ਹਰ ਨਾਗਰਿਕ ਦੀ ਆਜਾਦੀ ਦੀ ਰੱਖਿਆ ਲਈ ਅਸੀਂ ਪ੍ਰਤੀਬੱਧ – ਮੋਦੀ

By November 12, 2015 0 Comments


modiਲੰਡਨ, 12 ਨਵੰਬਰ (ਏਜੰਸੀ)- ਬਰਤਾਨੀਆ ਦੀ ਤਿੰਨ ਦਿਨਾਂ ਯਾਤਰਾ ‘ਤੇ ਲੰਡਨ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਦੇ ਨਾਲ 10 ਡਾਊਨਿੰਗ ਸਟਰੀਟ ‘ਚ ਦੋ ਪੱਖੀ ਵਾਰਤਾ ਕੀਤੀ। ਬਾਅਦ ‘ਚ ਇਕ ਪ੍ਰੈਸ ਕਾਨਫਰੰਸ ‘ਚ ਅਸਹਿਣਸ਼ੀਲਤਾ ਸਬੰਧੀ ਸਵਾਲ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਰਿਆਂ ਵਿਚਾਰਾਂ ਦੀ ਰੱਖਿਆ ਕਰਨਾ ਸਰਕਾਰ ਦੀ ਜਿੰਮੇਵਾਰੀ ਹੈ। ਆਜਾਦੀ ਖਿਲਾਫ ਕੋਈ ਗੱਲ ਉਨ੍ਹਾਂ ਨੂੰ ਪ੍ਰਵਾਨ ਨਹੀਂ।

ਅਸਹਿਣਸ਼ੀਲਤਾ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਗਾਂਧੀ ਤੇ ਬੁੱਧ ਦੀ ਧਰਤੀ ਹੈ। ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਪ੍ਰਵਾਨ ਨਹੀਂ ਕਰਨਗੇ। ਇਸ ਦੇ ਨਾਲ ਹੀ ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤੇ ਯੂ.ਕੇ ਵਿਚਕਾਰ ਕਰੀਬ 9 ਅਰਬ ਪਾਊਂਡ ਦਾ ਸਮਝੌਤਾ ਹੋਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰੱਖਿਆ ਖੇਤਰ ‘ਚ ਬਰਤਾਨੀਆ ਦੇ ਨਾਲ ਸਬੰਧ ਬੇਹਦ ਮਹਤਵਪੂਰਨ ਹਨ। ਅੱਜ ਭਾਰਤ ਤੇ ਇੰਗਲੈਂਡ ਨੇ ਅਸੈਨਿਕ ਪ੍ਰਮਾਣੂ ਸਮਝੌਤਾ ਕੀਤਾ। ਪ੍ਰਧਾਨ ਮੰਤਰੀ ਮੋਦੀ ਬਰਤਾਨੀਆ ਦੀ ਸੰਸਦ ਨੂੰ ਸੰਬੋਧਨ ਕਰ ਰਹੇ ਹਨ।