ਪੰਥਕ ਜਥੇਬੰਦੀਆਂ ਦੇ ਆਗੂਆਂ ਨੂੰ ਰੋਕਣ ਲਈ ਪੁਲਿਸ ਨੇ ਗੁਰਦੁਆਰਾ ਪਰਮੇਸ਼ਰ ਦੁਆਰ ਅੱਗੇ ਲਾਏ ਡੇਰੇ

By November 15, 2015 0 Comments


ਪੰਥਕ ਆਗੂਆਂ ਵਲੋਂ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਕੋਠੀ ਦਾ ਕੀਤਾ ਜਾਣਾ ਸੀ ਘੇਰਾਉ
1ਪਟਿਆਲਾ, 15 ਨਵੰਬਰ – ਸਿੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਅੱਜ ਸਵੇਰ ਪਟਿਆਲਾ ਭਵਾਨੀਗੜ੍ਹ ਰੋਡ ‘ਤੇ ਪਿੰਡ ਸ਼ੇਖੂਪੁਰਾ ਕੋਲ ਸਥਿਤ ਗੁਰਦੁਆਰਾ ਪਰਮੇਸ਼ਰ ਦੁਆਰ ਤੋਂ ਇਕੱਠੇ ਹੋ ਕੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਕੋਠੀ ਦਾ ਘੇਰਾਉ ਕਰਨ ਜਾਣਾ ਸੀ। ਜਿਸ ਕਰਕੇ ਪੁਲਿਸ ਵਲੋਂ ਭਾਰੀ ਫੋਰਸ ਸਮੇਤ ਸਵੇਰ ਤੋਂ ਹੀ ਗੁਰਦੁਆਰਾ ਸਾਹਿਬ ਅੱਗੇ ਡੇਰੇ ਲਾਏ ਗਏ ਹਨ, ਤਾਂ ਜੋ ਪੰਥਕ ਆਗੂਆਂ ਨੂੰ ਉਥੇ ਹੀ ਰੋਕ ਕੇ ਰੱਖਿਆ ਜਾਵੇ।