ਸੁਖਬੀਰ ਦੇ ਪ੍ਰੋਗਰਾਮ ‘ਚ ਪੁਲਸ ਨੂੰ ਪਈਆਂ ਭਾਜੜਾਂ, ‘ਲੱਗੇ ਗੋ ਬੈਕ’ ਦੇ ਨਾਅਰੇ

By November 16, 2015 0 Comments


ਸੰਗਰੂਰ : ਸੰਗਰੂਰ ‘ਚ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਮੀਟਿੰਗ ‘ਚ ਪਹੁੰਚਣ ਤੋਂ ਪਹਿਲਾਂ ਹੀ ਦੋ ਪ੍ਰਦਰਸ਼ਨਕਾਰੀ ਉਥੇ ਤਾਇਨਾਤ ਪੁਲਸ ਫੋਰਸ ਨੂੰ ਚਕਮਾ ਦੇ ਕੇ ਮੀਟਿੰਗ ਸਥਾਨ ਦੇ ਬਾਹਰ ਪਹੁੰਚ ਗਏ ਅਤੇ ਅਚਾਨਕ ਸਰਕਾਰ ਖਿਲਾਫ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਨ੍ਹਾਂ ਦੋਵੇਂ ਪ੍ਰਦਰਸ਼ਨਕਾਰੀਆਂ ਨੇ ‘ਗੋ ਬੈਕ’ ਦੇ ਨਾਅਰੇ ਵੀ ਲਗਾਏ। ਪ੍ਰਦਰਸ਼ਨਕਾਰੀਆਂ ਦੀ ਇਸ ਕਾਰਵਾਈ ਨਾਲ ਪੰਜਾਬ ਪੁਲਸ ਅਚਾਨਕ ਹਰਕਤ ‘ਚ ਆ ਗਈ ਅਤੇ ਦੋਵਾਂ ਨੂੰ ਦਬੋਚ ‘ਕੇ ਆਪਣੇ ਨਾਲ ਲੈ ਗਈ।

Posted in: ਪੰਜਾਬ