ਜਥੇਦਾਰ ਮੰਡ ਭੇਸ ਵਟਾ ਕੇ ਪੁੱਜੇ ਦਰਬਾਰ ਸਾਹਿਬ ਕੰਪਲੈਕਸ

By November 12, 2015 0 Comments


ਜਲੰਧਰ, 12 ਨਵੰਬਰ-ਸਰਬੱਤ ਖ਼ਾਲਸਾ ਵੱਲੋਂ ਨਵੇਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਖੁਫ਼ੀਆ ਏਜੰਸੀਆਂ ਤੇ ਪੁਲਿਸ ਨੂੰ ਝਕਾਨੀ ਦੇ ਕੇ ਦੀਵਾਲੀ ਵਾਲੇ ਦਿਨ ਬਾਅਦ ਦੁਪਹਿਰ ਦਰਬਾਰ ਸਾਹਿਬ ਵਿਚ ਜਾ ਪੁੱਜੇ ਸਨ ਤੇ ਕੁਝ ਘੰਟੇ ਦਰਬਾਰ ਸਾਹਿਬ ਦੇ ਇਕ ਗ੍ਰੰਥੀ ਦੀ ਕੰਪਲੈਕਸ ਵਿਚਲੀ ਰਿਹਾਇਸ਼ ‘ਚ ਉਹ ਠਹਿਰੇ | ਭਰੋਸੇਯੋਗ ਸੂਤਰਾਂ ਮੁਤਾਬਿਕ ਦੀਵਾਲੀ ਮੌਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੌਮ ਦੇ ਨਾਂਅ ਸੰਦੇਸ਼ ਦਿੱਤੇ ਜਾਣ ਨੂੰ ਲੈ ਕੇ ਭਾਵੇਂ ਸਰਬੱਤ ਖ਼ਾਲਸਾ ਵਿਚ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਉਹ ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾਣਗੇ, ਪਰ ਪੁਲਿਸ ਕਾਰਵਾਈ ਦੀ ਸੰਭਾਵਨਾ ਨੂੰ ਦੇਖਦਿਆਂ ਪਤਾ ਲੱਗਾ ਹੈ ਕਿ ਜਥੇਦਾਰ ਮੰਡ ਸਰਬੱਤ ਖ਼ਾਲਸਾ ਵਾਲੀ ਜਗ੍ਹਾ ਤੋਂ ਹੀ ਖੁਫੀਆ ਏਜੰਸੀਆਂ ਤੇ ਪੁਲਿਸ ਨੂੰ ਝਕਾਨੀ ਦੇ ਗਏ ਸਨ ਤੇ ਅੰਮਿ੍ਤਸਰ ਵਿਖੇ ਕਿਸੇ ਆਪਣੇ ਨਜ਼ਦੀਕੀ ਦੇ ਘਰ ਜਾ ਠਹਿਰੇ ਸਨ | ਦੀਵਾਲੀ ਵਾਲੇ ਦਿਨ ਦੁਪਹਿਰ 12 ਵਜੇ ਤੋਂ ਬਾਅਦ ਉਹ ਭੇਸ ਵਟਾ ਕੇ ਸਿੱਧਾ ਦਰਬਾਰ ਸਾਹਿਬ ‘ਚ ਗ੍ਰੰਥੀ ਸਿੰਘ ਦੇ ਘਰ ਚਲੇ ਗਏ | ਗ੍ਰੰਥੀ ਸਿੰਘ ਦਾ ਘਰ ਦੱ ਸਿਆ ਜਾਂਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਖੱਬੇ ਪਾਸੇ ਨਜ਼ਦੀਕ ਹੀ ਹੈ | ਇਕ ਸੀਨੀਅਰ ਅਧਿਕਾਰੀ ਨੇ ਦੱ ਸਿਆ ਕਿ ਜਥੇਦਾਰ ਮੰਡ ਦੀ ਭਾਲ ਲਈ ਉਨ੍ਹਾਂ ਦੇ ਮੋਬਾਈਲ ਫ਼ੋਨ ਦੀ ਟਾਵਰ ਰਾਹੀਂ ਛਾਣਬੀਣ ਕੀਤੀ ਗਈ ਪਰ ਉਨ੍ਹਾਂ ਦਾ ਫ਼ੋਨ ਬੰਦ ਕਰਕੇ ਕਿੱਧਰੇ ਹੋਰ ਰੱ ਖਿਆ ਹੋਇਆ ਸੀ | ਸੂਤਰਾਂ ਮੁਤਾਬਿਕ ਪੁਲਿਸ ਅਧਿਕਾਰੀਆਂ ਨੂੰ ਕਰੀਬ 3 ਵਜੇ ਜਥੇਦਾਰ ਮੰਡ ਦੇ ਦਰਬਾਰ ਸਾਹਿਬ ਕੰਪਲੈਕਸ ਪੁੱਜਣ ਦੀ ਭਿਣਕ ਪੈ ਗਈ ਸੀ | ਕੰਪਲੈਕਸ ‘ਚ ਤਾਇਨਾਤ ਚਿੱਟ ਕੱਪੜੀਏ ਪੁਲਿਸ ਵਾਲਿਆਂ ਨੇ ਪੱਤਾ-ਪੱਤਾ ਛਾਣ ਮਾਰਿਆ, ਪਰ ਉਹ ਗ੍ਰੰਥੀਆਂ ਦੇ ਘਰਾਂ ‘ਚ ਜਾਣ ਤੋਂ ਝਿਜਕਦੇ ਰਹੇ | ਪਤਾ ਲੱਗਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤੇ ਮੁਲਾਜ਼ਮਾਂ ਦਾ ਨਵੇਂ ਜਥੇਦਾਰ ਪ੍ਰਤੀ ਰਵੱਈਆ ਸਤਿਕਾਰ ਤੇ ਹਮਾਇਤ ਵਾਲਾ ਸੀ | ਜਦ ਜਥੇਦਾਰ ਮੰਡ ਹੱਥ ‘ਚ ਮਤਾ ਫੜ ਕੇ ਅਕਾਲ ਤਖ਼ਤ ਸਾਹਿਬ ਵੱਲ ਆ ਰਹੇ ਸਨ ਤਾਂ ਕਿਸੇ ਨੇ ਵੀ ਉਨ੍ਹਾਂ ਨੂੰ ਰੋਕਣ ਦਾ ਯਤਨ ਨਹੀਂ ਕੀਤਾ ਤੇ ਨਾ ਹੀ ਸੰਦੇਸ਼ ਪੜ੍ਹਨ ਬਾਅਦ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾਣ ਸਮੇਂ ਹੀ ਕਿਸੇ ਤਰ੍ਹਾਂ ਦੀ ਰੁਕਾਵਟ ਪਾਈ | ਪਤਾ ਲੱਗਾ ਹੈ ਕਿ ਜਥੇਦਾਰ ਮੰਡ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਜਾ ਕੇ ਸੰਦੇਸ਼ ਪੜ੍ਹਨ ਤੇ ਮਰਯਾਦਾ ਅਨੁਸਾਰ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਪੰਜਾਬ ਸਰਕਾਰ ਨੂੰ ਵੱਡੀ ਨਮੋਸ਼ੀ ਹੋਈ ਤੇ ਪੁਲਿਸ ਪ੍ਰਸ਼ਾਸਨ ਉੱਪਰ ਨਜ਼ਲਾ ਝੜਨ ਦੀ ਵੀ ਚਰਚਾ ਹੈ |
Tags:
Posted in: ਪੰਜਾਬ