ਆਈ.ਐਸ.ਆਈ.ਐਸ. ਦੀ 40 ਤੋਂ ਵੱਧ ਦੇਸ਼ ਵਿੱਤੀ ਤੌਰ ‘ਤੇ ਮਦਦ ਕਰ ਰਹੇ- ਪੁਤਿਨ

By November 17, 2015 0 Comments


ਅੰਤਾਲਿਆ, 17 ਨਵੰਬਰ (ਏਜੰਸੀ) – ਅੱਤਵਾਦੀ ਸੰਗਠਨ ਆਈ.ਐਸ.ਆਈ.ਐਸ ਨੂੰ ਲੈ ਕੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬਹੁਤ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਖ਼ੂੰਖ਼ਾਰ ਅੱਤਵਾਦੀ ਜਥੇਬੰਦੀ ਆਈ.ਐਸ.ਆਈ.ਐਸ. ਦੀ 40 ਤੋਂ ਵੱਧ ਦੇਸ਼ ਵਿੱਤੀ ਤੌਰ ‘ਤੇ ਮਦਦ ਕਰ ਰਹੇ ਹਨ ਤੇ ਇਨ੍ਹਾਂ ਵਿਚੋਂ ਦੇਸ਼ ਕੁਝ ਜੀ-20 ਦੇਸ਼ਾਂ ਵਿਚੋਂ ਹਨ। ਮੀਡੀਆ ਰਿਪੋਰਟਾਂ ਅਨੁਸਾਰ ਪੁਤਿਨ ਨੇ ਕਿਹਾ ਕਿ ਉਨ੍ਹਾਂ ਨੇ ਜੀ-20 ਦੇਸ਼ਾਂ ਦੇ ਪ੍ਰਮੁੱਖਾਂ ਨੂੰ ਇਸ ਬਾਰੇ ‘ਚ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਖੁਫੀਆ ਰਿਪੋਰਟਾਂ ਅਨੁਸਾਰ ਜੀ-20 ਦੇ ਕੁਝ ਦੇਸ਼ਾਂ ਸਮੇਤ ਕੁਲ 40 ਦੇਸ਼ ਆਈ.ਐਸ.ਆਈ.ਐਸ. ਦੀ ਮਦਦ ਕਰ ਰਹੇ ਹਨ।