ਸਰਬੱਤ ਖਾਲਸਾ ਵਿੱਚ ਸੰਗਤਾਂ ਪਾਰਟੀ ਪੱਧਰ ਤੇ ਉਪਰ ਉੱਠ ਕੇ ਸ਼ਾਮਲ ਹੋਈਆ ਸਨ- ਜਿੱਜੇਆਣੀ

By November 15, 2015 0 Comments


ਪਹਿਲਾਂ ਸਰਬੱਤ ਖਾਲਲਾ ਬਾਬਾ ਦੀਪ ਸਿੰਘ ਨੇ ਚੱਬੇ ਦੀ ਧਰਤੀ ਤੇ 18 ਵੀ ਸਦੀ ਵਿੱਚ ਕੀਤਾ ਸੀ

ਅੰਮ੍ਰਿਤਸਰ 15 ਨਵੰਬਰ (ਜਸਬੀਰ ਸਿੰਘ ਪੱਟੀ) ਤਿੰਨ ਲੱਖ ਤੋਂ ਵੱਧ ਸਿੱਖ ਸੰਗਤਾਂ ਦੀ ਸ਼ਮੂਲੀਅਤ ਵਾਲੇ 10ਨਵੰਬਰ 2015 ਨੂੰ ਹੋਏ ਸਰਬੱਤ ਖਾਲਸਾ ਪਿੱਛੇ ਕਾਂਗਰਸ ਅਤੇ ਵਿਦੇਸ਼ੀ ਸ਼ਕਤੀਆਂ ਦਾ ਹੱਥ ਹੋਣ ਦੀ ਗੱਲ ਕਰਨ ਵਾਲੇ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸ੍ਰ ਆਦੇਸ਼ ਪ੍ਰਤਾਪ ਸਿੰਘ ਕੈਰੋ, ਸ੍ਰ ਸੁਰਿੰਦਰ ਸਿੰਘ ਕੈਰੋ, ਸ੍ਰ ਪ੍ਰਤਾਪ ਸਿੰਘ ਕੈਰੋ, ਸ੍ਰ ਸਤਿਆਜੀਤ ਸਿੰਘ ਮਜੀਠੀਆ, ਸ੍ਰ ਸੁਰਜੀਤ ਸਿੰਘ ਮਜੀਠੀਆ ਵੀ ਸਿੱਖ ਪੰਥ ਦੀਆਂ ਅਹਿਮ ਸਖ਼ਸੀਅਤਾਂ ਹਨ। ਕਾਂਗਰਸੀ ਸਿੱਖਾਂ ਤੋਂ ਪੰਥ ਹੋਣ ਦਾ ਅਧਿਕਾਰ ਖੋਹਣ ਦਾ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਕੋਈ ਹੱਕ ਨਹੀਂ ਹੈ ਕਿਉਕਿ ਕਾਂਗਰਸ ਵਿੱਚ ਸੁਖਬੀਰ ਸਿੰਘ ਬਾਦਲ ਤੇ ਉਸ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨਾਲੋ ਵਧੀਆ ਸਿੱਖ ਤੇ ਸਿਧਾਂਤ ਦੇ ਪੱਕੇ ਕਾਂਗਰਸ ਵਿੱਚ ਬੈਠੇ ਹਨ। ਸਾਬਕਾ ਅਕਾਲੀ ਮੰਤਰੀ ਇੰਦਰਜੀਤ ਸਿੰਘ ਜ਼ੀਰਾ, ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ, ਰਾਜ ਸਭਾ ਦੇ ਮੈਂਬਰ ਤੇ ਬਹੁਜਨ ਸਮਾਜ ਦੇ ਸੂਬਾ ਪ੍ਰਧਾਨ ਸ੍ਰ ਅਵਤਾਰ ਸਿੰਘ ਕਰੀਮਪੁਰੀ, ਪੰਜਾਬ ਪੁਲਿਸ ਦੇ ਸਨਮਾਨਤ ਅਫਸਰ ਰਹਿਣ ਤੋਂ ਇਲਾਵਾਂ ਲੋਕ ਸਭਾ ਹਲਕਾ ਤਰਨਤਾਰਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਰਹੇ ਸ੍ਰ ਸਿਮਰਨਜੀਤ ਸਿੰਘ ਮਾਨ ਸਰਬੱਤ ਖਾਲਸਾ ਵਿਚ ਸ਼ਾਮਲ ਸਨ। ਤਿੰਨ ਲੱਖ ਦੀ ਸੰਗਤ ਪੈਨਸ਼ਨਾਂ ਬੰਦ ਕਰਨ ਦਾ ਡਰਾਵਾ ਦੇ ਕੇ ਸਰਕਾਰੀ ਬੱਸਾਂ ਵਿਚ ਲੈ ਕੇ ਲਿਆਂਦੀ ਭੀੜ ਨਹੀ ਸੀ ਸਗੋ ਆਪਣੇ ਆਪਣੇ ਵਾਹਨਾ, ਕਾਰਾਂ, ਟਰੈਕਟਰਾਂ, ਮੋਟਰ ਸਾਈਕਲ ਤੇ ਚੱਬੇ ਦੀ ਇਤਿਹਾਸਕ ਧਰਤੀ ਤੇ ਪੰਥ ਦਾ ਦਰਦ ਲੈ ਕੇ ਆਈ ਸੀ। ਤਾਂ ਜੋ ਪੰਜਾਬ, ਪੰਥ, ਸ਼੍ਰੋਮਣੀ, ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦਮਦਮੀ ਟਕਸਾਲ ਨੂੰ ਸ੍ਰ ਸੁਖਬੀਰ ਸਿੰਘ ਬਾਦਲ ਦੇ ਕੰਟਰੋਲ ਤੋਂ ਮੁਕਤ ਕਰਵਾਇਆ ਜਾ ਸਕੇ।

ਇੰਨ•ਾਂ ਸ਼ਬਦਾਂ ਦਾ ਪ੍ਰਗਟਾਵਾ ਯੂਨਾਈਟਡ ਅਕਾਲੀ ਦਲ ਦੇ ਜਨਰਲ ਸਕੱਤਰ ਸ੍ਰ ਪਰਮਜੀਤ ਸਿੰਘ ਜਿਜੇਆਣੀ ਨੇ ਕਰਦਿਆ ਕਿਹਾ ਕਿ ਤਿੰਨ ਲੱਖ ਤੋਂ ਵੱਧ ਸਿੱਖ ਸੰਗਤਾਂ ਸ਼ਾਤਮਈ ਢੰਗ ਨਾਲ ਸਰਬੱਤ ਖਾਲਸਾ ਵਿਚ ਆਈਆਂ ਸਨ ਤੇ ਸ਼ਾਤਮਈ ਢੰਗ ਨਾਲ ਬਿਨ•ਾਂ ਪੁਲਿਸ ਦੀ ਕਿਸੇ ਪ੍ਰਕਾਰ ਦੀ ਮਦਦ ਦੇ ਸੱਤ ਘੰਟੇ ਦੀ ਕਾਰਵਾਈ ਤੋਂ ਬਾਅਦ ਵਾਪਸ ਘਰੋ ਘਰੀ ਚੱਲੀਆਂ ਗਈਆਂ ਸਨ। ਪਰੰਤੂ ਬਹੁਤ ਹੀ ਅਫਸੋਸ ਹੈ ਕਿ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਬੁਖਲਾਹਟ ਵਿਚ ਇਹਨਾਂ ਵਿੱਚ ਤਾਲਿਬਾਨ ਅਤੇ ਅੱਤਵਾਦੀ ਨਜ਼ਰ ਆਉਦੇ ਹਨ। ਇਸ ਤੋਂ ਸਪੱਸ਼ਟ ਹੈ ਕਿ ਬਾਦਲ ਪਰਿਵਾਰ ਜਿਥੇ ਬਾਣੀ ਅਤੇ ਬਾਣੇ ਤੋਂ ਕੋਹਾ ਦੂਰ ਹਨ ਉਥੇ ਉਸ ਨੂੰ ਪੰਥਕ ਸਿਧਾਂਤ ਦੀ ਵੀ ਕੋਈ ਜਾਣਕਾਰੀ ਨਹੀ ਹੈ। ਉਹਨਾਂ ਮੰਗ ਕੀਤੀ ਕਿ ਅਮਨ ਪਸੰਦ ਸਿੱਖਾਂ ਨੂੰ ਆਈ.ਐਸ,ਆਈ ਦੇ ਏਜੰਟ ਕਹਿਣ ਵਾਲੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਤੁਰੰਤ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਸਨਮਾਨ ਯੋਗ ਢੰਗ ਨਾਲ ਅੰਬਾਨੀ ਭਰਾਵਾ ਦਾ ਮੁਕਾਬਲਾ ਕਰਨ ਲਈ ਵਧੀਆਂ ਵਪਾਰੀ ਬਣ ਜਾਣ ਤਾਂ ਜੋ ਪੰਥ ਅਤੇ ਪੰਜਾਬ ਤੋਂ ਇਲਾਵਾਂ ਭਾਰਤ ਦਾ ਵੀ ਭਲਾ ਹੋ ਸਕੇ। ਉਹਨਾਂ ਕਿਹਾ ਕਿ ਸ੍ਰ ਬਾਦਲ ਨੂੰ ਖਾਲਸਾ ਪੰਥ ਨੂੰ ਇਹ ਦੱਸਣਾ ਹੀ ਪਵੇਗਾ ਕਿ 10 ਸੈਕਟਰ ਚੰਡੀਗੜ• ਦੀ ਕਿਹੜੀ ਕੋਠੀ ਵਿਚੋ ਸਿਰਸਾ ਡੇਰੇ ਦੇ ਮੁੱਖੀ ਰਾਮ ਰਹੀਮ ਦੀ ਪੁਸ਼ਾਕ 2007 ਵਿਚ ਤਿਆਰ ਹੋ ਕੇ ਗਈ ਸੀ ਜਿਹੜੀ ਸਿੱਖਾਂ ਦੇ ਕਤਲਾਂ ਦਾ ਕਾਰਨ ਬਣੀ ਸੀ ਅਤੇ ਕਿਹੜੀ ਕੋਠੀ ਵਿਚੋ ਹੁਕਮ ਜਾਰੀ ਹੋਏ ਸਨ ਕਿ ਬਿਨ•ਾਂ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਏ ਹੀ ਸਿਰਸਾ ਡੇਰੇ ਦੇ ਸਾਧ ਨੂੰ ਮੁਆਫੀ ਦੇ ਦਿੱਤੀ ਜਾਵੇ। ਇਹ ਵੀ ਸਪੱਸ਼ਟ ਕਰਨ ਕਿ ਡੇਰਾਵਾਦ ਨੂੰ ਸਿਆਸੀ ਹਥਿਆਰ ਵਜੋ ਵਰਤ ਕੇ ਸੁਖਬੀਰ ਸਿੰਘ ਬਾਦਲ ਕਿਹੜੇ ਪੰਥ ਦੀ ਭਲਾਈ ਦੀ ਗੱਲ ਕਰ ਰਹੇ ਹਨ।

ਉਹਨਾਂ ਕਿਹਾ ਕਿ ਜੇਕਰ ਤਿੰਨ ਲੱਖ ਦੀ ਸੰਗਤ ਦੀ ਸ਼ਮੂਲੀਅਤ ਵਿਚੋ ਸ੍ਰ ਬਾਦਲ ਨੂੰ ਇਰਾਨ, ਸੀਰੀਆ ਅਤੇ ਅਫਗਾਨਿਸਤਾਨ ਨਜ਼ਰ ਆਉਦਾ ਹੈ, ਤਾਂ ਫਿਰ ਉਹਨਾਂ ਨੂੰ ਚਾਹੀਦਾ ਹੈ ਕਿ ਸ੍ਰ ਸੋਹਣ ਸਿੰਘ ਜੋਸ਼ ਲਿਖਤ ਅਕਾਲੀ ਸਰੋਤਿਆਂ ਦਾ ਇਤਿਹਾਸ ਵੀ ਪੜ ਲੈਣ। ਲੀਡਰ ਨੇ ਕਿਹਾ ਕਿ ਬਾਬਾ ਵਿਸ਼ਕਰਮਾਂ ਦਾ ਪ੍ਰਕਾਸ਼ ਦਿਹਾੜਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਅਤੇ ਸੈਣ ਭਗਤ ਦਾ ਜਨਮ ਦਿਹਾੜਾ ਮਨਾਉਣ ਤੋਂ ਭੱਜ ਚੁੱਕੀ ਅਖੋਤੀ ਪੰਥਕ ਸਰਕਾਰ ਸਾਂਝੀ ਪੰਜਾਬੀਅਤ ਨੂੰ ਅਲਵਿਦਾ ਕਹਿ ਚੁੱਕੀ ਹੈ ਅਤੇ ਰਾਜ ਦੇ ਘੇਰੇ ਵਿਚ ਰਹਿ ਕੇ ਬਿਆਨਬਾਜੀ ਕਰਨ ਤੋ ਚੰਗਾ ਹੈ ਕਿ ਸ੍ਰ ਬਾਦਲ ਸੰਗਤ ਦਰਸ਼ਨ ਵਿਚ ਆ ਕੇ ਗੱਲ ਕਰਨ। ਸ੍ਰ ਜਿਜੇਆਣੀ ਨੇ ਕਿਹਾ ਕਿ ਇਹ ਚੱਬੇ ਦੀ ਧਰਤੀ ਹੀ ਸੀ ਕਿ ਜਿੱਥੋ ਦਮਦਮੀ ਟਕਸਾਲ ਦੇ ਪਹਿਲੇ ਮੁੱਖੀ ਬਾਬਾ ਦੀਪ ਸਿੰਘ ਜੀ ਅਤੇ ਬਾਬਾ ਨੌਧ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਦੇ ਕਬਜ਼ੇ ਚੋ ਸ੍ਰੀ ਹਰਿਮੰਦਰ ਸਾਹਿਬ ਨੂੰ ਮੁਕਤ ਕਰਵਾਉਣ ਲਈ ਸਰਬੱਤ ਖਾਲਸਾ ਸੱਦਿਆ ਸੀ ਨਾਂ ਕਿ ਅਹਿਮਦ ਸ਼ਾਹ ਅਬਦਾਲੀ ਕੋਲੋ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਰਬੱਤ ਖਾਲਸਾ ਦੀ ਇਜਾਜਤ ਮੰਗੀ ਸੀ। ਇਸੇ ਹੀ ਧਰਤੀ ਤੇ ਬਾਬਾ ਦੀਪ ਸਿੰਘ, ਬਾਬਾ ਨੌਧ ਸਿੰਘ ਅਤੇ ਹਜ਼ਾਰਾ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆ ਸਨ। ਉਨ•ਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਇਹ ਵੀ ਨਹੀਂ ਪਤਾ ਕਿ ਚੱਬੇ ਦੀ ਧਰਤੀ ਦੇ ਖੇਤਾਂ ਵਿਚ ਸਰਬੱਤ ਖਾਲਸਾ 2015 ਤੋ ਪਹਿਲਾਂ 18 ਵੀ ਸਦੀ ਵਿਚ ਬੁੱਢਾ ਜੌਹੜ, ਬੀਕਾਨੇਰ, ਕਾਹਨੂੰਵਾਨ ਅਤੇ ਕਸੂਰ ਦੀ ਧਰਤੀ ਤੇ ਸਰਬੱਤ ਖਾਲਸੇ ਬੁਲਾਏ ਗਏ ਸਨ। ਜਿਸ ਤੋਂ ਬਾਅਦ ਸ੍ਰ ਸੁਭੇਗ ਸਿੰਘ , ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਹਲੂਵਾਲੀਆ ਨੇ ਦਿੱਲੀ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੇ ਤਖ਼ਤ ਤੇ ਫ਼ਤਹਿ ਪਾਈ ਸੀ। ਸ੍ਰ ਜਿਜੇਆਣੀ ਨੇ ਕਿਹਾ ਕਿ ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ ਦਾ ਜਵਾਬ ਸ੍ਰ ਸੁਖਬੀਰ ਸਿੰਘ ਬਾਦਲ ਨੇ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਨੂੰ ਪੰਜਾਬ ਦੀਆ ਵੱਖ ਵੱਖ ਜੇਲ•ਾ ਵਿਚ ਡੱਕ ਕੇ ਦਿੱਤਾ ਹੈ ਜਿਸ ਦਾ ਜੁਆਬ ਸਿੱੱਖ ਸੰਗਤਾਂ ਆਉਣਸਾਲ 2017 ਵਿੱਚ ਸ਼ਾਂਤਮਈ ਢੰਗ ਨਾਲ ਦੇਣਗੀਆਂ ਜਦੋਂ ਕਿਸੇ ਵੀ ਅਕਾਲੀ ਉਮੀਦਵਾਰ ਦੀ ਜ਼ਮਾਨਤ ਵੀ ਇਹ ਜ਼ਬਤ ਹੋਣ ਤੋ ਬਚਾ ਨਹੀ ਸਕਣਗੇ।