ਮੋਦੀ ਗਰਮਖਿਆਲ ਸਿੱਖ ਸੰਗਠਨਾਂ ਖਿਲਾਫ਼ ਸਖ਼ਤ ਕਾਰਵਾਈ ਲਈ ਕਹਿਣਗੇ ਬਰਤਾਨੀਆ ਨੂੰ

By November 12, 2015 0 Comments


modiਨਵੀਂ ਦਿੱਲੀ, 12 ਨਵੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਪਣੀ ਬਰਤਾਨੀਆ ਫੇਰੀ ਦੌਰਾਨ ਵੱਖਰੇ ਸਿੱਖ ਰਾਜ ਖਾਲਿਸਤਾਨ ਦੀ ਮੰਗ ਨੂੰ ਮੁੜ ਸੁਰਜੀਤ ਕਰਨ ਦਾ ਯਤਨ ਕਰ ਰਹੇ ਅਤੇ ਸਿੱਖ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਤੋਂ ਇਲਾਵਾ ਉਨ੍ਹਾਂ ਨੂੰ ਇਹ ਸਿਖਲਾਈ ਦੇਣ ਕਿ ਬੰਬ ਕਿਵੇਂ ਬਣਾਉਣੇ ਹਨ, ਵਾਲੇ ਸਿੱਖ ਸੰਗਠਨਾਂ ਖਿਲਾਫ ਸਖਤ ਕਾਰਵਾਈ ਕਰਨ ਲਈ ਆਖੇ ਜਾਣ ਦੀ ਆਸ ਹੈ | ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨਾਲ ਆਪਣੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਮੋਦੀ ਬਰਤਾਨੀਆਂ ਦੇ ਗਰਮਖਿਆਲ ਸਿੱਖ ਸੰਗਠਨਾਂ ਜਿਹੜੇ ਯੂਰਪ ਖਾਸਕਰ ਬਰਤਾਨੀਆ ਵਿਚ ਭਾਰਤ ਵਿਰੋਧੀ ਕਾਰਵਾਈਆਂ ਵਿਚ ਲੱਗੇ ਹੋਏ ਹਨ ਦੀਆਂ ਸਰਗਰਮੀਆਂ ਬਾਰੇ ਵਿਸਥਾਰਪੂਰਵਕ ਡੋਜ਼ੀਅਰ ਸਾਂਝਾ ਕਰਨਗੇ |

ਡੋਜ਼ੀਅਰ ਮੁਤਾਬਕ ਗਰਮਖਿਆਲ ਗਰੁੱਪ ਵਿਦੇਸ਼ਾਂ ਵਿਚ ਸਿੱਖ ਨੌਜਵਾਨਾਂ ਨੂੰ ਖਾੜਕੂ ਬਣਾਉਣ ਲਈ ਵਿਚਾਰਧਾਰਕ ਸਿੱਖਿਆ ਦੀਆਂ ਕਲਾਸਾਂ ਲਾ ਰਹੇ ਹਨ | ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਯੂਥ ਵਿੰਗ ਦਾ ਉਪ ਪ੍ਰਧਾਨ ਅਵਤਾਰ ਸਿੰਘ ਖੰਡਾ ਜਿਹੜਾ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਖਾੜਕੂ ਭਾਈ ਜਗਤਾਰ ਸਿੰਘ ਤਾਰਾ ਅਤੇ ਪਰਮਜੀਤ ਸਿੰਘ ਪੰਮਾ ਦੇ ਕਾਫੀ ਨੇੜੇ ਹੈ ਸਿੱਖ ਨੌਜਵਾਨਾਂ ਨੂੰ ਸਿੱਖਲਾਈ ਦੇਣ ਦੀਆਂ ਕਲਾਸਾਂ ਲਾਉਣ ਦੀ ਯੋਜਨਾ ਬਣਾ ਰਿਹਾ ਹੈ | ਵਿਚਾਰਧਾਰਕ ਸਿੱਖਿਆ ਦੇਣ ਤੋਂ ਇਲਾਵਾ ਨੌਜਵਾਨਾਂ ਨੂੰ ਸਿੱਧੇ ਪ੍ਰਦਰਸ਼ਨ ਰਾਹੀਂ ਇਹ ਵੀ ਸਿੱਖਿਆ ਦਿੱਤੀ ਜਾਵੇਗੀ ਕਿ ਆਮ ਰਸਾਇਣਕ ਪਦਾਰਥਾਂ ਦੀ ਵਰਤੋਂ ਕਰਕੇ ਦੇਸੀ ਬੰਬ ਕਿਵੇਂ ਬਣਾਉਣੇ ਹਨ | ਡੋਜ਼ੀਅਰ ਵਿਚ ਕਿਹਾ ਗਿਆ ਕਿ ਇਸ ਤਰ੍ਹਾਂ ਦੀਆਂ ਕਲਾਸਾਂ ਗੁਰੂ ਨਾਨਕ ਗੁਰਦੁਆਰਾ ਸਪਾਰਕ ਹਿਲ ਸਟਰੈਟਫੋਰਡ ਬਰਮਿੰਘਮ (ਦਸੰਬਰ 2014) ਗੁਰਦੁਆਰਾ ਸਿੰਘ ਸਭਾ ਗਲਾਸਗੋ (ਜਨਵਰੀ 2015) ਵਿਚ ਲਾਈਆਂ ਗਈਆਂ ਸਨ |

31 ਜੁਲਾਈ ਨੂੰ ਬਾਪੂ ਸੂਰਤ ਸਿੰਘ ਖਾਲਸਾ ਦੇ ਮਰਨ ਵਰਤ ਦੇ ਪੱਖ ਵਿਚ ਬਰਤਾਨੀਆ ਵਿਚ ਸਮੇਥਵਿਕ ਵਿਖੇ ਹੋਈ ਇਕ ਮੀਟਿੰਗ ਵਿਚ ਗਰਮਖਿਆਲ ਸਿੱਖ ਸੰਗਠਨਾਂ ਨੇ ‘ਮੀਰੀ ਪੀਰੀ ਫਾਉਂਡੇਸ਼ਨ’ ਨਾਂਅ ਦਾ ਨਵਾਂ ਸੰਗਠਨ ਬਣਾਉਣ ਦਾ ਐਲਾਨ ਕੀਤਾ ਸੀ | ਮੀਟਿੰਗ ਵਿਚ 125 ਵਿਅਕਤੀ ਸ਼ਾਮਿਲ ਹੋਏ ਜਿਨ੍ਹਾਂ ਚੋਂ ਬਹੁਤੇ ਸਿੱਖ ਸਨ ਅਤੇ ਉਨ੍ਹਾਂ ਵਿਚ ਖੇਮ ਸਿੰਘ ਨਾਂਅ ਦਾ ਵਿਅਕਤੀ ਵੀ ਸ਼ਾਮਿਲ ਸੀ | ਇਸ ਨਵੇਂ ਬਣਾਏ ਸੰਗਠਨ ਦੇ ਸਰਗਰਮ ਇਕ ਮਹੱਤਪੂਰਣ ਮੈਂਬਰ ਖੇਮ ਸਿੰਘ ਨੇ ਕਿਹਾ ਕਿ ਸੰਗਠਨ ਦਾ ਨਿਸ਼ਾਨਾ ਖਾਲਿਸਤਾਨ ਬਣਾਉਣਾ ਹੈ | ਇਕੱਠ ਨੂੰ ਸੰਬੋਧਨ ਕਰਦਿਆਂ ਉਸ ਨੇ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਖਰੇ ਸਿੱਖ ਰਾਜ ਦੇ ਗਠਨ ਵਿਚ ਹਿੱਸਾ ਲੈਣ | ਡੋਜ਼ੀਅਰ ਮੁਤਾਬਕ ਉਸ ਨੇ ਜ਼ੋਰ ਦੇ ਕੇ ਕਿਹਾ ਕਿ ਮੀਰੀ ਪੀਰੀ ਸੰਗਠਨ ਦੀ ਸਿੱਖ ਭਾਈਚਾਰੇ ਵਿਚ ਖਾਲਸਿਤਾਨ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨਾ ਵੱਡੀ ਜ਼ਿੰਮੇਵਾਰੀ ਹੋਵੇਗੀ | ਬਰਤਾਨੀਆ ਨਾਲ ਸਾਂਝੇ ਕੀਤੇ ਜਾਣ ਵਾਲੇ ਭਾਰਤੀ ਡੋਜ਼ੀਅਰ ਮੁਤਾਬਕ ਗਰਮਖਿਆਲ ਸੰਗਠਨਾਂ ਨੇ ਕਾਨਫਰੰਸਾਂ ਕਰਕੇ ਕੁਝ ਦੇਸ਼ਾਂ ਵਿਚ ਖਾਲਿਸਤਾਨ ਐਲਾਨਨਾਮਾ ਦਿਵਸ ਮਨਾਇਆ ਹੈ |

ਸ਼ੋ੍ਰਮਣੀ ਅਕਾਲੀ ਦਲ (ਅ) ਨੇ ਬਰਤਾਨੀਆ ਦੇ ਦੂਸਰੇ ਗਰਮ ਖਿਆਲ ਸੰਗਠਨਾਂ ਨਾਲ ਮਿਲ ਕੇ 3 ਮਈ 2015 ਨੂੰ ‘ ਖਾਲਿਸਤਾਨ ਐਲਾਨਨਾਮਾ ਦਿਵਸ’ ਮਨਾਉਣ ਲਈ ਲਿਸਟਰ ਵਿਚ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਵਿਖੇ ਇਕ ਕਾਨਫਰੰਸ ਕੀਤੀ ਸੀ | ਗਰਮਖਿਆਲ ਸਿੱਖ ਸੰਗਠਨਾਂ ਨੇ ਕਈ ਦੇਸ਼ਾਂ ਵਿਚ ਰੋਸ ਪ੍ਰਦਰਸ਼ਨ ਕਰਕੇ ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਮਨਾਈ ਹੈ | ਫੈਡਰੇਸ਼ਨ ਆਫ ਸਿੱਖ ਆਰਗਨਾਈਜ਼ੇਸ਼ਨ ਨੇ ਲੰਦਨ ਵਿਚ 7 ਜੂਨ 2015 ਨੂੰ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ ਅਤੇ ਆਜ਼ਾਦੀ ਰੈਲੀ ਕੀਤੀ ਸੀ | ਡੋਜ਼ੀਅਰ ਦਾ ਕਹਿਣਾ ਕਿ ਸਿੱਖ ਚੈਨਲ (ਬਰਤਾਨੀਆ), ਸੰਗਤ ਟੀ ਵੀ (ਬਰਤਾਨੀਆ), ਸਟਾਰ ਲਾਈਵ (ਫਰਾਂਸ) ਵਰਗੇ ਕੁਝ ਟੈਲੀਵਿਜ਼ਨ ਚੈਨਲ ਖਾਲਿਸਤਾਨ ਪੱਖੀ ਗਰਮਖਿਆਲੀਆਂ ਵਲੋਂ ਚਲਾਏ ਜਾ ਰਹੇ ਹਨ |

ਇਹ ਚੈਨਲ ਭਾਰਤ ਵਿਰੋਧੀ ਕਰਕੇ ਜਾਣੇ ਜਾਂਦੇ ਹਨ | ਬੱਬਰ ਖਾਲਸਾ ਇੰਟਰਨੈਸ਼ਨਲ ਜਿਸ ‘ਤੇ ਭਾਰਤ ਵਿਚ ਪਾਬੰਦੀ ਲੱਗੀ ਹੋਈ ਹੈ, ਨੇ ਬੱਬਰ ਖਾਲਸਾ ਰੇਡੀਓ ਨਾਂਅ ਵਾਲਾ ਇੰਟਰਨੈੱਟ ਰੇਡੀਓ ਸ਼ੁਰੂ ਕੀਤਾ ਹੋਇਆ ਹੈ | ਇਸ ਤਕ ਇਸ ਦੀ ਮੁੱਖ ਵੈਬਸਾਈਟ ਖਾਲਸਾਫ਼ੌਜ ਡਾਟ ਨੈਟ ਰਾਹੀਂ ਪਹੁੰਚ ਕੀਤੀ ਜਾ ਸਕਦੀ ਹੈ | ਇਹ ਵੈੱਬਸਾਈਟ ‘ਤੇ ਕਥਿਤ ਰੂਪ ਵਿਚ ਮਾਰੇ ਗਏ ਖਾਲਿਸਤਾਨੀ ਖਾੜਕੂਆਂ ਦੀ ਨਿਯਮਤ ਰੂਪ ਵਿਚ ਮਹਿਮਾ ਗਾਈ ਜਾਂਦੀ ਹੈ |

ਸੰਗਤ ਟੀ. ਵੀ. ਅਤੇ ਸਿੱਖ ਟੀ. ਵੀ. ਇਸ ਸਾਲ 2 ਜੂਨ ਨੂੰ ਜੰਮੂ ਵਿਚ ਵਾਪਰੀ ਘਟਨਾ ਜਿਸ ਵਿਚ ਪੁਲਿਸ ਗੋਲੀਬਾਰੀ ਵਿਚ ਇਕ ਸਿੱਖ ਨੌਜਵਾਨ ਦੀ ਮੌਤ ਹੋ ਗਈ ਸੀ ਅਤੇ ਕੁਝ ਹੋਰ ਜ਼ਖ਼ਮੀ ਹੋ ਗਏ ਸਨ, ਦੀ ਘਟਨਾ ਨੂੰ ਬਾਰ ਬਾਰ ਦਿਖਾ ਕੇ ਸਿੱਖ ਨੌਜਵਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ | ਸ੍ਰੀ ਮੋਦੀ ਵਲੋਂ ਸ੍ਰੀ ਕੈਮਰੂਨ ਨੂੰ ਇਹ ਵੀ ਦੱਸੇ ਜਾਣ ਦੀ ਆਸ ਹੈ ਕਿ ਵੱਖ ਵੱਖ ਧਾਰਮਿਕ ਅਤੇ ਦੂਸਰੇ ਮੌਕਿਆਂ ‘ਤੇ ਵਿਦੇਸ਼ਾਂ ‘ਚ ਵਸਦੇ ਸਿੱਖਾਂ ਦੇ ਸਮਾਗਮਾਂ ਦੌਰਾਨ ਬੱਬਰ ਖਾਲਸਾ ਇੰਟਰਨੈਸ਼ਨਲ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ, ਖਾਲਿਸਤਾਨ ਕਮਾਂਡੋ ਫੋਰਸ, ਖਾਲਿਸਤਾਨ ਜ਼ਿੰਦਾਬਾਦ ਫੋਰਸ ਵਰਗੇ ਸੰਗਠਨਾਂ ਦੇ ਮੈਂਬਰਾਂ ਵਲੋਂ ਫੰਡ ਇਕੱਠੇ ਕਰਕੇ ਪੰਜਾਬ ਅਤੇ ਪਾਕਿਸਤਾਨ ਵਿਚ ਰਹਿੰਦੇ ਵਿਚੋਲਿਆਂ ਨੂੰ ਭੇਜੇ ਜਾਂਦੇ ਹਨ |

ਸਿੱਖ ਚੈਨਲ ਯੂ. ਕੇ. ਦੇ ਮਾਲਕ ਨੇ ਪਾਕਿਸਤਾਨ ਵਿਚ ਰਹਿੰਦੇ ਦਲ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਨੂੰ ਲਗਭਗ 2500 ਪੌਾਡ (250000 ਰੁਪਏ) ਦਿੱਤੇ ਸਨ | ਸਿੱਖ ਫੈਡਰੇਸ਼ਨ ਬਰਤਾਨੀਆ ਨੇ ਸਲਾਨਾ ਕਨਵੈਨਸਨ 20 ਸਤੰਬਰ ਨੂੰ ਗੁਰੂ ਨਾਨਕ ਗੁਰਦੁਆਰਾ ਸੇਜਲੇ ਸਟਰੀਜ ਵੁਲਵਰਹੈਾਪਟਨ (ਵੈਸਟ ਮਿਡਲੈਂਡਸ ਬਰਤਾਨੀਆ) ਵਿਚ ਕੀਤੀ ਸੀ ਜਿਸ ਵਿਚ ਬਰਤਾਨੀਆ ਭਰ ਤੋਂ 2500 ਦੇ ਲੱਗਭੱਗ ਸਿੱਖ ਸ਼ਾਮਿਲ ਹੋਏ ਸਨ | ਕਨਵੈਨਸ਼ਨ ਨੇ ਐਲਾਨ ਕੀਤਾ ਕਿ ਖਾਲਿਸਤਾਨ ਦੀ ਸਥਾਪਨਾ ਹੀ ਸਿੱਖ ਫੈਡਰੇਸ਼ਨ ਬਰਤਾਨੀਆ ਦਾ ਨਿਸ਼ਾਨਾ ਹੈ ਅਤੇ ਇਸ ਵਿਚ ਖਾਲਿਸਤਾਨ ਲਈ ਚਲ ਰਹੇ ਸੰਘਰਸ਼ ਵਿਚ ਬਰਤਾਨਵੀ ਸਿੱਖ ਨੌਜਵਾਨਾਂ ਦੀ ਭੂਮਿਕਾ ਬਾਰੇ ਚਾਨਣਾ ਪਾਇਆ ਗਿਆ | ਸਿੱਖ ਫੈਡਰੇਸ਼ਨ ਯੂ. ਕੇ. ਲਈ ਦਾਨੀਆਂ ਕੋਲੋਂ 97750 ਪੌਾਡ (97,75000 ਰੁਪਏ) ਇਕੱਠੇ ਕੀਤੇ ਗਏ ਸਨ |
Tags: ,