ਤੇਜ਼ਾਬੀ ਹਮਲੇ ਦੀ ਪੀੜਤਾ ਵਾਪਸ ਗਈ, ਭਾਰਤ ਅਦਾ ਕਰੇਗਾ ਮੈਡੀਕਲ ਬਿਲ

By November 16, 2015 0 Comments


ਨਵੀਂ ਦਿੱਲੀ, 16 ਨਵੰਬਰ (ਏਜੰਸੀ) – 23 ਸਾਲਾ ਰੂਸੀ ਔਰਤ ਜਿਸ ‘ਤੇ ਵਾਰਾਨਸੀ ‘ਚ ਤੇਜ਼ਾਬੀ ਹਮਲਾ ਕੀਤਾ ਗਿਆ ਸੀ ਤੇ ਉਸਦਾ ਇੱਥੇ ਇਲਾਜ ਚੱਲ ਰਿਹਾ ਸੀ, ਮਾਸਕੋ ਰਵਾਨਾ ਹੋ ਚੁੱਕੀ ਹੈ ਤੇ ਭਾਰਤ ਸਰਕਾਰ ਵੱਲੋਂ ਇਹ ਭਰੋਸਾ ਦਿੱਤਾ ਗਿਆ ਹੈ ਕਿ ਉਸਦੇ ਮੈਡੀਕਲ ਦਾ ਖਰਚਾ ਭਾਰਤ ਸਰਕਾਰ ਉਠਾਏਗੀ। ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰ ਕੇ ਦੱਸਿਆ ਕਿ ਅਸੀਂ ਉਸਨੂੰ ਭਰੋਸਾ ਦਿਵਾਇਆ ਹੈ ਕਿ ਰੂਸ ‘ਚ ਉਸਦੇ ਇਲਾਜ ਦਾ ਖਰਚਾ ਭਾਰਤ ਉਠਾਏਗਾ। ਉਨ੍ਹਾਂ ਨੇ ਕਿਹਾ ਕਿ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਇਸ ਲਈ 5 ਲੱਖ ਰੁਪਏ ਦਾ ਵੀ ਐਲਾਨ ਕੀਤਾ ਹੈ।

Posted in: ਰਾਸ਼ਟਰੀ