ਪਿੰਡ ਖੋਖਰ ਵਿੱਚ ਕਿਸਾਨਾਂ ਅਤੇ ਪੁਲੀਸ ਦਰਮਿਆਨ ਟਕਰਾਅ

By November 14, 2015 0 Comments


ਖੋਖਰ ਪਿੰਡ ਦੀ ਹਿੰਸਕ ਘਟਨਾਵਾਂ ਦੇ ਸਬੰਧ ‘ਚ ਧਰਨਾਕਾਰੀਆਂ ਦੇ ਆਗੂਆਂ ਵਿਰੁੱਧ ਇਰਾਦਾ ਕਤਲ ਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜkhokher
ਬਠਿੰਡਾ:ਬਠਿੰਡਾ ਜ਼ਿਲ੍ਹੇ ਦੇ ਪਿੰਡ ਖੋਖਰ ਵਿਚ ਅੱਜ ਕਿਸਾਨ ਮਜ਼ਦੂਰ ਜਥੇਬੰਦੀਆਂ ਅਤੇ ਪੁਲਿਸ ਵਿਚਕਾਰ ਹੋਏ ਹਿੰਸਕ ਟਕਰਾਓ ਦੇ ਸਬੰਧ ਵਿਚ ਬਾਲਿਆਂਵਾਲੀ ਥਾਣੇ ਵਿਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜੋਗਿੰਦਰ ਸਿੰਘ ਖੋਖਰ, ਪਰਮਜੀਤ ਕੌਰ ਪਿੱਥੋ, ਹਰਪ੍ਰੀਤ ਕੌਰ ਜੇਠੂਕੇ, ਕਰਮਜੀਤ ਕੌਰ ਮੰਡੀ ਕਲਾਂ, ਸ਼੍ਰੋਮਣੀ ਅਕਾਲੀ ਦਲ (ਮਾਨ) ਨਾਲ ਸਬੰਧਿਤ ਸਥਾਨਕ ਆਗੂਆਂ ਬਲਵੀਰ ਸਿੰਘ ਬੀਰਾ ਅਤੇ ਬਿੱਕਰ ਸਿੰਘ ਸਮੇਤ 70-80 ਵਿਅਕਤੀਆਂ ਵਿਰੁੱਧ ਡਿਊਟੀ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ‘ਤੇ ਜਾਨ ਲੇਵਾ ਹਮਲਾ ਕਰਨ, ਪੁਲਿਸ ਦੀਆਂ ਗੱਡੀਆਂ ਤੇ ਸਰਕਾਰੀ ਨੀਂਹ ਪੱਥਰ ਦੀ ਭੰਨਤੋੜ ਕਰਨ ਦੇ ਦੋਸ਼ ਹੇਠ ਅਧੀਨ ਧਾਰਾ 307/435 ਹਿੰਦ ਦੰਡਾਂਵਲੀ ਅਧੀਨ ਅੱਜ ਸ਼ਾਮੀ ਕੇਸ ਦਰਜ ਕੀਤਾ ਹੈ, ਪਰ ਫ਼ਿਲਹਾਲ ਕਿਸੇ ਦੀ ਗ੍ਰਿਫ਼ਤਾਰੀ ਹੋਣ ਦੀ ਖ਼ਬਰ ਨਹੀਂ ਹੈ। ਇਸ ਦੌਰਾਨ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸ: ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਅੱਜ ਖੋਖਰ ਪਿੰਡ ਵਿਚ ਪੁਲਿਸ ਨੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਸ਼ਾਂਤਮਈ ਧਰਨਾ ਦੇ ਰਹੇ ਵਰਕਰਾਂ ‘ਤੇ ਲਾਠੀਚਾਰਜ ਕਰਕੇ ਔਰਤਾਂ ਸਮੇਤ ਕਈ ਵਰਕਰਾਂ ਨੂੰ ਜ਼ਖ਼ਮੀ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਨੇ ਜਾਣ ਬੁੱਝ ਕੇ ਭੜਕਾਹਟ ਪੈਦਾ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਕਿਸਾਨ ਨੇ ਕਿਸਾਨ ਮੰਗਾਂ ਨੂੰ ਲੈ ਕੇ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ ਅਤੇ ਜਦ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਕਰਦੀ।

ਬਠਿੰਡਾ ਜ਼ਿਲ੍ਹੇ ਦੇ ਪਿੰਡ ਖੋਖਰ ਵਿੱਚ ਅੱਜ ਕਿਸਾਨਾਂ ਅਤੇ ਪੁਲੀਸ ਦਰਮਿਆਨ ਟਕਰਾਅ ਹੋ ਗਿਆ। ੲਿਸ ਦੌਰਾਨ ਪੰਜ ਪੁਲੀਸ ਮੁਲਾਜ਼ਮਾਂ ਸਮੇਤ ਅੱਠ ਜਣੇ ਜ਼ਖ਼ਮੀ ਹੋ ਗਏ ਹਨ। ਕਿਸਾਨਾਂ ਦੇ ਰੋਹ ਕਾਰਨ ਲੋਕ ਨਿਰਮਾਣ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਆਪਣਾ ਦੌਰਾ ਰੱਦ ਕਰਨਾ ਪਿਆ। ੲਿਸ ਪਿੰਡ ਵਿੱਚ ਅਕਾਲੀ ਦਲ ਦਾ ਇੱਕ ਧੜਾ ਵੀ ਕਿਸਾਨਾਂ ਦੀ ਪਿੱਠ ’ਤੇ ਸੀ।
ਜਾਣਕਾਰੀ ਅਨੁਸਾਰ ਅੱਜ ਡੀਐਸਪੀ ਮੌੜ ਨੇ ਮੰਤਰੀ ਦੇ ਸਮਾਗਮਾਂ ਤੋਂ ਥੋੜੀ ਹੀ ਦੂਰ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕਥਿਤ ਦਬਕੇ ਮਾਰੇ ਤਾਂ ਮਾਹੌਲ ਤਣਾਅ ਵਾਲਾ ਬਣ ਗਿਆ। ਪੁਲੀਸ ਨੇ ਕਿਸਾਨਾਂ ਨੂੰ ਜਬਰੀ ਖਦੇੜਣਾ ਸ਼ੁਰੂ ਕਰ ਦਿੱਤਾ ਅਤੇ ਕਥਿਤ ਤੌਰ ’ਤੇ ਇੱਕ ਪੰਥਕ ਆਗੂ ਬਿੱਕਰ ਸਿੰਘ ਨੂੰ ਗ੍ਰਿਫ਼ਤਾਰ ਵੀ ਕਰ ਲਿਆ। ਕਿਸਾਨ ਪੁਲੀਸ ਕਾਰਵਾਈ ਤੋਂ ਭੜਕ ਪੲੇ ਅਤੇ ਪੁਲੀਸ ’ਤੇ ਇੱਟਾਂ ਤੇ ਰੋੜਿਆਂ ਨਾਲ ਹਮਲਾ ਕਰ ਦਿੱਤਾ। ਦਰਜਨਾਂ ਨੌਜਵਾਨਾਂ ਨੇ ਛੱਤਾਂ ’ਤੇ ਚੜ੍ਹ ਕੇ ਰੋੜੇ ਚਲਾ ਦਿੱਤੇ। ੲਿਸ ਤੋਂ ਬਚਣ ਲੲੀ ਪੁਲੀਸ ਮੁਲਾਜ਼ਮਾਂ ਨੂੰ ਸਰਕਾਰੀ ਸਕੂਲ ਵਿੱਚ ਵੜਨਾ ਪਿਅਾ। ਰੋਹ ਵਿੱਚ ਅਾੲੇ ਲੋਕਾਂ ਨੇ ਸਕੂਲ ਦੇ ਬਾਹਰ ਲੱਗਿਅਾ ਨੀਂਹ ਪੱਥਰ ਵੀ ਤੋੜ ਦਿੱਤਾ ਅਤੇ ਪੱਥਰ ਕੋਲ ਲੱਗੇ ਛੋਟੇ ਟੈਂਟ ਨੂੰ ਅੱਗ ਲਾ ਦਿੱਤੀ। ੲਿਸ ਦੌਰਾਨ ਇੱਕ ਪੁਲੀਸ ਮੁਲਾਜ਼ਮ ਦਾ ਮੋਟਰਸਾੲੀਕਲ ਵੀ ਭੰਨ ਦਿੱਤਾ ਗਿਅਾ। ਪੁਲੀਸ ਨੇ ਵੀ ਸਕੂਲ ਅੰਦਰੋਂ ਹੀ ਕਿਸਾਨਾਂ ’ਤੇ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ। ੲਿਸ ਨਾਲ ਕਿਸਾਨ ਦੀਪਾ ਸਿੰਘ, ਜੋਗਿੰਦਰ ਸਿੰਘ ਤੇ ਬਿੰਦਾ ਸਿੰਘ ਜ਼ਖ਼ਮੀ ਹੋ ਗਏ। ਮਹਿਲਾ ਕਿਸਾਨ ਆਗੂ ਪਰਮਜੀਤ ਕੌਰ ਦੇ ਵੀ ਰੋੜਾ ਵੱਜਿਆ। ਦੂਜੇ ਪਾਸੇ ਦੋ ਹੌਲਦਾਰ ਅਤੇ ਇੱਕ ਮਹਿਲਾ ਮੁਲਾਜ਼ਮ ਸਮੇਤ ਪੰਜ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗੲੇ ਜਿਨ੍ਹਾਂ ਨੂੰ ਮਾਲਵਾ ਸਹਾਰਾ ਢੱਡੇ ਦੇ ਵਾਲੰਟੀਅਰਾਂ ਨੇ ਸਿਵਲ ਹਸਪਤਾਲ ਰਾਮਪੁਰਾ ਦਾਖ਼ਲ ਕਰਾਇਆ। ੲਿਸ ਟਕਰਾਅ ਦੌਰਾਨ ਇੱਕ ਏਐਸਆਈ ਨੇ ਪਿੰਡ ਦੇ ਨਾਥੂ ਸਿੰਘ ਦੇ ਘਰ ਲੁਕ ਕੇ ਜਾਨ ਬਚਾਈ ਤੇ ਕਿਸਾਨਾਂ ਨੇ ਬਾਅਦ ਵਿੱਚ ੳੁਸ ਦੇ ਘਰ ਦਾ ਘਿਰਾਓ ਕਰ ਲਿਆ। ਕਿਸਾਨਾਂ ਨੇ ਉਦੋਂ ਏਐਸਆਈ ਨੂੰ ਘਿਰਾਓ ਮੁਕਤ ਕੀਤਾ ਜਦੋਂ ਪੁਲੀਸ ਨੇ ਫੜੇ ਹੋੲੇ ਕਿਸਾਨਾਂ ਨੂੰ ਛੱਡਿਆ।
ਦੱਸਣਯੋਗ ਹੈ ਕਿ ਲੋਕ ਨਿਰਮਾਣ ਮੰਤਰੀ ਸੇਖੋਂ ਨੇ ਅੱਜ ਮੰਡੀ ਕਲਾਂ ਪੀਰਕੋਟ ਲਿੰਕ ਸੜਕ ਨੂੰ 18 ਫੁੱਟ ਚੌੜਾ ਕਰਨ ਦਾ ਨੀਂਹ ਪੱਥਰ ਇਸ ਪਿੰਡ ਵਿੱਚ ਰੱਖਣਾ ਸੀ। ਕੈਬਨਿਟ ਮੰਤਰੀ ਲੋਕ ਵਿਰੋਧ ਟਲਣ ਦੀ ਉਡੀਕ ਵਿੱਚ ਕਾਫ਼ੀ ਸਮਾਂ ਪਿੰਡ ਚਾਉਕੇ ਵਿੱਚ ਇੱਕ ਅਕਾਲੀ ਨੇਤਾ ਦੇ ਘਰ ਬੈਠੇ ਰਹੇ। ਟਕਰਾਅ ਵਧਣ ਬਾਰੇ ਸੁਣ ਕੇ ਉਨ੍ਹਾਂ ਨੇ ਆਪਣਾ ਦੌਰਾ ਰੱਦ ਕਰ ਦਿੱਤਾ।
ੲਿਹ ਰੋਸ ਪ੍ਰਦਰਸ਼ਨ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਇਸ ਪਿੰਡ ਦੇ ਆਗੂ ਜੋਗਿੰਦਰ ਸਿੰਘ, ਪਰਮਜੀਤ ਕੌਰ ਪਿਥੋਂ ਤੇ ਹਰਪ੍ਰੀਤ ਕੌਰ ਜੇਠੂਕੇ ਦੀ ਅਗਵਾਈ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦੇ ਮਸਲਿਆਂ ਨੂੰ ਲੈ ਕੇ ਹੋੲਿਅਾ। ਪੰਥਕ ਧਿਰਾਂ ਤਰਫ਼ੋਂ ਪੰਚ ਪ੍ਰਧਾਨੀ ਦੇ ਆਗੂਆਂ ਨੇ ਇਸ ਦੀ ਹਮਾਇਤ ਕੀਤੀ। ਜਦੋਂ ਡੀਐਸਪੀ ਮੌੜ ਪ੍ਰਦਰਸ਼ਨ ਵਾਲੀ ਥਾਂ ’ਤੇ ਮਾਈਕ ਫੜ ਕੇ ਬੋਲਣ ਲੱਗੇ ਤਾਂ ੳੁਨ੍ਹਾਂ ਦੀ ਮਹਿਲਾ ਆਗੂਆਂ ਨਾਲ ਸ਼ਬਦੀ ਤਕਰਾਰ ਹੋ ਗੲੀ। ਪੁਲੀਸ ਨੇ ੲਿਕ ਵਾਰ ਸਖ਼ਤੀ ਨਾਲ ਸਭ ਨੂੰ ਖਦੇੜ ਦਿੱਤਾ। ੲਿਸ ’ਤੇ ਕਿਸਾਨ ਗੁੱਸੇ ਵਿੱਚ ਅਾ ਗੲੇ ਅਤੇ ਪੁਲੀਸ ’ਤੇ ੲਿੱਟਾਂ-ਰੋਡ਼ਿਅਾਂ ਨਾਲ ਹਮਲਾ ਬੋਲ ਦਿੱਤਾ। ਐਸਐਸਪੀ ਰਾਜੇਸ਼ਵਰ ਸਿੰਘ ਸਿੱਧੂ ਅਤੇ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਵੀ ਮੌਕੇ ’ਤੇ ਪੁੱਜ ਗਏ। ਕਿਸਾਨ ਸ਼ਾਂਤ ਨਾ ਹੋੲੇ ਤੇ ਅਫ਼ਸਰ ਵਾਪਸ ਪਰਤ ਆਏ। ਮਹਿਲਾ ਆਗੂ ਪਰਮਜੀਤ ਕੌਰ ਦਾ ਕਹਿਣਾ ਸੀ ਕਿ ਪੁਲੀਸ ਅਧਿਕਾਰੀ ਨੇ ਧਮਕੀਆਂ ਦਿੱਤੀਆਂ ਅਤੇ ਗਲਤ ਭਾਸ਼ਾ ਵਰਤੀ।
ਪਿੰਡ ਦੇ ਸਰਪੰਚ ਸੁਰਜੀਤ ਸਿੰਘ ਦਾ ਕਹਿਣਾ ਸੀ ਕਿ ਪੁਲੀਸ ਦੇ ਕਿਸਾਨਾਂ ਦਰਮਿਆਨ ਆਪਸੀ ਗੱਲਬਾਤ ਚੱਲ ਰਹੀ ਸੀ ਤੇ ੲਿਸ ਤੋਂ ਤਲਖ਼ੀ ਪੈਦਾ ਹੋ ਗਈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਪੁਲੀਸ ਅਫ਼ਸਰਾਂ ਦੀ ਤਲਖ਼ੀ ਨੇ ਮਾਹੌਲ ਖ਼ਰਾਬ ਕੀਤਾ। ੲਿਸ ਮਗਰੋਂ ਸ੍ਰੀ ਸੇਖੋਂ ਨੇ ਭਾਰੀ ਪੁਲੀਸ ਪਹਿਰੇ ਹੇਠ ਪਿੰਡ ਹਰਕਿਸ਼ਨਪੁਰਾ ਵਿੱਚ ਨੀਂਹ ਪੱਥਰ ਰੱਖਿਆ।
ਧਡ਼ੇਬੰਦੀ ਬਣਿਅਾ ਮਾਹੌਲ ਵਿਗਡ਼ਨ ਦਾ ਕਾਰਨ: ਐਸਐਸਪੀ
ਐਸਐਸਪੀ ਰਾਜੇਸ਼ਵਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ੳੁਨ੍ਹਾਂ ਡੇਢ ਦਰਜਨ ਵਿਅਕਤੀਅਾਂ ਖ਼ਿਲਾਫ਼ ਦੋ ਕੇਸ ਦਰਜ ਕਰ ਲੲੇ ਗਏ ਹਨ ਜਿਨ੍ਹਾਂ ਨੇ ਪੁਲੀਸ ਦੀ ਡਿਊਟੀ ਵਿੱਚ ਵਿਘਨ ਪਾਇਆ ਅਤੇ ਨੀਂਹ ਪੱਥਰ ਤੋੜਿਆ। ਉਨ੍ਹਾਂ ਆਖਿਆ ਕਿ ਪਹਿਲਾਂ ਨੌਜਵਾਨਾਂ ਨੇ ਛੱਤਾਂ ’ਤੇ ਚੜ੍ਹ ਕੇ ਪੁਲੀਸ ’ਤੇ ਪਥਰਾਅ ਕੀਤਾ। ਸ੍ਰੀ ਸਿੱਧੂ ਨੇ ਕਿਹਾ ਕਿ ਪਿੰਡ ਵਿੱਚ ਅਕਾਲੀ ਦਲ ਦੀ ਆਪਸੀ ਧਡ਼ੇਬੰਦੀ ਹੈ ਅਤੇ ਇੱਕ ਧੜੇ ਨੇ ਪ੍ਰੋਗਰਾਮਾਂ ਵਿੱਚ ਵਿਘਨ ਪਾਇਆ ਹੈ।