ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਹੁਣ ਆਈ.ਐਸ.ਆਈ.ਐਸ. ਨੂੰ ਖਤਮ ਕਰਕੇ ਹੀ ਸਾਹ ਲਵਾਂਗੇ

By November 17, 2015 0 Comments


ਪੈਰਿਸ, 17 ਨਵੰਬਰ (ਏਜੰਸੀ) – ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਓਲਾਂਦ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਆਈ.ਐਸ.ਆਈ.ਐਸ. ਨੂੰ ਖ਼ਤਮ ਕਰਕੇ ਹੀ ਸਾਹ ਲਵੇਗਾ। ਸੰਸਦ ਦੇ ਇਕ ਸੰਯੁਕਤ ਇਜਲਾਸ ‘ਚ ਓਲਾਂਦ ਨੇ ਕਿਹਾ ਕਿ ਅੱਤਵਾਦ ਦੇਸ਼ ਨੂੰ ਬਰਬਾਦ ਨਹੀਂ ਕਰੇਗਾ, ਕਿਉਂਕਿ ਫਰਾਂਸ ਅੱਤਵਾਦ ਨੂੰ ਖਤਮ ਕਰ ਦੇਵੇਗਾ। ਇਸ ਦੇ ਨਾਲ ਹੀ ਓਲਾਂਦ ਨੇ ਰੱਖਿਆ ਖੇਤਰ ‘ਚ ਵੱਧ ਖਰਚ ਕਰਨ ‘ਤੇ ਜ਼ੋਰ ਦਿੱਤਾ।