ਮੰਦਿਰ ਗਈ ਮਾਸੂਮ ਨਾਲ ਰੇਪ, ਬਾਅਦ ‘ਚ ਪੱਥਰ ਮਾਰ-ਮਾਰ ਕੇ ਕੀਤੀ ਹੱਤਿਆ

By November 15, 2015 0 Comments


rapeਝਾਂਸੀ, 15 ਨਵੰਬਰ : ਉੱਤਰ ਪ੍ਰਦੇਸ਼ ਦੇ ਝਾਂਸੀ ਜਨਪਦ ਦੇ ਗਰੌਠਾ ਥਾਣੇ ਅਧੀਨ ਪੈਂਦੇ ਪਿੰਡ ਤਾਈ ‘ਚ ਮੰਦਿਰ ਗਈ 7 ਸਾਲ ਦੀ ਮਾਸੂਮ ਦਾ ਬਲਾਤਕਾਰ ਕਰਨ ਤੋਂ ਬਾਅਦ ਪੱਥਰਾਂ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਦੇ ਭੇਜ ਦਿੱਤਾ ਹੈ। ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ ‘ਤੇ ਪੁਲਸ ਨੇ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਗਰੌਠਾ ਥਾਣੇ ਅਧੀਨ ਪੈਂਦੇ ਪਿੰਡ ਤਾਈ ਵਾਸੀ ਅਯੁੱਧਿਆ ਦੀ 7 ਸਾਲ ਦੀ ਮਾਸੂਮ ਬੱਚੀ ਅਨਾਮਿਕਾ ਮੰਦਿਰ ਗਈ ਹੋਈ ਸੀ। ਕਾਫੀ ਦੇਰ ਬਾਅਦ ਜਦੋਂ ਉਹ ਘਰ ਵਾਪਸ ਨਾ ਆਈ ਤਾਂ ਉਸ ਦੇ ਮਾਤਾ-ਪਿਤਾ ਨੂੰ ਉਸ ਨੂੰ ਉਸ ਦੀ ਚਿੰਤਾ ਹੋਣ ਲੱਗੀ ਅਤੇ ਉਨ੍ਹਾਂ ਨੇ ਉਸ ਦੀ ਛਾਣਬੀਨ ਸ਼ੁਰੂ ਕੀਤੀ। ਇਸੇ ਦੌਰਾਨ ਉਨ੍ਹਾਂ ਨੂੰ ਅਨਾਮਿਕਾ ਦੀ ਲਾਸ਼ ਉਨ੍ਹਾਂ ਦੇ ਘਰ ਦੇ ਕੋਲ ਕਿਸੇ ਥਾਂ ‘ਤੇ ਮਿਲੀ। ਇਹ ਦੇਖ ਕੇ ਮਾਤਾ-ਪਿਤਾ ਦੀਆਂ ਚੀਕਾਂ ਨਿਕਲ ਗਈਆਂ। ਇਸ ਦੀ ਸੂਚਨਾ ਪੁਲਸ ਦੇ ਥਾਣੇ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਣਕਾਰੀ ਲਈ। ਪਰਿਵਾਰ ਵਾਲਿਆਂ ਦਾ ਸ਼ੱਕ ਜਤਾਉਂਦੇ ਹੋਏ ਦੋਸ਼ ਲਗਾਇਆ ਹੈ ਕਿ ਉਸ ਦੀ ਬੇਟੀ ਦਾ ਬਲਾਤਕਾਰ ਕਰਨ ਤੋਂ ਬਾਅਦ ਪੱਥਰ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ। ਉਥੇ ਹੀ ਪੁਲਸ ਅਨੁਸਾਰ ਅਨਾਮਿਕਾ ਦੀ ਅਣਪਛਾਤੇ ਕਾਰਨਾਂ ਕਾਰਨ ਹੱਤਿਆ ਕੀਤੀ ਗਈ ਹੈ। ਫਿਲਮਾਲ ਪੁਲਸ ਨੇ ਮਾਮਲੇ ਦੀ ਛਾਣਬੀਨ ਸ਼ੁਰੂ ਕਰ ਦਿੱਤੀ ਹੈ।

Posted in: ਰਾਸ਼ਟਰੀ