ਮਨੁੱਖੀ ਅਧਿਕਾਰਾਂ ਦੇ ਵਕੀਲਾਂ ਨੇ ”ਸਰਬੱਤ ਖਾਲਸਾ” ਦੇ ਨਾਲ ਜੁੜੇ ਪੰਜਾਬ ਸਰਕਾਰ ਤੋਂ ਪੀੜਤ ਸਿੱਖਾਂ ਦੇ ਹੱਕ ‘ਚ ਮਾਰਿਆ ਹਾਅ ਦਾ ਨਾਅਰਾ

By November 15, 2015 0 Comments


ਮੋਜੂਦਾ ਅਕਾਲੀ ਸਰਕਾਰ ਦੇ ਅਤਿਆਚਾਰ ਨੇ ਬੇਅੰਤ ਸਿੰਘ ਸਰਕਾਰ ਨੂੰ ਵੀ ਪਾਈ ਮਾਤ:ਮਨੁੱਖੀ ਅਧਿਕਾਰ
ਪੰਜਾਬ ਦੇ ਵਕੀਲਾਂ ਨੂੰ ਸਰਕਾਰ ਖਿਲਾਫ ਇਕੱਠੇ ਹੋ ਪੀੜਤਾਂ ਦੀ ਮਦਦ ਕਰਨ ਦੀ ਅਪੀਲ:ਐਡਵੋਕੇਟ ਚਹਿਲ
ਵਕੀਲਾਂ ਨੇ ਕੋਟਕਪੁਰਾ ਗੋਲੀ ਕਾਂਡ ਦੀ ਸੀਬੀਆਈ ਜਾਂ ਮੋਜੂਦਾ ਹਾਈਕੋਰਟ ਜੱਜ ਤੋਂ ਜਾਂਚ ਕਰਵਾਊਣ ਦੀ ਕੀਤੀ ਮੰਗ
chahal navkiran rajwinder bains and sudan
ਚੰਡੀਗੜ• 15 ਨਵੰਬਰ(ਮੇਜਰ ਸਿੰਘ):ਅੱਜ ਚੰਡੀਗੜ• ਵਿਚ ਪੰਜਾਬ ਅਤੇ ਚੰਡੀਗੜ• ਦੇ ਉੱਘੇ ਮਨੁੱਖੀ ਅਧਿਕਾਰਾਂ ਦੇ ਵਕੀਲਾਂ ਦੀ ਇਕ ਹੰਗਾਮੀ ਅਹਿਮ ਮੀਟਿੰਗ ਚੰਡੀਗੜ •ਵਿਖੇ ਸੀਨੀਅਰ ਐਡਵਕੇਟ ਅਮਰ ਸਿੰਘ ਚਹਿਲ ਦੀ ਅਗਵਾਈ ਵਿਚ ਹੋਈ। ਜਿਸ ਸੀਨੀਅਰ ਵਕੀਲ ਨਵਕਿਰਨ ਸਿੰਘ , ਰਾਜਵਿੰਦਰ ਸਿੰਘ ਬੈਂਸ , ਬਰਜਿੰਦਰ ਸਿੰਘ ਸੋਢੀ, ਤੇਜਿੰਦਰ ਸਿੰਘ ਸੂਦਨ, ਸੁਖਬਿੰਦਰ ਸਿੰਘ ਬਾਵਾ, ਮਨਪ੍ਰੀਤ ਸਿੰਘ ਚਹਿਲ ਅਤੇ ਪਰਮਿੰਦਰ ਸਿੰਘ ਆਦਿ ਵਕੀਲਾਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਵਿਚ ਪੰਜਾਬ ਸੂਬੇ ਦੇ ਗੈਰ ਕਾਨੂੰੇਨੀ ਕਾਰਵਾਈ ਨੂੰ ਗੰਭੀਰਤਾ ਨਾਲ ਲਿਆ ਗਿਆ ਅਤੇ ਸਰਬੱਤ ਖਾਲਸਾ ਸਦੱਣ ਵਾਲੇ ਸਿੱਖ ਆਗੂਆਂ ਹੀ ਖਿਲਾਫ਼ ਦੇਸ਼ ਧਰੋਹੀ ਦੇ ਝੂਠੇ ਕੇਸ ਦਾਇਰ ਕਰਨ ਨੂੰ ਸਿਰੇ ਤੋਂ ਨਕਾਰ ਦਿਤਾ ਹੈ। ਵਕੀਲਾਂ ਵਿਚਾਰ ਵਟਾਂਦਰਾ ਕਰਦਿਆਂ ਸਰਬੱਤ ਖਾਲਸਾ ਦੇ ਸੱਦੇ ਇਕੱਠ ਨੂੰ ਲੋਕਤੰਤਰ ਦੀ ਅਵਾਜ਼ ਦਸਦਿਆਂ ਸ਼ਾਂਤੀ ਮਈ ਕਰਾਰ ਦਿਤਾ ਜੋ ਲੋਕਾਂ ਦਾ ਹੱਕ ਬਣਦਾ ਹੈ।

ਮਨੁੱਖੀ ਅਧਿਕਾਰਾਂ ਦੀ ਇਸ ਮੀਟਿੰਗ ਵਿਚ ਸਿੱਖ ਆਗੂਆਂ ਦੀਆਂ ਕੀਤੀਆਂ ਗ੍ਰਿਫਤਾਰੀਆਂ ਨੂੰ ਪਹਿਲਾਂ 107/151 ਆਈ ਪੀ ਸੀ ਤਹਿਤ ਅੰਜਾਮ ਦਿਤਾ ਤੇ ਬਾਅਦ ਵਿਚ ਉਕੱਤ ਗ੍ਰਿਫਤਾਰ ਆਗੂਆਂ ਖਿਲਾਫ਼ ਦੇਸ਼ ਧਰੋਹ ਅਤੇ ਸੂਬੇ ਖਿਲਾਫ਼ ਜੰਗ ਛੇੜਨ ਦੀਆਂ ਧਾਰਾਵਾਂ ਲਗਾਉਣ ਨੂੰ ਕਾਨੂੰਨ ਦੀ ਦੁਰਵਰਤੋਂ ਦਸਿਆ , ਜੋ ਕਿ ਬਾਦਲ ਪਰਿਵਾਰ ਦੇ ਇਸ਼ਾਰੇ ਤੇ ਵਰਤਿਆ ਗਿਆ। ਵਕੀਲਾਂ ਦੀ ਇਸ ਮੀਟਿੰਗ ਵਿਚ ਪੰਜਾਬ ਸੂਬੇ ਨੂੰ ਵਿੱਤੀ ਅਤੇ ਸਮਾਜਿਕ ਤੋਰ ਤੇ ਖਤੱਮ ਕਰਨ ਲਈ ਪੰਜਾਬ ਸਰਕਾਰ ਨੂੰ ਪੂਰੀ ਤਰਾਂ ਜਿੰਮੇਂਵਾਰ ਕਰਾਰ ਦਿਤਾ। ਮੀਟਿੰਗ ਵਿਚ ਆਹ ਵੀ ਕਿਹਾ ਗਿਆ ਕਿ ਇਹ ਬਹੁਤ ਹੀ ਅਫਸੋਸ ਦੀ ਗੱਲ ਹੈ ਇਹੀ ਅਕਾਲੀ ਸਰਕਾਰ ਜੋ ਕਿ ਕਿਸੇ ਵਕਤ ਦੇਸ਼ ਵਿਚ ਫੈਡਰਲ ਸਿਸਟਮ ਲਾਗੂ ਕਰਨ ਦੀ ਹਮਾਇਤ ਕਰਦੀ ਸੀ ਪਰ ਹੁਣ ਆਪ ਹੀ ਪੰਜਾਬ ਦੇ ਲੋਕ ਜੋ ਕਿ ਆਪਣੇ ਮੁੱਢਲੇ ਅਧਿਕਾਰਾਂ ਲਈ ਲੜ• ਰਹੇ ਹਨ ਉਨ•ਾਂ ਲੋਕਾਂ ਤੇ ਹੀ ਝੂਠੇ ਦੇਸ਼ ਧਰੋਹ ਅਤੇ ਸੂਬੇ ਖਿਲਾਫ਼ ਜੰਗ ਛੇੜਨ ਦੀਆਂ ਧਾਰਾਵਾਂ ਤਹਿਤ ਕੇਸ ਪਾ ਰਹੀ ਹੈ। ਪਤੱਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਡਵੋਕੇਟ ਅਮਰ ਸਿੰਘ ਚਹਿਲ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਸਾਰੇ ਵਕੀਲ ਪੰਜਾਬ ਸਰਕਾਰ ਵਲੋਂ ਲੋਕਾਂ ਤੇ ਦਬਾਓ ਪਾਉਣ ਵਾਲੀ ਕਾਰਵਾਈ ਦੀ ਨਿਖੇਧੀ ਕਰਦੇ ਹਨ,ਖਾਸ ਕਰਕੇ ਬਾਦਲ ਪਰਿਵਾਰ ਜੋ ਕਿ ਆਪਣੇ ਨਿੱਜੀ ਸਵਾਰਥਾਂ ਲਈ ਸੱਤਾ ਵਿਚ ਰਹਿਣ ਲਈ ਕੋਈ ਕਸਰ ਨਹੀਂ ਛੱਡ ਰਹੇ ਹਨ।

ਉਨ•ਾਂ ਦਸਿਆ ਕਿ ਮੀਟਿੰਗ ਵਿਚ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਮਨੁੱਖੀ ਅਧਿਕਾਰਾਂ ਦੇ ਵਕੀਲ ਪੰਜਾਬ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਗੈਰ ਕਾਨੂੰਨੀ ਕਾਰਵਾਈਆਂ ਦੇ ਖਿਲਾਫ ਪੂਰੇ ਪੰਜਾਬ ਵਿਚ ਵਕੀਲਾਂ ਨੂੰ ਇਕੱਤਰ ਕਰਕੇ ਕਾਨੂੰਨੀ ਲੜਾਈ ਲੜਨਗੇ ਤਾਂ ਜੋ ਸੂਬੇ ਦੇ ਵਿਚ ਧੱਕੇਸ਼ਾਹੀ ਦੇ ਪੀੜਤ ਲੋਕਾਂ ਨੂੰ ਕਾਨੂੰਨੀ ਮਦਦ ਦੇ ਸਕਣ। ਵਕੀਲਾਂ ਨੇ ਬੁੱਧੀਜੀਵੀਆਂ ਅਤੇ ਖਾਸ ਕਰਕੇ ਸਿੱਖ ਆਗੂਆਂ ਅਤੇ ਸਮੁੱਚੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਦੇ ਧੱਕੇਸ਼ਾਹੀ ਵਾਲੇ ਢੰਗਾਂ ਨੂੰ ਠੱਲ ਪਾਊਣ ਲਈ ਲੋਕਤੰਤਰੀ ਢੰਗ ਨਾਲ ਅੱਗੇ ਆਊਣ। ਮਨੁੱਖੀ ਅਧਿਕਾਰਾਂ ਨੇ ਇਹ ਵੀ ਮਹਿਸੂਸ ਕੀਤਾ ਹੈ ਕਿ ਮੌਜੂਦਾ ਅਕਾਲੀ ਸਰਕਾਰ ਬੇਕਸੂਰ ਸਿੱਖਾਂ ਦੇ ਖਿਲਾਫ਼ ਘੋਰ ਅਤਿੱਆਚਾਰ ਕਰਨ ਦੇ ਮਾਮਲੇ ਵਿਚ ਬੇਅੰਤ ਸਿੰਘ ਸਰਕਾਰ ਤੋਂ ਵੀ ਭੈੜੀ ਸਰਕਾਰ ਸਾਬਿਤ ਹੋ ਰਹੀ ਹੈ। ਉਨ•ਾਂ ਕਿਹਾ ਕਿ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੀ ਸਰਕਾਰ ਦੇ ਕਾਰਜ ਕਾਲ ਦੋਰਾਨ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਫ਼ੀ ਯੋਗ ਹੀ ਨਹੀਂ ਅਤੇ ਅਸਲੀ ਗੁਨਾਹਕਾਰਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਜਦੋਂ ਕਿ ਬੇਕਸੂਰ ਸਿੱਖ ਜੋ ਕਿ ਸਿੱਖੀ ਸਿਧਾਂਤਾਂ ਵਿਚ ਰਹਿੰਦੇ ਹਨ ਅਤੇ ਜਿਨ•ਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਖਿਲਾਫ ਸ਼ਾਂਤਮਈ ਢੰਗ ਨਾਲ ਅਵਾਜ਼ ਚੁੱਕੀ ਸੀ ਉਨ•ਾਂ ਨੂੰ ਹੀ ਝੂਠੇ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ। ਵਕੀਲਾਂ ਨੇ ਮੰਗ ਕਰਦਿਆਂ ਕਿਹਾ ਕਿ ਕੋਟਕਪੁਰਾ ਵਿਚ ਪੁਲਿਸ ਵਲੋਂ ਕੀਤੀ ਗਈ ਫਾਇਰਿੰਗ ਦੀ ਘਟਨਾ ਦੀ ਜਾਂਚ ਸੀ.ਬੀ.ਆਈ ਜਾਂ ਹਾਈਕੋਰਟ ਦੇ ਮੋਜੂਦਾ ਜੱਜ ਕੋਲੋਂ ਕਰਵਾਉਣੀ ਚਾਹੀਦੀ ਹੈ ਤਾਂ ਕਿ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਪਛਾਣ ਕਰਕੇ ਉਨ•ਾਂ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮਨੁੱਖੀ ਅਧਿਕਾਰਾਂ ਦੇ ਵਕੀਲਾਂ ਨੇ ਸਾਂਝੇ ਤੋਰ ਤੇ ਪੰਜਾਬ ਦੇ ਵੱਖੋ-ਵੱਖ ਜ਼ਿਲਿ•ਆਂ ਦੀਆਂ ਅਦਾਲਤਾਂ ਵਿਚ ਕੰਮ ਕਰਦੇ ਵਕੀਲਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਵਕੀਲ ਇਕੱਠੇ ਹੋ ਜਾਣ ਅਤੇ ਬਾਦਲ ਸਰਕਾਰ ਦੀਆਂ ਦਬਾਉਣ ਵਾਲੀਆਂ ਕਾਰਵਾਈਆਂ ਦੇ ਖਿਲਾਫ਼ ਜ਼ੋਰਦਾਰ ਅਵਾਜ ਚੁਕੱਣ ਅਤੇ ਪੰਜਾਬ ਸਰਕਾਰ ਦੇ ਸਤਾਏ ਪੀੜਤਾਂ ਨੂੰ ਕਾਨੂੰਨੀ ਸਹਾਇਤਾ ਦੇਕੇ ਆਪਣਾ ਫਰਜ਼ ਨਿਭਾਊਣ।