ਸੁਖਬੀਰ ਬਾਦਲ ਜੀ ਪੰਜਾਬੀ ਦਾ ਅਖਾਣ‘ਹੰਕਾਰਿਆ ਸੋ ਮਾਰਿਆ’ ਨੂੰ ਯਾਦ ਰੱਖੋ ! 2017 ਬਹੁਤੀ ਦੂਰ ਨਹੀ

By November 17, 2015 0 Comments


Jaspal Singh Heran Chief Editor : Rozana Pehredar

Jaspal Singh Heran
Chief Editor : Rozana Pehredar

ਜਸਪਾਲ ਸਿੰਘ ਹੇਰਾਂ
ਕੀ ਅੱਜ ਸੱਚੀ -ਮੁੱਚੀ ਪੰਜਾਬ ‘ਚ ਕੂੜ ਦੀ ਅਮਾਵਸ ਹੈ ? ਸੱਚ ਦਾਚੰਦਰਮਾ ਕਿਧਰੇ ਵੀ ਦਿਖਾਈ ਨਹੀਂ ਦਿੰਦਾ ਅਤੇ ਧਰਮ ਉੱਡ -ਪੁੱਡ ਗਿਆਹੈ । ਸ਼ੈਤਾਨ ਹੀ ਸ਼ੈਤਾਨ ਹਾਕਮ ਬਣੇ ਹੋਏ ਹਨ । ਪੰਜਾਬ ਨੂੰ ਤਤਬਾਹ ਕਰਨ ਲਈ ਉਸ ਨੂੰ ਪਹਿਲਾਂਆਰਥਿਕ , ਸਮਾਜਿਕ ਤੇ ਸਭਿਆਚਾਰਕ ਖੇਤਰਾਂ’ਚ ਤਬਾਹ ਕੀਤਾ ਜਾ ਚੁੱਕਾ ਹੈ । ਹੁਣਗੁਰੁਆਂਦੇ ਨਾਮ ‘ਤੇ ਵੱਸਦੇ ਪੰਜਾਬ ਚ “ਗੁਰੁ ਘਰਮਤ ਤੇ ਪੰਥ” ਨੂੰ ਖਤਰਾ ਖੜਾਹੋ ਚੁੱਕਾ ਹੈ । ਧਰਮੀ ਲੋਕ , ਧਰਮ ‘ਤੇ ਹੋ ਰਹੇ ਹਮਲਿਆਂਕਾਰਨ ਤੜਫ ਰਹੇ ਹਨ ,ਪ੍ਰੰਤੂ ਸਮੇਂ ਦੇ ਹਾਕਮ ਉਹਨਾਂ ਨੂੰਝ ਤੜਫਦਾ ਵੇਖ ਕੇ ਖੁਸ਼ ਹੋ ਰਹੇ ਹਨ ਉਹਨਾਂ ਨੂੰ ਭੁਲੇਖਾ ਹੈ ਕਿ ਸੱਤਾ ਦੀ ਤਾਕਤ ਤੇ ਨਸ਼ੇ ਅੱਗੇ ਕੋਈ ਨਹੀਂ ਖੜ ਸਕਦਾ । ਇਸ ਲਈ ਉਹ ਗੁਰੁ ਦੇ ਨਾਮ ‘ਤੇ ਤੜਫਦੀ ਕੌਮ ਨੂੰ ਇਹ ਸ਼ੈਤਾਨ ਤਾਕਤਾਂ ਡੰਡੇ ਦੇ ਜ਼ੋਰ ਨਾਲ ਦਬਾਉਣ ਦਾ ਹੈਂਕੜ ਭਰਿਆ ਫੈਸਲਾ ਲੈ ਕੇ ਪੰਜਾਬ ‘ਚ ਦਮਨ ਚੱਕਰ ਚਲਾ ਰਹੀਆਂ ਹਨ ।ਸਿੱਖ ਧਰਮ ਦੇ ਪ੍ਰਚਾਰਕਾਂਨੂੰ ,ਜਿਹੜੇ ਆਪਣੇ ਗੁਰੁ ਦੇ ਨਾਮ ‘ਤੇ ਸੰਘਰਸ਼ ‘ਚ ਨਿੱਤਰੇ ਸਨ , ਕਦੇ ਜੇਲਾਂ ‘ਚਅਤੇ ਕਦੇ ਉਹਨਾਂ ਦੇ ਘਰਾਂ, ਡੇਰਿਆਂ’ਚ ਹੀ ਨਜ਼ਰਬੰਦ ਕੀਤਾ ਜਾ ਰਿਹਾ ਹੈ । ਬਾਦਲ ਸਰਕਾਰ ਦੀ ਅਧਰਮੀ ਸੋਚ ਤੇ ਹੈਂਕੜਬਾਜ਼ ਕਾਰਵਾਈ ਕਾਰਵਾਈ ਵਿਰੁੱਧ ਕੌਮ ਸਰਬੱਤ ਖਾਲਸੇ ਦੇ ਰੂਪ ‘ਚ ਇੱਕਤਰ ਹੁੁੰਦੀ ਹੈ । ਉਹ ਸਰਬੱਤ ਖਾਲਸਾ ਹੁਣ ਸੁਖਬੀਰ ਬਾਦਲ ਨੂੰ “ਕਾਂਗਰਸ ਦੀ ਰੈਲੀ ” ਲੱਗਦਾ ਹੈ ਅਤੇ ਪੰਜਾਬ ਦੇ ਅਮਨ ਚੈਨ ਨੂੰ ਲਾਂਬੂ ਲਾਉਣ ਦਾ ਦੋਸ਼ ਉਹ ਵਿਦੇਸ਼ੀ ਤਾਕਤਾਂ , ਖਾਸ ਕਰਕੇ ਵਿਦੇਸ਼ਾਂ ‘ਚ ਬੈਠੇ ਸਿੱਖਾਂ ਸਿਰ ਮੜ ਰਿਹਾ ਹੈ। ਸੱਤਾ ਦਾ ਹੰਕਾਰ ਐਨਾ ਸਿਰ ਚੜ ਚੁੱਕਾ ਹੈ ਕਿ ਲੋਕ ਤੰਤਰ ਦੇ ਚੌਥੇ ਥੰਮ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਹੈ । ਸਖਤੀ ਨਾਲ ਕੁਚਲ ਦੇਣ ਦੀਆਂ ਬੜਕਾਂ ਮਾਰਨ ਵਾਲੇ ਬਾਦਲ ਕੇ ਅੰਦਰੋ ਅੰਦਰੀ ਐਨੇ ਡਰੇ ਹੋਏ ਹਨ ਕਿ ਉਹ ਪੱਤਰਕਾਰਾਂ ਤੋਂ ਮੰਗ ਪੱਤਰ ਲੈਣ ਦੀ ਜ਼ੁਅਰਤ ਵੀ ਗੁਆਚੁੱਕੇ ਹਨ । ਉਲਟਾ ਪੱਤਰਕਾਰਾਂ ਨੂੰ ਨਜ਼ਰਬੰਦ ਕਰ ਛੱਡੋ , ਵਰਗੇ ਤੁਗਲਕੀ ਫੁਰਮਾਨ ਜਾਰੀ ਕਰ ਰਹੇ ਹਨ । ਆਖਰ “ਜੰਨ ਕੁਪੱਤੀ ਸੁਥਰਾ ਭਲਾਮਾਣਸ ” ਕਿਵੇਂ ਹੋ ਸਕਦਾ ਹੈ ?ਬਾਦਲ ਕੇ , ਸਿੱਖ ਦੁਸ਼ਮਣ ਤਾਕਤਾਂ ਦੇ ਹੱਥਠੋਕੇ ਬਣ ਕੇ ਅਤੇ ਆਪਣੀ ਸੱਤਾ ਲਾਲਸਾ ਦੀ ਪੂਰਤੀ ਲਈ ਪੰਜਾਬ ਦੇ ਅਮਨ ਚੈਨ ਨੂੰ ਲਾਂਬੂ ਲਾ ਰਹੇ ਹਨ । ਸਿੱਖਾਂ ਨੂੰ ਤਾਕਤ ਦੇ ਜ਼ੋਰ ਨਨਾਲ ਕੋਈ ਤਾਕਤ ਅੱਜ ਤੱਕ ਝੁਕਾਅ ਨਹੀਂ ਸੀ ਅਤੇ ਨਾ ਹੀ ਝੁਕਾਅ ਸਕੇਗੀ ।ਕੀ ਬਾਦਲ ਕੇ ਇਤਿਹਾਸ ਦੇ ਇਸ ਸੱਚ ਨੂੰ ਭੁੱਲ, ਗਏ ਹਨ ? ਸੁਖਬੀਰ ਬਾਦਲ ਵਲੋਂ ਸਿੱਖ ਸੰਘਰਸ਼ ਨੂੰ ਡੰਡੇ ਦੇ ਜ਼ੋਰ ਅਤੇ ਦੂਸ਼ਣਬਾਜ਼ੀ ਦੀ ਹਨੇਰੀ ਨਾਲ ਦਬਾਉਣਦਾ ਫਾਰਮੂਲਾ ਲਾਗੂ ਕਰਨ ਦੇ ਅਸਫਲ ਯਤਨ ਹ ਰਹੇ ਹਨ । ਧੱਕੇ ਸ਼ਾਹੀ ਦੀ ਕਦੇ ਵੀ ਲੰਬੀ ਉਮਰ ਨਹੀਂ ਹੁੰਦੀ ।

ਬਾਬਰਾਂ, ਅਬਦਾਲੀਆਂ, ਅੰਗਰੇਜਾਂ ਅਤੇ ਇੰਦਰਾਕਿਆ ਦੀ ਉਦਾਹਰਣ ਹਰ ਕਿਸੇ ਦੇ ਸਾਹਮਣੇ ਹੈ । ਸੁਖਬੀਰ ਬਾਦਲ ਨੂੰ ਆਪਣੀਆਂ ਖੂਫੀਆ ਏਜੰਸੀਆਂ ਅਤੇ ਪੁਲਸ ਪ੍ਰਸ਼ਾਸਨ ਤੋਂ ਇਕ ਵਾਰ ਉਹਨਾਂ ਢਾਈ ਤਿੰਨ ਲੱਖ ਮਰਜੀਵੜਿਆ ਦੀਆਂ ਸੂਚੀਆਂ ਜਿਹੜੇ ਸੁਖਬੀਰ ਅਨੁਸਾਰ ‘ਕਾਂਗਰਸ ਰੈਲੀ’ ਵਿਚ ਅਤੇ ਸੱਚ ਦੇ ਆਵਾਜੇ ਅਨੁਸਾਰ ‘ਸਰਬੱਤ ਖਾਲਸਾ’ ਵਿਚ ਸ਼ਾਮਲ ਹੋਏ ਸਨ, ਤਿਆਰ ਕਰਵਾ ਕੇ ਉਸ ਦੀ ਘੋਖ ਪੜਤਾਲ ਜਰੂਰ ਕਰ ਲੈਣੀ ਚਾਹੀਦੀ ਹੈ ਕਿ ਉਹਨਾਂ ਵਿਚ ਕਿੰਨੇ ਕੁ ਸੱਚੇ ਸੁੱਚੇ ਸਿੱਖ ਸਨ ਜਿਹੜੇ ਪੀੜੀ ਦਰ ਪੀੜੀ ਅਕਾਲੀ ਦਲ ਦੇ ਹਰ ਸੰਘਰਸ਼ ਵਿਚ ਹਿੱਸਾ ਲੈਂਦੇ ਆ ਰਹੇ ਹਨ ਉਹਨਾਂ ਦੇ ਖਾਨਦਾਨਾਂ ਦੀਆਂ ਅਕਾਲੀ ਦਲ ਲਈ ਕਿੰਨੀਆਂ ਕੁ ਕੁਰਬਾਨੀਆਂ ਹਨ । ਕਾਂਗਰਸੀਆਂ ਨਾਲ ਸਭ ਤੋਂ ਨੇੜਲੀ ਰਿਸ਼ਤੇਦਾਰੀ ਪਾਉਣ ਵਾਲੇ ਬਾਦਲਾਂ ਨੂੰ ਘੱਟੋ ਘੱਟ ਉਸ ਸੂਚੀ ਤੇ ਨਜਰ ਮਾਰ ਕੇ ਇਹ ਅਹਿਸਾਸ ਤਾਂ ਹੋ ਜਾਵੇਗਾ ਕਿ ਚੱਬੇ ਦੀ ਧਰਤੀ ‘ਤੇ ਪੁੱਜੀ ਹੋਈ ਸੰਗਤ ਕਾਂਗਰਸੀ ਸੀ ਜਾਂ ਫਿਰ ਗੁਰੁ ਦੇ ਨਾਮ ‘ਤੇ ਮਰ ਮਿਟਣ ਵਾਲੇ ਮਰਜੀਵੜੇ ਸਿੰਘ, ਸਿੰਘਣੀਆ ਤੇ ਭੁਝੰਗੀਆਂ ਦੀ ਸੀ । ਸੁਖਬੀਰ ਨੂੰ ਹੁਣ ਆਪਣੇ ਬਾਪੂ ਵਾਲਾ ‘ਕਾਂਗਰਸ ਪੰਥ ਦੋਖੀ’, ‘ਕਾਂਗਰਸ ਪੰਜਾਬ ਦੁਸ਼ਮਣ’ ਵਾਲਾ ਘਿੱਸਿਆ ਪਿੱਟਿਆ ਰਿਕਾਰਡ ਵਜਾਉਣਾ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਦਰਦੀ ਹਰ ਕੋਈ ਕਾਂਗਰਸ ਨੂੰ ਤਿੰਨ ਨੰਬਰ ਦੀ ਪ੍ਰੰਤੂ ਬਾਦਲਾਂ ਅਤੇ ਮੋਦੀਕਿਆਂ ਨੂੰ ਪਹਿਲੇ ਤੇ ਦੂਜੇ ਨੰਬਰ ਤੇ ਸਿੱਖ ਦੁਸ਼ਮਣ ਦਾ ਖਿਤਾਬ ਦੇ ਚੁੱਕੇ ਹਨ । ਅਸੀ ਬਾਦਲਾਂ ਨੂੰ ਇਹ ਚਿਤਾਵਨੀ ਜਰੂਰ ਦਿਆਂਗੇ ਕਿ ਉਹ ਆਪਣੇ ਜਬਰ ਨਾਲ ਸਿੱਖਾਂ ਦੇ ਸਬਰ ਦਾ ਹੁਣ ਬਹੁਤਾ ਇਮਤਿਹਾਨ ਨਾ ਲੈਣ । ਕੌਮ ਦੇ ਜੱਥੇਦਾਰਾਂ, ਕੌਮ ਦੇ ਪ੍ਰਚਾਰਕਾਂ ਅਤੇ ਪੰਥ ਦਰਦੀਆਂ ਨੂੰ ਜੇਲਾਂ ਵਿਚ ਡੱਕ ਕੇ , ਖਤਰਨਾਕ ਤੋਂ ਖਤਰਨਾਕ ਮੁਕੱਦਮੇ ਪਾ ਕੇ, ਬਾਦਲਕੇ ਕੌਮ ਨੂੰ ਡਰਾ ਕੇ ਚੁੱਪ ਨਹੀ ਕਰਵਾ ਸਕਣਗੇ । ਬਾਦਲਾਂ ਦੀ ਦਾਤਰੀ ਭਲਾ ਕਿੰਨੇ ਕੁ ਸੋਏ ਵੱਢੁਗੀ । ਉਸ ਦੇ ਦੰਦ ਮੰਨੁ ਦੀ ਦਾਤਰੀ ਤੋਂ ਤਾਂ ਤਿੱਖੇ ਨਹੀ ਹਨ ? ਗੁਰੁ ਪਾਤਸ਼ਾਹ ਨੇ ਕੌਮ ਨੂੰ ਸਰਦਾਰੀ ਬਖਸ਼ੀ ਹੈ, ਇੱਕ ਜੇਲ ਡੱਕਿਆ ਤਾਂ ਮੈਦਾਨ ਵਿਚ ਨਿਤਰਣ ਵਾਲਿਆਂ ਦੀ ਲਾਈਨ ਬੜੀ ਲੰਬੀ ਹੈ ਪ੍ਰੰਤੂ ਅਸੀ ਸਮੇਂ ਦੇ ਜ਼ਾਬਰ ਹਾਕਮ ਨੂੰ ਇਹ ਅਪੀਲ ਜਰੂਰ ਕਰਾਂਗੇ ਕਿ ਜੇ ਰੋਮ ਜਲੇਗਾ ਤਾਂ ਨੀਰੋਂ ਦਾ ਮਹਿਲ ਵੀ ਸੁਰੱਖਿਅਤ ਨਹੀ ਬਚੇਗਾ । 2017 ਬਹੁਤੀ ਦੂਰ ਨਹੀ ਹੈ । ਚੰਗਾ ਹੋਵੇਗਾ ਜੇ ਇਹਨਾਂ ਨੂੰ ਪੰਜਾਬ ਦਾ, ਪੰਜਾਬ ਦੇ ਅਮਨ ਚੈਨ ਦਾ, ਸਿੱਖੀ ਦਾ ਅਤੇ ਗੁਰੁ ਗ੍ਰੰਥ ਸਾਹਿਬ ਜੀ ਦਾ ਧਿਆਨ ਆ ਜਾਵੇ ਅਤੇ ਪੰਜਾਬੀ ਦੀ ਕਹਾਵਤ ‘ਹੰਕਾਰਿਆ ਸੋ ਮਾਰਿਆ’ ਵੀ ਚੇਤਿਆਂ ਵਿਚ ਆ ਜਾਵੇ।

Posted in: ਸਾਹਿਤ