ਫਰਾਂਸ ‘ਚ ਸਿਲਸਿਲੇਵਾਰ ਅੱਤਵਾਦੀ ਹਮਲਿਆਂ ‘ਚ 160 ਤੋਂ ਵੱਧ ਲੋਕਾਂ ਦੀ ਮੌਤ

By November 14, 2015 0 Comments


franceਪੈਰਿਸ, 14 ਨਵੰਬਰ (ਏਜੰਸੀ) – ਫਰਾਂਸ ਦੀ ਰਾਜਧਾਨੀ ਪੈਰਿਸ ‘ਚ ਸਿਲਸਿਲੇਵਾਰ ਅੱਤਵਾਦੀ ਬੰਬ ਧਮਾਕਿਆਂ ਤੇ ਗੋਲੀਬਾਰੀ ‘ਚ 160 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ। ਇਨ੍ਹਾਂ ਹਮਲਿਆਂ ਤੋਂ ਬਾਅਦ ਫਰਾਂਸ ‘ਚ ਆਉਣ ਜਾਣ ਦੇ ਸਾਰੇ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਫਰਾਂਸ ‘ਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ। ਫਰੈਂਚ ਮੀਡੀਆ ਅਨੁਸਾਰ ਪੈਰਿਸ ‘ਚ ਸੱਤ ਸਥਾਨਾਂ ‘ਤੇ ਹਮਲੇ ਹੋਏ ਹਨ। ਇਨ੍ਹਾਂ ਹਮਲਿਆਂ ਦੀ ਤੁਲਨਾ 26/11 ਮੁੰਬਈ ਹਮਲਿਆਂ ਨਾਲ ਕੀਤੀ ਜਾ ਰਹੀ ਹੈ।