀ ਕਮੇਟੀ ਨੇ ਫੂਲਕਾ ਨੂੰ ਚਕਮਾਂ ਦਿੰਦੇ ਹੋਏ ਟਾਈਟਲਰ ਦੇ ਖਿਲਾਫ਼ ਨਵਾਂ ਕਾਨੂੰਨੀ ਦਾਵ ਖੇਡਿਆ

By November 17, 2015 0 Comments


ਸੀ.ਬੀ.ਆਈ. ਵੱਲੋਂ ਟਾਈਟਲਰ ਨੂੰ ਕਲੀਨ ਚਿੱਟ ਦੇਣ ਦੇ ਕੇਸ ’ਚ ਦਿੱਲੀ ਕਮੇਟੀ ਨੇ ਟਾਈਟਲਰ ਤੇ ਕਾਨੂੰਨੀ ਸਿਕੰਜਾ ਕਸਿਆ

ਨਵੀਂ ਦਿੱਲੀ (17 ਨਵੰਬਰ, 2015) : 1984 ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਨੂੰ ਸੀ.ਬੀ.ਆਈ. ਵੱਲੋਂ ਬੀਤੇ ਵਰ੍ਹੇ ਤੀਜ਼ੀ ਵਾਰ ਦਿੱਤੀ ਗਈ ਕਲੀਨ ਚਿੱਟ ਦੇ ਬਾਵਜ਼ੂਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਨੂੰਨੀ ਮੋਰਚੇ ਤੇ ਸਰਗਰਮ ਅਤੇ ਜੁਝਾਰੂ ਭੂਮਿਕਾ ਸਦਕਾ ਟਾਈਟਲਰ ਦੀ ਕਾਨੂੰਨੀ ਸ਼ਿਕੰਜੇ ਤੋਂ ਭਜਣ ਦੀ ਆਸ ਲਗਭਗ ਅੱਜ ਖ਼ਤਮ ਹੋ ਗਈ। ਮਾਮਲੇ ਦਾ ਵੇਰਵਾ ਕੜਕੜਡੂਮਾ ਕੋਰਟ ਦੇ ਬਾਹਰ ਪਤਰਕਾਰਾਂ ਨੂੰ ਦੇਣ ਦੌਰਾਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਉਕਤ ਦਾਅਵਾ ਕੀਤਾ।

ਜੀ.ਕੇ. ਨੇ ਸੀ.ਬੀ.ਆਈ. ਵੱਲੋਂ ਪਿਛਲੇ ਵਰੇ੍ਹ ਟਾਈਟਲਰ ਨੂੰ ਕਲੀਨ ਚਿੱਟ ਦੇਣ ਤੋਂ ਬਾਅਦ ਸੀ.ਬੀ.ਆਈ. ਹੈਡਕੁਆਟਰ ਤੇ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਮੁੂਜ਼ਾਹਰੇ ਦਾ ਹਵਾਲਾ ਦਿੰਦੇ ਹੋਏ ਅਕਾਲੀ ਦਲ ਵੱਲੋਂ ਕਿਸੇ ਵੀ ਕੀਮਤ ਤੇ ਸੀ.ਬੀ.ਆਈ. ਦੀ ਗਲਤ ਦਲੀਲ ਨੂੰ ਕਾਨੂੰਨੀ ਮਾਨਤਾ ਨਾ ਮਿਲਣ ਤਕ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਵੀ ਐਲਾਨ ਕੀਤਾ। ਸੈਂਕੜੇ ਪਾਰਟੀ ਕਾਰਕੂਨਾ ਅਤੇ ਦਿੱਲੀ ਕਮੇਟੀ ਮੈਂਬਰਾਂ ਨਾਲ ਕੋਰਟ ਪੁੱਜੇ ਜੀ.ਕੇ. ਨੇ ਬੀਤੇ ਦਿਨੀ ਪੀੜਿਤ ਲਖਵਿੰਦਰ ਕੌਰ ਤੇ ਦਿੱਲੀ ਕਮੇਟੀ ਦੇ ਵਕੀਲਾਂ ਵੱਲੋਂ ਆਪਣੀ ਜਾਂਚ ਦੌਰਾਨ ਸੀ.ਬੀ.ਆਈ. ਦੀ ਲਾਪਰਵਾਹੀ ਦਾ ਕੱਚਾ ਚਿੱਠਾ ਇੱਕ ਪਟੀਸ਼ਨ ਰਾਹੀਂ ਸੀ.ਬੀ.ਆਈ. ਖਿਲਾਫ ਦਾਖਿਲ ਕਰਨ ਦੀ ਵੀ ਜਾਣਕਾਰੀ ਦਿੱਤੀ। ਜੀ.ਕੇ. ਨੇ ਫੂਲਕਾ ਦੀਆਂ ਇਸ ਕੇਸ ’ਚ ਸੀਨੀਅਰ ਵਕੀਲ ਵੱਜੋਂ ਦਿੱਤੀਆਂ ਗਈਆਂ ਦਲੀਲਾਂ ਨੂੰ ਕਮਜੋਰ ਸਮਝਦੇ ਹੋਏ ਉਕਤ ਪਟੀਸ਼ਨ ਕਾਤਿਲ ਟਾਈਟਲਰ ਨੂੰ ਕਾਨੂੰਨੀ ਸਿਕੰਜੇ ’ਚ ਫਸਾਉਣ ਵਾਸਤੇ ਦਾਖਿਲ ਕਰਨ ਦਾ ਵੀ ਦਾਅਵਾ ਕੀਤਾ। ਸੀ.ਬੀ.ਆਈ. ਦੇ ਵਕੀਲ ਵੱਲੋਂ ਅੱਜ ਕੋਰਟ ’ਚ ਦਿੱਲੀ ਕਮੇਟੀ ਦੀ ਪਟੀਸ਼ਨ ਤੇ ਦਾਖਿਲ ਕੀਤੇ ਗਏ ਜਵਾਬ ਦੀ ਵੀ ਜੀ.ਕੇ. ਨੇ ਤਾਰੀਫ਼ ਕੀਤੀ।

ਅੱਜ ਸੀ.ਬੀ.ਆਈ. ਵੱਲੋਂ ਇਸ ਮਸਲੇ ਤੇ ਨਵੇਂ ਸਾਹਮਣੇ ਆਏ ਤੱਥਾਂ ਦੀ ਪੜਤਾਲ ਲਈ ਅਦਾਲਤ ਵੱਲੋਂ ਸਮਾਂ ਦੇਣ ਦੇ ਨਾਲ ਹੀ ਗੰਭੀਰਤਾ ਨਾਲ ਜਾਂਚ ਕਰਨ ਦਾ ਵੀ ਗੱਲ ਕਹੀ ਗਈ ਹੈ। ਕੋਰਟ ਵੱਲੋਂ ਫੈਸਲਾ ਸੁਣਾਏ ਜਾਉਂਣ ਦੀ ਉਮੀਦ ਲੈ ਕੇ ਅੱਜ ਪੁੱਜੇ ਫੂਲਕਾ ਵੱਲੋਂ ਦਿੱਲੀ ਕਮੇਟੀ ਵੱਲੋਂ ਬਿਨਾਂ ਫੂਲਕਾ ਨੂੰ ਦੱਸੇ ਦਾਇਰ ਕੀਤੀ ਗਈ ਪਟੀਸ਼ਨ ਤੇ ਜਾਹਿਰ ਕੀਤੀ ਗਈ ਨਰਾਜ਼ਗੀ ਦੇ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ’ਚ ਜੀ.ਕੇ. ਨੇ ਉਲਟਾ ਫੂਲਕਾ ਤੇ ਹੀ ਤਿੱਖਾ ਸ਼ਬਦੀ ਹਮਲਾ ਬੋਲ ਦਿੱਤਾ। ਜੀ.ਕੇ. ਨੇ ਕਿਹਾ ਕਿ ਇਸ ਕੇਸ ’ਚ ਕਮੇਟੀ ਦੇ ਤਿੰਨ ਵਕੀਲਾਂ ਗੁਰਬਖਸ਼ ਸਿੰਘ, ਲਖਮੀਚੰਦ ਤੇ ਕਾਮਨਾ ਵੋਹਰਾ ਨੂੰ ਲੜਨ ਲਈ ਲਗਾਇਆ ਹੋਇਆ ਹੈ। ਇਸ ਲਈ ਹਰ ਚੀਜ ਬਾਰੇ ਫੂਲਕਾ ਦੀ ਰਾਇ ਲਈ ਜਾਵੇ ਇਹ ਜਰੂਰੀ ਨਹੀਂ ਹੈ। ਜੀ.ਕੇ. ਨੇ ਫੂਲਕਾ ਨੂੰ ਇਸ ਮਸਲੇ ਤੇ ਸਿਆਸ਼ਤ ਨਾ ਖੇਡਦੇ ਹੋਏ ਕੌਮ ਦੇ ਕਾਤਿਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਦਿੱਲੀ ਕਮੇਟੀ ਦੀਆਂ ਬਾਹ ਬਣਕੇ ਕਾਰਜ ਕਰਨ ਦੀ ਅਪੀਲ ਕੀਤੀ।

ਸਿਰਸਾ ਨੇ ਸੀ.ਬੀ.ਆਈ. ਦੇ ਵੱਲੋਂ ਅੱਜ ਦਾਖਿਲ ਕੀਤੇ ਗਏ ਜਵਾਬ ਦੀ ਸਲਾਘਾ ਕਰਦੇ ਹੋਏ ਫੂਲਕਾ ਤੇ ਉਕਤ ਕੇਸ ’ਚ ਸਿਆਸੀ ਲਾਹਾ ਖੱਟਣ ਲਈ ਕੌਮੀ ਸਾਧਨਾਂ ਦੀ ਦੁਰਵਰਤੋਂ ਕਰਨ ਦਾ ਵੀ ਦੋਸ਼ ਲਗਾਇਆ। ਸਿਰਸਾ ਨੇ ਫੈਸਲਾ ਆਉਣ ਦੀ ਉਡੀਕ ਕਰਨ ਤੋਂ ਪਹਿਲਾ ਫੂਲਕਾ ਵੱਲੋਂ ਕੱਲ ਜਾਰੀ ਕੀਤੇ ਗਏ ਪ੍ਰੈਸ ਨੋਟ ਅਤੇ ਅੱਜ ਸੀ.ਬੀ.ਆਈ. ਤੇ ਕੋਰਟ ਦੇ ਖਿਲਾਫ਼ ਆਮ ਆਦਮੀ ਪਾਰਟੀ ਦੇ ਕਾਰਕੂਨਾ ਵੱਲੋਂ ਹਾਇ-ਹਾਇ ਦੇ ਨਾਰੇ ਲਿਖਿਆ ਤਖਤੀਆਂ ਲੈ ਕੇ ਕੋਰਟ ਕੰਪਲੈਕਸ ਦੇ ਬਾਹਰ ਪੁੱਜਣ ਤੇ ਸਵਾਲ ਵੀ ਖੜੇ ਕੀਤੇ। ਸਿਰਸਾ ਨੇ ਸਵਾਲ ਕੀਤਾ ਕਿ ਫੂਲਕਾ ਬੀਤੇ 31 ਸਾਲਾਂ ਤੋਂ ਉਕਤ ਕੇਸਾਂ ’ਚ ਲਗਾਤਾਰ ਮਿਲ ਰਹੀ ਜਬਰਦਸਤ ਹਾਰ ਨੂੰ ਉਕਤ ਕੇਸ ਵਿਚ ਵੀ ਮਾਨਸਿਕ ਤੌਰ ਤੇ ਕਲ ਸ਼ਾਮ ਨੂੰ ਸਵੀਕਾਰ ਕਰ ਚੁੱਕੇ ਸਨ ”;ਵਸ ਫੂਲਕਾ ਵੱਲੋਂ ਬੀਤੇ ਕੁਝ ਦਿਨਾਂ ਤੋਂ ਅਕਾਲੀ ਦਲ ਦੇ ਖਿਲਾਫ਼ ਕੀਤੀ ਜਾ ਰਹੀ ਦੂਸ਼ਣਬਾਜ਼ੀ ਨੂੰ ਸਿਰਸਾ ਨੇ ਫੂਲਕਾ ਦੇ ਲੁੱਕਵੇਂ ਏਜੰਡੇ ਦਾ ਹਿੱਸਾ ਦੱਸਦੇ ਹੋਏ ਹਰ ਹਾਲਾਤ ’ਚ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਸੰਗਤਾਂ ਅੱਗੇ ਵੱਚਨਬੱਧਤਾ ਵੀ ਦੋਹਰਾਈ।

ਇਸ ਕੇਸ ’ਚ ਫੈਸਲਾ ਕੀ ਹੁੰਦਾ ਹੈ ਉਹ ਹੁਣ ਬੇਸ਼ਕ ਸੀ.ਬੀ.ਆਈ. ਦੀ ਅਗਲੀ ਜਾਂਚ ਤੇ ਨਿਰਧਾਰਤ ਹੋਵੇਗਾ ਪਰ ਦਿੱਲੀ ਕਮੇਟੀ ਨੇ ਫੂਲਕਾ ਦੇ ਖਿਲਾਫ਼ ਸ਼ੱਕ ਦੀ ਸੂਈ ਘੁਮਾ ਕੇ ਫੂਲਕਾ ਦੀ ਕਮਜੋਰ ਕਾਨੂੰਨੀ ਚਾਰਾਜੋਈ ਨੂੰ ਨਸ਼ਰ ਕਰਨ ਦੇ ਨਾਲ ਹੀ ਅਕਾਲੀ ਦਲ ਤੇ ਹਮਲਾ ਕਰਨ ਨੂੰ ਤਿਆਰ ਬੈਠੇ ਫੂਲਕਾ ਦੇ ਸਿਆਸ਼ੀ ਤੀਰ ਤੋੜ ਦਿੱਤੇ ਹਨ।

Posted in: ਰਾਸ਼ਟਰੀ