ਸਰਬੱਤ ਖਾਲਸਾ ਬਾਰੇ ਅਮਰੀਕਾ ਦੇ ਗੁਰਦੁਆਰਿਆਂ ਦਾ ਅਹਿਮ ਐਲਾਨ

By November 15, 2015 0 Comments


ਨਿਊਯਾਰਕ -ਬੀਤੇ ਦਿਨ ਨਿਊਜਰਸੀ ਸੂਬੇ ਦੀਆਂ ਗੁਰਦੁਆਰਾ ਸਾਹਿਬ ਦੀਆਂ ਸਾਰੀਆਂ ਪ੍ਰਬੰਧਕ ਕਮੇਟੀਆਂ ਨੇ ਮੀਟਿੰਗ ਕਰਕੇ ਪੰਜਾਬ ਵਿਚ ਹੋਏ ਸਰਬੱਤ ਖਾਲਸਾ ਦੇ ਸਾਰੇ ਮਤਿਆਂ ਨੂੰ ਪ੍ਰਵਾਨ ਕਰ ਲਿਆ। ਮੀਟਿੰਗ ਵਿਚ ਪੰਥਕ ਮਸਲੇ ਸਰਬੱਤ ਖਾਲਸਾ ਨੂੰ ਲੈ ਕੇ ਵਿਚਾਰਾਂ ਹੋਈਆਂ ਅਤੇ ਸਰਬੱਤ ਖਾਲਸੇ ਤੋਂ ਬਾਅਦ ਕੀਤੀਆਂ ਗਈਆਂ ਗ੍ਰਿਫਤਾਰੀਆਂ ਦੀ ਨਿੰਦਾ ਕੀਤੀ ਗਈ। ਮੀਟਿੰਗ ਵਿਚ ਕਿਹਾ ਗਿਆ ਕਿ ਪੰਜਾਬ ‘ਚ 10 ਨਵੰਬਰ ਨੂੰ ਹੋਏ ਸਰਬੱਤ ਖਾਲਸਾ ਵਿਚ ਅਕਾਲ ਤਖ਼ਤ ਦੇ ਨਵੇਂ ਜਥੇਦਾਰ ਜਗਤਾਰ ਸਿੰਘ ਹਵਾਰਾ, ਧਿਆਨ ਸਿੰਘ ਮੰਡ (ਕਾਰਜਕਾਰੀ ਜਥੇਦਾਰ ਅਕਾਲ ਤਖ਼ਤ ਸਾਹਿਬ), ਭਾਈ ਅਮਰੀਕ ਸਿੰਘ ਅਜਨਾਲਾ ਜਥੇਦਾਰ ਤਖ਼ਤ ਕੇਸਗੜ੍ਹ ਸਾਹਿਬ, ਭਾਈ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਤਖ਼ਤ ਦਮਦਮਾ ਸਾਹਿਬ ਅਤੇ ਹੋਰ ਸਾਰੇ ਸਰਬੱਤ ਖਾਲਸੇ ਦੇ ਮਤੇ ਪ੍ਰਵਾਨ ਕੀਤੇ ਜਾਂਦੇ ਹਨ।

ਮਤੇ ਪ੍ਰਵਾਨ ਕਰਨ ਵਾਲਿਆਂ ‘ਚ ਨਿਊਜਰਸੀ ਸੂਬੇ ਦੇ ਸਾਰੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਜਿਨ੍ਹਾਂ ਵਿਚ ਸ੍ਰੀ ਗੁਰੂ ਸਿੰਘ ਸਭਾ ਗਲੈਨਰੋਕ ਗੁਰੂ ਘਰ ਦੇ ਪ੍ਰਧਾਨ ਜਸਜੀਤ ਸਿੰਘ ਹੁੰਦਲ, ਨਾਨਕ ਨਾਮ ਜਹਾਜ਼ ਗੁਰੂ ਘਰ ਜਰਸੀ ਸਿਟੀ ਦੇ ਬਖਸ਼ੀਸ਼ ਸਿੰਘ ਮੂਧਲ, ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ, ਸਿੰਘ ਸਭਾ ਗੁਰੂ ਘਰ ਕਾਰਟਰੇਟ , ਗਾਰਡਨ ਸਟੇਟ ਸਿੱਖ ਐਸੋਸੀਏਸ਼ਨ ਗੁਰੂ ਘਰ ਬ੍ਰਿਜਵਾਟਰ, ਸੈਂਟਰਲ ਜਰਸੀ ਸਿੱਖ ਐਸੋਸੀਏਸ਼ਨ ਗੁਰੂ ਘਰ ਵਿੰਡਸਰ, ਸਿੱਖ ਸਭਾ ਗੁਰੂ ਘਰ ਲਾਅਰੇਸਿਵਲ, ਖਾਲਸਾ ਦਰਬਾਰ ਗੁਰੂ ਘਰ ਬਲਿੰਗਟਨ, ਸਾਊਥ ਸਿੱਖ ਸੁਸਾਇਟੀ ਦੇ ਮੈਂਬਰ, ਵਾਈਨ ਲੈਂਡ ਦੇ ਪ੍ਰਧਾਨ ਇੰਦਰਜੀਤ ਸਿੰਘ ਤੋਂ ਇਲਾਵਾ ਸ਼੍ਰੋਅਦ ਅੰਮ੍ਰਿਤਸਰ ਦੇ ਕਨਵੀਨਰ ਬੂਟਾ ਸਿੰਘ ਖੜੌਦ ਸ਼ਾਮਿਲ ਸਨ।