ਮੋਦੀ ਨੂੰ ਕਿੰਗਜ਼ ਚਾਰਲਸ ਸਟਰੀਟ ‘ਤੇ ਦਿੱਤਾ ਗਿਆ ਗਾਰਡ ਆਫ਼ ਆਨਰ

By November 12, 2015 0 Comments


modiਲੰਡਨ, 12 ਨਵੰਬਰ (ਏਜੰਸੀ) – ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦਿਨ ਦੇ ਦੌਰੇ ‘ਤੇ ਅੱਜ ਲੰਡਨ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਮੋਦੀ ਦਾ ਏਅਰਪੋਰਟ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਉਸ ਤੋਂ ਬਾਅਦ ਲੰਡਨ ਸਥਿਤ ਕਿੰਗਜ਼ ਚਾਰਲਸ ਸਟਰੀਟ ‘ਤੇ ਪ੍ਰਧਾਨ ਮੰਤਰੀ ਮੋਦੀ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਪ੍ਰਧਾਨ ਮੰਤਰੀ ਮੋਦੀ ਪਹਿਲੇ ਦਿਨ ਬ੍ਰਿਟਿਸ਼ ਸੰਸਦ ਦੀ ਸੰਯੁਕਤ ਸਭਾ ਨੂੰ ਸੰਬੋਧਨ ਕਰਨਗੇ। ਲੰਡਨ ‘ਚ ਮੋਦੀ ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨਾਲ ਦੋ ਪੱਖੀ ਵਾਰਤਾ ਕਰਨਗੇ।