ਭਾਈ ਅਮਰੀਕ ਸਿੰਘ ਅਜਨਾਲਾ ਨੂੰ 23 ਨਵੰਬਰ ਤੱਕ ਜੇਲ੍ਹ ਭੇਜਿਆ

By November 12, 2015 0 Comments


ਪੁਲਿਸ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਅਜਨਾਲਾ ਦੀ ਪੁਲਿਸ ਵੱਲੋਂ ਭਾਈ ਅਮਰੀਕ ਸਿੰਘ ਅਜਨਾਲਾ ਤੇ ਉਨ੍ਹਾਂ ਦੇ ਇੱਕ ਸਾਥੀ ਗੁਰਪ੍ਰੀਤ ਸਿੰਘ ਖ਼ਿਲਾਫ਼ ਧਾਰਾ 107/51 ਤਹਿਤ ਕਾਰਵਾਈ ਕਰਕੇ ਡਿਊਟੀ ਮੈਜਿਸਟ੍ਰੇਟ ਜਗਸੀਰ ਸਿੰਘ ਕੋਲ ਪੇਸ਼ ਕੀਤਾ ਗਿਆ ਸੀ, ਜਿੱਥੇ ਡਿਊਟੀ ਮੈਜਿਸਟ੍ਰੇਟ ਜਗਸੀਰ ਸਿੰਘ ਵੱਲੋਂ ਭਾਈ ਅਮਰੀਕ ਸਿੰਘ ਤੇ ਉਨ੍ਹਾਂ ਦੇ ਸਾਥੀ ਨੂੰ 23 ਨਵੰਬਰ ਤੱਕ ਸੈਂਟਰਲ ਜੇਲ੍ਹ ਅੰਮ੍ਰਿਤਸਰ ਭੇਜ ਦਿੱਤਾ ਹੈ।
1)ਕਾਰਜ਼ਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੂੰ ਨਾਭਾ ਜੇਲ ਭੇਜਿਆ
2)ਜਸਕਰਨ ਕਾਹਨ ਸਿੰਘ ਵਾਲਾ ਭੇਜਿਆ ਰੋਪੜ ਜੇਲ੍ਹ….
3)ਭਾਈ ਮੋਹਕਮ ਸਿੰਘ ਨੂੰ ਲੁਧਿਆਣਾ ਜੇਲ ਭੇਜਿਆ
4)ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਪੁਲਿਸ ਨੇ ਅਦਾਲਤ ‘ਚ ਪੇਸ਼ ਕੀਤਾ ਤੇ ਅਦਾਲਤ ਵੱਲੋਂ ਉਨ੍ਹਾਂ ਨੂੰ ਪਟਿਆਲਾ ਜੇਲ੍ਹ ‘ਚ ਭੇਜ ਦਿੱਤਾ ਗਿਆ ਹੈ।
5)ਸਿਖ ਅਾਗੂ 7/51 ਵਿਚ ਜੇਲ ਭੇਜੇ
6)ਮਾਨ ਸਾਹਿਬ ਰਿਹਾਅ.
7)ਭਾਈ ਸੁਖਜੀਤ ਸਿੰਘ ਖੌਸੇ ਗਿਰਫਤਾਰ,ਵੱਡੀ ਗਿਣਤੀ ਵਿੱਚ ਘਰ ਨੂੰ ਪੁਲਸ ਨੇ ਘਰ ਨੂੰ ਘੇਰਾ ਪਾ ਕੀਤਾ ਗਿਆ ਗ੍ਰਿਫਤਾਰ
8)ਭਾਈ ਬਗੀਚਾ ਸਿੰਘ ਬੜੈਚ ਨੂੰ ਵੀ ਗਿ੍ਫਤਾਰ ਕੀਤਾ।
9)ਪਪਲਪ੍ਰੀਤ ਸਿੰਘ ਦੇ ਘਰੇ ਪੁਲਿਸ ਪਹੁੰਚੀ
10)ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਐਲਾਨੇ ਗਏ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਤੇ ਉਨ੍ਹਾਂ ਦੇ ਸਾਥੀ ਨੂੰ 23 ਨਵੰਬਰ ਤੱਕ ਸੈਂਟਰਲ ਜੇਲ੍ਹ ਅੰਮ੍ਰਿਤਸਰ ਭੇਜ ਦਿੱਤਾ ਹੈ।
11)ਸਿੱਖ ਕੋਮ ਨੇ ਜੱਥੇਦਾਰ ਧਿਆਨ ਸਿੰਘ ਮੰਡ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਸੰਗਤਾਂ ਨੇ ਧਰਨੇ ਦੇਣੇ ਸੁਰੂ ਕਰ ਦਿੱਤੇ ਹਨ