ਫ਼ਰਾਂਸ ਤੇ ਯੂਰਪ ‘ਚ ਕਿਤੇ ਵੀ ਨਵੇਂ ਹਮਲਿਆਂ ਦੀ ਸਾਜ਼ਿਸ਼

By November 16, 2015 0 Comments


ਪੈਰਿਸ, 16 ਨਵੰਬਰ (ਏਜੰਸੀ) – ਫ਼ਰਾਂਸ ਦੇ ਪ੍ਰਧਾਨ ਮੰਤਰੀ ਮੈਨੁਏਲ ਵਾਲਸ ਨੇ ਦੱਸਿਆ ਕਿ ਅਧਿਕਾਰੀਆਂ ਦਾ ਮੰਨਣਾ ਹੈ ਕਿ ਪੈਰਿਸ ‘ਚ ਹੋਏ ਕਤਲੇਆਮ ਤੋਂ ਬਾਅਦ ਫ਼ਰਾਂਸ ਤੇ ਯੂਰਪੀ ਦੇਸ਼ਾਂ ‘ਚ ਨਵੇਂ ਹਮਲਿਆਂ ਨੂੰ ਅੰਜਾਮ ਦਿੱਤੇ ਜਾਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਸਿਰਫ਼ ਫ਼ਰਾਂਸ ਹੀ ਨਹੀਂ ਸਗੋਂ ਯੂਰਪ ਦੇ ਹੋਰ ਦੇਸ਼ਾਂ ਦੇ ਖ਼ਿਲਾਫ਼ ਹਮਲਿਆਂ ਦੀ ਸਾਜ਼ਿਸ਼ ਰਚੀ ਜਾ ਚੁੱਕੀ ਹੈ ਤੇ ਇਹ ਅਜੇ ਵੀ ਚੱਲ ਰਹੀ ਹੈ। ਫ਼ਰਾਂਸ ਦੇ ਪ੍ਰਧਾਨ ਮੰਤਰੀ ਮੈਨੂਅਲ ਵਾਲਸ ਨੇ ਕਿਹਾ ਕਿ ਪੁਲਿਸ ਨੇ ਪੈਰਿਸ ‘ਚ ਹਮਲਿਆਂ ਤੋਂ ਬਾਅਦ ਸ਼ੱਕੀ ਇਸਲਾਮਿਸਟ ਅੱਤਵਾਦੀਆਂ ਦੀ ਤਲਾਸ਼ ਲਈ 150 ਤੋਂ ਜ਼ਿਆਦਾ ਜਗਾਵਾਂ ‘ਤੇ ਛਾਪੇਮਾਰੀ ਕੀਤੀ।

ਪੈਰਿਸ ‘ਚ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਰਾਜਧਾਨੀ ਦੇ ਪੂਰਬੀ ਉਪਨਗਰ ਬੋਬਿਗਨੀ ਸਮੇਤ ਕਈ ਸ਼ਹਿਰਾਂ ‘ਚ ਅੱਜ ਕਈ ਦਰਜਨ ਛਾਪੇ ਮਾਰੇ ਗਏ। ਇੱਕ ਸਥਾਨਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫ਼ਰਾਂਸ ਦੇ ਦੱਖਣ ਪੂਰਬੀ ਸ਼ਹਿਰ ਲਿਔਨ ‘ਚ 13 ਛਾਪੇ ਮਾਰੇ ਗਏ। ਸੂਤਰਾਂ ਨੇ ਦੱਸਿਆ ਕਿ ਦੱਖਣ – ਪੂਰਬੀ ਫ਼ਰਾਂਸ ਦੇ ਸ਼ਹਿਰ ‘ਚ 13 ਛਾਪਿਆਂ ‘ਚ ਪੰਜ ਗ੍ਰਿਫ਼ਤਾਰੀਆਂ ਹੋਈਆਂ ਤੇ ਇੱਕ ਰਾਕਟ ਲਾਂਚਰ, ਇੱਕ ਰਾਈਫ਼ਲ, ਬੁਲੇਟਪ੍ਰੂਫ ਜੈਕੇਟ ਤੇ ਹਥਗੋਲੇ ਜ਼ਬਤ ਕੀਤੇ ਗਏ। ਪੁਲਿਸ ਨੇ ਦੱਖਣ ਪੱਛਮੀ ਫ਼ਰਾਂਸ ਦੇ ਤੁਲੁਜ ‘ਚ ਵੀ ਛਾਪੇ ਮਾਰੇ। ਉੱਥੋਂ ਘੱਟ ਤੋਂ ਘੱਟ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।