ਪਿੰਡ ਹਰਦੌ ਪੁਤਲੀ ਚ’ ਹੋਈ ਗੁਟਕਾ ਸਾਹਿਬ ਦੀ ਬੇਅਦਬੀ

By November 16, 2015 0 Comments


policeਅਜਨਾਲਾ 16 ਨਵੰਬਰ(ਗੁਰਸੇਵਕ ਸਿੰਘ ਨਿੱਜਰ) ਥਾਣਾ ਝੰਡੇਰ ਦੇ ਅਧੀਨ ਪੈਦੇ ਪਿੰਡ ਹਰਦੌ ਪੁਤਲੀ ਵਿਚ ਕੁਝ ਸ਼ਰਾਰਤੀ ਅਨਸਰਾਂ ਵੱਲੋ ਗੁਟਕਾ ਸਾਹਿਬ ਦੇ ਪੱਤਰੇ ਪਾੜ ਕੇ ਪਿੰਡ ਦੇ ਨਾਲ ਹੀ ਫਿਰਨੀ ਤੇ ਲੱਗੇ ਪਰਾਲੀ ਦੇ ਢੇਰ ਉੱਤੇ ਖਲਾਰ ਕੇ ਸੁਟੇ ਹੋਏ ਸੀ ਜਿਸ ਦਾ ਪਿੰਡ ਵਾਸੀਆਂ ਨੂੰ ਪਤਾ ਲੱਗਣ ਤੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਉਥੇ ਇਕੱਠੇ ਹੋ ਗਏ। ਜਿਸ ਤੋ ਬਾਅਦ ਉਹਨਾਂ ਸਤਕਾਰਯੋਗ ਪੱਤਰਿਆਂ ਨੂੰ ਚੁੱਕ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਪਹੁੰਚਾ ਦਿੱਤਾ। ਸ਼ਰਾਰਤੀ ਅਨਸਰਾਂ ਵੱਲੋ ਇਸ ਮਾੜੀ ਘਟਨਾਂ ਪ੍ਰਤੀ ਪਿੰਡ ਵਾਸੀਆਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ।ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲੀਸ ਦੇ ਉਚ ਅਧੀਕਾਰੀ ਐਸ ਪੀ ਡੀ ਰਣਬੀਰ ਸਿੰਘ , ਡੀ ਐਸ ਪੀ ਅਜਨਾਲਾ ਤਿਲਕ ਰਾਜ , ਐਸ ਅੇਚ a ਝੰਡੇਰ ਚੰਨਣ ਸਿੰਘ, ਐਸ ਐਚ a ਅਜਨਾਲਾ ਸਿਵਦਰਸ਼ਨ ਸਿੰਘ ਅਤੇ ਰਮਦਾਸ ਦੇ ਐਸ ਐਚ a ਨੇ ਭਾਰੀ ਗਿਣਤੀ ਵਿਚ ਪੁਲੀਸ ਫੋਰਸ ਨੁੰ ਨਾਲ ਲੈ ਮੌਕੇ ਤੇ ਪਹੁੰਚ ਕੇ ਜਾਂਚ ਸੁਰੂ ਕੀਤੀ।ਇਸ ਮੌਕੇ ਭਾਰੀ ਗਿਣਤੀ ਵਿਚ ਇਕੱਠੀਆਂ ਹੋਈ ਸੰਗਤਾਂ ਨੇ ਮੰਗ ਕੀਤੀ ਕਿ ਇਹਨਾਂ ਦੋਸ਼ੀਆਂ ਦੀ ਭਾਲ ਕਰਕੇ ਇਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।