ਜਾਪਾਨ ਦੇ ਦੱਖਣੀ-ਪੱਛਮੀ ਤੱਟ ‘ਤੇ ਆਇਆ ਸ਼ਕਤੀਸ਼ਾਲੀ ਭੁਚਾਲ

By November 14, 2015 0 Comments


ਟੋਕੀਓ, 14 ਨਵੰਬਰ (ਏਜੰਸੀ) – ਜਾਪਾਨ ਦੇ ਦੱਖਣੀ-ਪੱਛਮੀ ਤਟ ‘ਤੇ ਅੱਜ 7.0 ਤੀਬਰਤਾ ਨਾਲ ਸ਼ਕਤੀਸ਼ਾਲੀ ਭੁਚਾਲ ਆਇਆ ਹੈ। ਭੁਚਾਲ ਦਾ ਕੇਂਦਰ ਦੱਖਣੀ ਪੱਛਮੀ ਜਾਪਾਨ ‘ਚ ਮਕੁਰਾਜਕੀ ਸ਼ਹਿਰ ਤੋਂ ਲਗਭਗ 160 ਕਿਲੋਮੀਟਰ ਦੂਰ ਸੀ। ਹਾਲਾਂਕਿ ਭੁਚਾਲ ਨਾਲ ਸੁਨਾਮੀ ਦੀ ਚੇਤਾਵਨੀ ਨਹੀਂ ਦਿੱਤੀ ਗਈ। ਜਿਕਰਯੋਗ ਹੈ ਕਿ ਮਾਰਚ 2011 ‘ਚ ਜਾਪਾਨ ‘ਚ ਸਮੁੰਦਰ ‘ਚ ਭੁਚਾਲ ਆਇਆ ਸੀ ਜਿਸ ਕਾਰਨ ਦੇਸ਼ ਦੇ ਉਤਰ ਪੂਰਬ ਤਟ ‘ਤੇ ਸੁਨਾਮੀ ਆਈ ਸੀ। ਇਸ ਤਬਾਹੀ ‘ਚ ਹਜ਼ਾਰਾਂ ਲੋਕ ਮਾਰੇ ਗਏ ਸਨ।