“ਇਹ ਕਤਲੇਆਮ ਸੀ, ਅੱਤਵਾਦੀ ਜਲਦਬਾਜ਼ੀ ‘ਚ ਨਹੀਂ ਸਨ ”-ਪੈਰਿਸ ਹਮਲੇ ਦੇ ਚਸ਼ਮਦੀਦ ਗਵਾਹ ਨੇ ਕਿਹਾ

By November 14, 2015 0 Comments


ਪੈਰਿਸ, 14 ਨਵੰਬਰ (ਏਜੰਸੀ) – ਇਕ ਫਰੈਂਚ ਰੇਡੀਉ ਰਿਪੋਰਟਰ ਨੇ ਪੈਰਿਸ ਦੇ ਬੈਟਾਕਲਾਂ ਥੀਏਟਰ ‘ਚ ਹੋਏ ਹਮਲੇ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਹੁੰਦੇ ਹੋਏ ਦੇਖਿਆ ਜਿਸ ਦੇ ਬਾਰੇ ‘ਚ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ‘ਡਰਾਉਣੇ 10 ਮਿੰਟ’ ਜਦੋਂ ਕਾਲੇ ਕੱਪੜਿਆਂ ‘ਚ ਅੱਤਵਾਦੀ ਏ.ਕੇ. 47 ਲੈ ਕੇ ਅੰਦਰ ਦਾਖਲ ਹੋਏ ਤੇ ਬਿਨਾਂ ਕਿਸੇ ਜਲਦਬਾਜ਼ੀ ਦੇ ਕੰਸਰਟ ਦੇਖਣ ਵਾਲੇ ਕਈ ਲੋਕਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਲੱਗੇ। ਫਰਾਂਸ ਦੇ ਰੇਡੀਉ ਸਟੇਸ਼ਨ ਦੇ ਰਿਪੋਰਟਰ ਨੇ ਖ਼ਬਰ ਚੈਨਲ ਨਾਲ ਗੱਲਬਾਤ ‘ਚ ਇਸ ਹਮਲੇ ਨੂੰ ਨਸਲਕੁਸ਼ੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਲੋਕ ਚੀਖ਼ ਰਹੇ ਸਨ। ਸਾਰੇ ਜ਼ਮੀਨ ‘ਤੇ ਡਿੱਗੇ ਹੋਏ ਸਨ। ਇਹ ਸਾਰਾ ਕੁੱਝ 10 ਮਿੰਟ ਤੱਕ ਚੱਲਦਾ ਰਿਹਾ। ਰੇਡੀਉ ਰਿਪੋਰਟਰ ਨੇ ਕਿਹਾ ਕਿ ਅੱਤਵਾਦੀ ਬਿਲਕੁਲ ਜਲਦੀ ‘ਚ ਨਹੀਂ ਸਨ। ਉਹ ਕਾਫ਼ੀ ਪੱਕੇ ਇਰਾਦੇ ਨਾਲ ਆਏ ਸਨ। ਉਨ੍ਹਾਂ ਨੇ ਤਿੰਨ ਚਾਰ ਵਾਰ ਆਪਣੇ ਹਥਿਆਰ ਰੀਲੋਡ ਕੀਤੇ। ਉਨ੍ਹਾਂ ਨੇ ਇਕ ਵੀ ਸ਼ਬਦ ਨਹੀਂ ਬੋਲਿਆ।