ਹੁਣ ਕਰਿਆਨੇ ਦੀਆਂ ਦੁਕਾਨਾਂ ’ਤੇ ਵੀ ਮਿਲਣ ਲੱਗੀ ਸ਼ਰਾਬ

By November 15, 2015 0 Comments


alcoholਸੰਗਤ ਮੰਡੀ, (15 ਨਵੰਬਰ,ਵਰਿੰਦਰ ਬਰਾੜ):ਸੂਬਾ ਸਰਕਾਰ ਵੱਲੋਂ ਭਾਵੇਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਿਰ ਤੋੜ ਯਤਨ ਕੀਤੇ ਜਾ ਰਹੇ ਹਨ ਪਰ ਦੂਸਰੇ ਪਾਸੇ ਪਿੰਡ ਜੈ ਸਿੰਘ ਵਾਲਾ ਦਾ ਇੱਕ ਦੁਕਾਨਦਾਰ ਆਪਣੀ ਕਰਿਆਨੇ ਦੀ ਦੁਕਾਨ ਵਿੱਚ ਸ਼ਰੇਆਮ ਸ਼ਰਾਬ ਵੇਚ ਰਿਹਾ ਹੈ। ਪਿੰਡ ਦੀ ਫਿਰਨੀ ਤੋਂ ਬਾਹਰ ਦੋ ਮਨਜ਼ੂਰਸ਼ੁਦਾ ਸ਼ਰਾਬ ਦੇ ਠੇਕੇ ਵੀ ਹਨ ਪਰ ਪਿੰਡ ਦੇ ਵਿਚਕਾਰ ਬਾਬਾ ਵਾਲਮੀਕ ਮੰਦਰ ਨੇੜੇ ਕਰਿਆਨੇ ਦੀ ਦੁਕਾਨ ਤੋਂ ਇਲਾਵਾ ਕਈ ਘਰਾਂ ਵਿੱਚ ਸ਼ਰਾਬ ਅਾਸਾਨੀ ਨਾਲ ਮਿਲ ਜਾਂਦੀ ਹੈ। ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਦੇ ਚੇਅਰਮੈਨ ਵੀਰਦਵਿੰਦਰ ਸ਼ਰਮਾ ਅਤੇ ਪ੍ਰਧਾਨ ਜਗਤਾਰ ਸਿੰਘ ਨੇ ਦੱਸਿਆ ਕਿ ਬਾਬਾ ਵਾਲਮੀਕ ਮੰਦਰ ਨੇਡ਼ਲੀਆਂ ਦੋ ਦੁਕਾਨਾਂ ਵਿੱਚ ਸ਼ਰੇਆਮ ਸ਼ਰਾਬ ਅਤੇ ਮਾਸ ਵੇਚਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਸਬੰਧੀ ਕੁਝ ਮਹੀਨੇ ਪਹਿਲਾਂ ਪਿੰਡ ਵਾਸੀਆਂ ਵੱਲੋਂ ਬਠਿੰਡਾ-ਬਾਦਲ ਰੋਡ ’ਤੇ ਧਰਨਾ ਵੀ ਲਗਾਇਆ ਗਿਆ, ਜਿਸ ’ਤੇ ਪ੍ਰਸ਼ਾਸਨ ਨੇ ਅੱਗੇ ਸ਼ਰਾਬ ਨਾ ਵਿਕਣ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਦੇ ਧਰਨਾ ਲਗਾਉਣ ਤੋਂ ਪਹਿਲਾਂ ਇਹ ਦੁਕਾਨਦਾਰ ਸ਼ਰਾਬ ਚੋਰੀ ਵੇਚਦਾ ਸੀ ਪਰ ਹੁਣ ਤਾਂ ਸ਼ਰਾਬ ਦੀਆਂ ਬੋਤਲਾਂ ਸ਼ਰੇਆਮ ਸਾਹਮਣੇ ਪਈਆਂ ਵੇਖੀਆਂ ਜਾ ਸਕਦੀਆਂ ਹਨ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਹੁਣ ਵੀ ਮਸਲਾ ਹੱਲ ਨਾ ਕੀਤਾ ਤਾਂ ਤਿੱਖਾ ਸੰਘਰਸ਼ ਵਿੱਡਿਆ ਜਾਵੇਗਾ।

ਸ਼ਰਾਬ ਵੇਚਣ ਦੀ ਮਿਲਦੀ ਹੈ ਤਨਖਾਹ: ਦੁਕਾਨਦਾਰ

ਸ਼ਰਾਬ ਵੇਚਣ ਵਾਲੇ ਦੁਕਾਨਦਾਰ ਨੇ ਆਖਿਅਾ ਕਿ ਉਹ ਠੇਕੇਦਾਰ ਦੀ ਸ਼ਰਾਬ ਵੇਚਣ ਬਦਲੇ ਤਨਖਾਹ ਲੈਂਦਾ ਹੈ। ਜਦੋਂ ੳੁਸ ਨੂੰ ਦੁਕਾਨ ਵਿੱਚ ਸ਼ਰਾਬ ਵੇਚਣ ਦੀ ਮਨਜ਼ੂਰੀ ਬਾਰੇ ਪੁੱਛਿਆ ਤਾਂ ਦੁਕਾਨਦਾਰ ਨੇ ਆਖਿਆ ਕਿ ੳੁਹ ਠੇਕੇਦਾਰ ਦੇ ਕਹਿਣ ’ਤੇ ਸ਼ਰਾਬ ਵੇਚਣੀ ਬੰਦ ਕਰ ਦੇੇਵੇਗਾ।

Posted in: ਪੰਜਾਬ