ਪੰਜਾਬ ਦਾ ਮਾਹੌਲ ਨਹੀ ਖਰਾਬ ਹੋਣ ਦਿੱਤਾ ਜਾਵੇਗਾ- ਮਾਨ

By November 12, 2015 0 Comments


ਤਖਤਾਂ ਦੇ ਜਥੇਦਾਰਾਂ ਦੀ ਗ੍ਰਿਫਤਾਰੀ ਨਿੰਦਣਯੋਗ
ਅੰਮ੍ਰਿਤਸਰ 12 ਨਵੰਬਰ (ਜਸਬੀਰ ਸਿੰਘ ਪੱਟੀ) ਸ੍ਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਨੇ ਸਰਬੱਤ ਖਾਲਸਾ ਵਿੱਚ ਸ਼ਾਮਲ ਹੋਣ ਵਾਲੀਆ ਸੰਗਤਾਂ ਦਾ ਦਿਲ ਦੀ ਗਹਿਰਾਈਆ ਤੋ ਧੰਨਵਾਦ ਕਰਦਿਆ ਕਿਹਾ ਕਿ ਪੰਜਾਬ ਦੇ ਮਾਹੌਲ ਨੂੰ ਕਿਸੇ ਵੀ ਕੀਮਤ ਤੇ ਖਰਾਬ ਨਹੀ ਹੋਣ ਦਿੱਤਾ ਜਾਵੇਗਾ ਅਤੇ ਉਹਨਾਂ ਦੇ ਫੜੇ ਗਏ ਆਗੂਆ ਨੂੰ ਜੇਕਰ ਤੁਰੰਤ ਰਿਹਾਅ ਨਾ ਕੀਤਾ ਗਿਆ ਉਹ ਮਜਬੂਰ ਹੋ ਕੇ ਸ਼ਾਤਮਣੀ ਧਰਨੇ ਤੇ ਮੁਜਾਹਰੇ ਕਰਨ ਲਈ ਮਜਬੂਰ ਹੋਣਗੇ।
Ê ਇਸ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਕਰਦਿਆ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਲੋਕ ਇਸ ਵੇਲੇ ਪੂਰੀ ਤਰ•ਾ ਸ਼ਾਤਮਈ ਜੀਵਨ ਬਤੀਤ ਕਰ ਰਹੇ ਹਨ ਪਰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਬਾਰ ਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਧਰਮਾਂ ਧਾਰਮਿਕ ਗ੍ਰੰਥਾ ਦੀ ਬੇਅਦਬੀ ਕਰਵਾ ਕੇ ਪੰਜਾਬ ਵਿੱਚ ਸੰਪਰਦਾਇਕ ਤਨਾਅ ਪੈਦਾ ਕਰਨਾ ਚਾਹੁੰਦੀ ਹੈ ਪਰ ਉਹ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਅਜਿਹੀਆ ਕਾਰਵਾਈਆ ਕਰਨ ਵਾਲੇ ਸ਼ਰਾਰਤੀ ਤੱਤਾਂ ਦੀ ਅਸਲੀਅਤ ਨੂੰ ਨੰਗਾ ਕਰਕੇ ਜਨਤਾ ਦੀ ਕਚਿਹਰੀ ਵਿੱਚ ਬੇਪਰਦ ਕਰਨ ਤਾਂ ਸਰਕਾਰ ਦੀ ਗੰਦੀ ਕੂਟਨੀਤੀ ਸਾਹਮਣੇ ਆ ਸਕੇ। ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਸ਼ਾਤੀ ਦੀ ਪੁਜਾਰੀ ਹੈ ਅਤੇ ਹਿੰਦੂ,ਮੁਸਲਿਮ ਤੇ ਇਸਾਈ ਭਾਈਚਾਰਿਆ ਨਾਲ ਪਰਸਪਰ ਸਬੰਧ ਬਣਾਈ ਰੱਖਣ ਵਿੱਚ ਵਿਸ਼ਵਾਸ਼ ਰੱਖਦੀ ਹੈ। ਉਹਨਾਂ ਕਿਹਾ ਕਿ ਨਕਸਲਾਈਟਾ ਤੇ ਨਾਗਿਆ ਨੂੰ ਤਾਂ ਬਰਮਾ ਤੇ ਚੀਨ ਹਮਾਇਤ ਦੇ ਰਿਹਾ ਹੈ ਤੇ ਪੰਜਾਬ ਵਿੱਚ ਗੁਰੀਲਾ ਲੜਾਈ ਨਹੀ ਹੋ ਸਕਦੀ ਇਸ ਲਈ ਅੱਤਵਾਦ ਵੈਸੇ ਵੀ ਪਨਮ ਨਹੀ ਸਕਦਾ। ਉਹਨਾਂ ਕਿਹਾ ਕਿ ਸਰਕਾਰੀ ਅੱਤਵਾਦ ਜਰੂਰ ਫੈਲਿਆ ਹੋਇਆ ਹੈ ਜਿਸ ਦਾ ਮੁਕਾਬਲਾ ਉਹਨਾਂ ਦੀ ਪਾਰਟੀ ਜਨਤਾ ਦੇ ਸਹਿਯੋਗ ਨਾਲ ਜਮਹੂਰੀਅਤ ਦੇ ਤਰੀਕੇ ਨਾਲ ਕਰਨ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਹੱਥਾਂ ਪੈਰਾ ਦੀ ਪਈ ਹੋਈ ਹੈ ਜਿਸ ਕਰਕੇ ਉਹ ਅੱਤਵਾਦ ਦਾ ਹਊਆ ਖੜਾ ਕਰਕੇ ਆਪਣੀਆ ਰੋਟੀਆ ਸੇਕਣ ਵਿੱਚ ਲੱਗੀ ਹੋਈ ਹੈ।
ਸਰਬੱਤ ਖਾਲਸਾ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਸਰਬੱਤ ਖਾਲਸਾ ਵਿੱਚ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਨੇ ਭਾਗ ਤੇ ਸਿੱਖਾਂ ਤੋ ਇਲਾਵਾ ਬਾਕੀ ਧਰਮਾਂ ਦੇ ਲੋਕ ਵੀ ਇਸ ਵਿੱਚ ਬਤੌਰ ਦਰਸ਼ਕ ਸ਼ਾਮਲ ਹੋਏ ਜਿਹਨਾਂ ਨੇ ਵੇਖਿਆ ਹੋਵੇਗਾ ਕਿ ਉਥੇ ਕਿਸੇ ਕਿਸਮ ਦੀ ਵੀ ਫਿਰਕਾਪ੍ਰਸਤੀ ਨਹੀ ਸਗੋ ਸਦਭਾਵਨਾ ਦੀ ਗੱਲ ਕੀਤੀ ਗਈ ਸੀ। ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਭਲੇ ਹੀ ਸਿੱਖਾਂ ਦੀ ਅਜ਼ਾਦੀ ਦੀ ਗੱਲ ਕਰਦੀ ਹੈ ਪਰ ਉਹਨਾਂ ਦਾ ਸੰਘਰਸ਼ ਹਮੇਸ਼ਾਂ ਹੀ ਸ਼ਾਤਮਈ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਸ਼ਾਤਮਈ ਹੀ ਰਹੇਗਾ। ਉਹਨਾਂ ਕਿਹਾ ਕਿ ਸਾਡਾ ਸਮਾਜ ਵੱਖ ਵੱਖ ਧਰਮਾਂ ਦੇ ਲੋਕਾਂ ਦਾ ਇੱਕ ਗੁਲਦਸਤਾ ਹੈ ਜਿਸਨੂੰ ਕਿਸੇ ਵੀ ਕੀਮਤ ਤੇ ਬਰਬਾਦ ਨਹੀ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪਿੰਡ ਬਰਗਾੜੀ ਵਿਖੇ ਬਿਨਾਂ ਪੁਲੀਸ ਸਹਾਇਤਾ ਦੇ ਪੂਰੀ ਤਰ•ਾ ਸ਼ਾਤਮਈ ਇਕੱਠ ਕਰਵਾਇਆ ਗਿਆ ਤੇ ਸਰਬੱਤ ਖਾਲਸਾ ਦਾ ਵੱਡਾ ਇਕੱਠ ਵੀ ਸ਼ਾਤਮਈ ਨੇਪਰੇ ਚੜ ਜਾਣਾ ਸਰਕਾਰ ਨੂੰ ਸੂਲ ਵਾਂਗ ਚੁੱਭ ਰਿਹਾ ਹੈ।
Êਪੰਜਾਬ ਪੁਲੀਸ ਵੱਲੋ ਉਹਨਾਂ ਨਾਲ ਧੱਕੇਸ਼ਾਹੀ ਦੀ ਗੱਲ ਕਰਦਿਆ ਉਹਨਾਂ ਕਿਹਾਕਿ ਸਰਬੱਤ ਖਾਲਸਾ ਤੋ ਬਾਅਦ ਉਹਨਾਂ ਨੂੰ 11 ਨਵੰਬਰ ਨੂੰ ਸਵੇਰੇ ਚਾਰ ਵਜੇ ਦੇ ਕਰੀਬ ਕੁਝ ਪੁਲੀਸ ਵਾਲਿਆ ਨੇ ਉਹਨਾਂ ਦੀ ਤਬੀਅਤ ਨੀਰਸ਼ ਹੋਣ ਦੇ ਬਾਵਜੂਦ ਵੀ ਨਿਊ ਅੰਮ੍ਰਿਤਸਰ ਤੋ ਉਹਨਾਂ ਦੇ ਫਲੈਟ ਤੋ ਜਬਰੀ ਧੂਹ ਕੇ ਗੱਡੀ ਵਿੱਚ ਸੁੱਟਿਆ ਜਦ ਕਿ ਉਹਨਾਂ ਦੇ ਬੇਟੇ ਇਮਾਨ ਸਿੰਘ ਮਾਨ ਨੇ ਪੁਲੀਸ ਵਾਲਿਆ ਨੂੰ ਹਾਈਕੋਰਟ ਦੀ ਆਰਡਰ ਵੀ ਵਿਖਾਏ ਕਿ ਪੁਲੀਸ ਸੱਤ ਦਿਨ ਦੇ ਨੋਟਿਸ ਦਿੱਤੇ ਬਗੈਰ ਉਹਨਾਂ ਨੂੰ ਗ੍ਰਿਫਤਾਰ ਨਹੀ ਕਰ ਸਕਦੀ ਪਰ ਕੋਈ ਆਈ.ਪੀ.ਐਸ ਅਧਿਕਾਰੀ ਸੀ ਜਿਸ ਨੇ ਉਹਨਾਂ ਦੀ ਧੂਹ ਘਸੀਟ ਕਰਦਿਆ ਪੱਗ ਵੀ ਲਾਹ ਦਿੱਤੀ ਜਿਹੜੀ ਸਿੱਧੇ ਰੂਪ ਵਿੱਚ ਧਾਰਮਿਕ ਚਿੰਨਾ ਦੀ ਉਲੰਘਣਾ ਹੈ । ਉਹਨਾਂ ਕਿਹਾ ਕਿ ਉਸ ਅਧਿਕਾਰੀ ਨੇ ਕੋਈ ਗੱਲ ਨਹੀ ਸੁਣੀ ਤੇ ਕਿਹਾ ਹੁਣ ਹਾਈਕੋਰਟ ਨੂੰ ਬਾਅਦ ਵਿੱਚ ਨਜਿੱਠਿਆ ਜਾਵੇਗਾ। ਉਹਨਾਂ ਕਿਹਾ ਕਿ ਉਹਨਾਂ ਦੇ ਰਿਸ਼ਤੇਦਾਰ ਵਕੀਲ ਕਰਨਰਾਜ ਸਿੰਘ ਜੋ ਮੌਕੇ ਤੇ ਮੌਜੂਦ ਸੀ ਨੇ ਵੀ ਪੁਲੀਸਨੂੰ ਅਦਾਲਤ ਦਾ ਪਾਠ ਪੜਾਇਆ ਪਰ ਉਹ ਪੁਲੀਸ ਅਧਿਕਾਰੀ ਉਹਨਾਂ ਦੀ ਕੋਈ ਵੀ ਗੱਲ ਸੁਨਣ ਲਈ ਤਿਆਰ ਨਹੀ ਸੀ। ਉਹਨਾਂ ਕਿਹਾ ਕਿ ਉਹਨਾਂ ਨੂੰ ਨੰਗੇ ਸਿਰ ਹੀ ਥਾਣਾ ਛੇਹਰਟਾ ਵਿਖੇ ਜਾ ਕੇ ਰੱਖਿਆ ਗਿਆ। ਉਹਨਾਂ ਕਿਹਾ ਕਿ ਉਹਨਾਂ ਦੀ ਧੀ ਘਸਟੀ ਕਰਨ ਨਾਲ ਜਦੋ ਉਹਨਾਂ ਨੇ ਜਿਸਮਾਨੀ ਤਕਲੀਫ ਹੋਣ ਦੀ ਸ਼ਕਾਇਤ ਕੀਤੀ ਤਾਂ ਡਾਕਟਰ ਤਾਂ ਜਰੂਰ ਬੁਲਾਇਆ ਗਿਆ ਪਰ ਉਹ ਐਸ.ਐਚ.ਓ ਦੀ ਕੋਲ ਹਾਜ਼ਰੀ ਭਰ ਕੇ ਚੱਲਦਾ ਬਣਿਆ। ਉਹਨਾਂ ਕਿਹਾ ਕਿ ਉਹਨਾਂ ਦੀ ਹਾਲਤ ਜਦੋ ਜ਼ਿਆਦਾ ਵਿਗੜਨ ਲੱਗੀ ਤਾਂ ਉਹਨਾਂ ਨੂੰ ਹਸਪਤਾਲ ਵਿੱਚ ਡਾਕਟਰੀ ਸਹੂਲਤ ਦਿੱਤੀ ਗਈ। ਉਹਨਾਂ ਕਿਹਾ ਕਿ ਡਾਕਟਰੀ ਰੀਪੋਰਟ ਵਿੱਚ ਉਹਨਾਂ ਦੇ ਸੱਟਾਂ ਆਈਆ ਹਨ ਤੇ ਉਹ ਹੁਣ ਹਾਈਕੋਰਟ ਵਿੱਚ ਉਸ ਅਧਿਕਾਰੀ ਨੂੰ ਜਰੂਰ ਘਸੀਣਗੇ ਤੇ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਸਬੰਧਿਤ ਪੁਲੀਸ ਵਾਲਿਆ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕਰਨਗੇ। ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਸੱਤਾ ਮਿਲਦੀ ਹੈ ਤਾਂ ਉਹ ਅਜਿਹੇ ਪੁਲੀਸ ਵਾਲਿਆ ਨੂੰ ਕਦੇ ਵੀ ਬਰਦਾਸ਼ਤ ਨਹੀ ਕਰਨਗੇ। ਉਹਨਾਂ ਕਿਹਾ ਕਿ ਅੰਮ੍ਰਿਤਸਰ ਦਾ ਪੁਲੀਸ ਕਮਿਸਨਰ ਜਾਤਿੰਦਰ ਸਿੰਘ ਔਲਖ ਇੱਕ ਗੁਰਸਿੱਖ ਤੇ ਰੱਬ ਨੂੰ ਮੰਨਣ ਵਾਲਾ ਵਿਅਕਤੀ ਹੋਣ ਦਾ ਭੁਲੇਖਾ ਪਾਉਦਾ ਹੈ ਪਰ ਜਿਸ ਤਰੀਕੇ ਨਾਲ ਉਸ ਨੇ ਉਹਨਾਂ ਉਪਰ ਤੇ ਉਹਨਾਂ ਦੇ ਸਾਥੀਆ ਉਪਰ ਕਾਰਵਾਈ ਕੀਤੀ ਹੈ ਉਸ ਨੇ ਔਲਖ ਦੀ ਮਨੁੱਖਤਾ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਸਵੇਰੇ ਸ੍ਰੀ ਹਰਿਮਦਰ ਸਾਹਿਬ ਜਾ ਕੇ ਮੱਥਾ ਰਗੜਣ ਨਾਲ ਪਾਪ ਨਹੀ ਧੋਤੇ ਜਾ ਸਕਦੇ ਤੇ ਉਸ ਨੂੰ ਹੁਣ ਗੁਰੂਦੁਆਰੇ ਜਾਣ ਦਾ ਕੋਈ ਹੱਕ ਨਹੀ ਰਹਿ ਗਿਆ। ਉਹਨਾਂ ਕਿਹਾ ਕਿ ਉਹਨਾਂ ਨੂੰ ਭਾਂਵੇ ਰਿਹਾਅ ਕਰ ਦਿੱਤਾ ਗਿਆ ਹੈ ਪਰ ਸਰਬੱਤ ਖਾਲਸਾ ਵਿੱਚ ਸੰਗਤਾਂ ਦੀ ਪ੍ਰਵਾਨਗੀ ਨਾਲ ਤਖਤਾਂ ਦੇ ਨਿਯੁਕਤ ਕੀਤੇ ਗਏ ਜਥੇਦਾਰਾਂ ਤੇ ਭਾਈ ਮੋਹਕਮ ਸਿੰਘ ਹੋਰ ਕਈ ਸਾਥੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਇਹ ਜਿਥੇ ਤਖਤਾਂ ਦੀ ਮਾਣ ਮਰਿਆਦਾ ਦੀ ਉਲੰਘਣਾ ਹੈ ਉਥੇ ਜਮਹੂਰੀਅਤ ਦਾ ਵੀ ਕਤਲ ਹੈ।
ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਗੈਰ ਕਨੂੰਨੀ ਹੋਣ ਬਾਰੇ ਪੁੱਛੇ ਜਾਣ ਤੇ ਉਹਨਾਂ ਸੰਵਿਧਾਨਕ ਹੋਈ ਪ੍ਰਕਿਰਿਆ ਦੀ ਉਲੰਘਣਾ ਤਸਲੀਮ ਕਰਦਿਆ ਕਿਹਾ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਪੂਰੀ ਤਰ•ਾ ਬੇਜਾਨ ਹੋਈ ਪਈ ਹੈ ਤੇ ਮੱਕੜ ਦੀ ਪ੍ਰਧਾਨਗੀ ਹੇਠ ਸਿਰਫ ਸੁਪਰੀਮ ਕੋਰਟ ਨੇ ਇੱਕ 15 ਮੈਬਰੀ ਕੰਮ ਚਲਾਊ ਕਮੇਟੀ ਦਾ ਗਠਨ ਕੀਤਾ ਹੈ ਜਿਹੜੀ ਜਥੇਦਾਰਾਂ ਨੂੰ ਲਗਾਉਣ ਤੇ ਹਟਾਉਣ ਦਾ ਅਧਿਕਾਰ ਨਹੀ ਰੱਖਦੀ ਤੇ ਅਜਿਹੀ ਸਥਿਤੀ ਵਿੱਚ ਸਰਬੱਤ ਖਾਲਸਾ ਵਿੱਚ ਲੈ ਗਏ ਫੈਸਲੇ ਹੀ ਪ੍ਰਵਾਨਿਤ ਮੰਨੇ ਜਾ ਸਕਦੇ ਹਨ। ਉਹਨਾਂ ਕਿਹਾ ਕਿ ਸਿੱਖ ਪੰਥ ਵਿੱਚ ਸਰਬੱਤ ਖਾਲਸਾ ਹੀ ਸਰਵਉੱਚ ਮੰਨਿਆ ਗਿਆ ਹੈ।
ਦੂਜੇ ਪਾਸੇ ਗ੍ਰਿਫਤਾਰ ਕੀਤੇ ਗਏ ਆਗੂਆਂ ਨੂੰ ਅਦਾਲਤ ਵਿੱਚ ਪਾਰਟੀ ਦੇ ਬਹੁਤ ਸਾਰੇ ਲੀਡਰ ਉਡੀਕਦੇ ਰਹੇ ਪਰ ਉਹਨਾਂ ਨੂੰ ਪੁਲੀਸ ਬਾਰ ਬਾਰ ਥਾਵਾਂ ਤਬਦੀਲ ਕਰਕੇ ਰੱਖ ਰਹੀ ਸੀ। ਪਾਰਟੀ ਦੇ ਦਫਤਰ ਸਕੱਤਰ ਸ੍ਰ ਹਰਬੀਰ ਸਿੰਘ ਸੰਧੂ ਨੇ ਕਿਹਾ ਕਿ ਧੱਕੇਸ਼ਾਹੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤੀ ਜਾਵੇਗੀ ਜਦ ਕਿ ਅਮਰੀਕ ਸਿੰਘ ਨੰਗਲ, ਗੁਰਬਚਨ ਸਿੰਘ(, ਕੁਲਵੰਤ ਸਿੰਘ ਕੋਟਲਾ ਗੁਜਰਾਂ, ਦਵਿੰਦਰ ਸਿੰਘ , ਜਗਮੋਹਨ ਸਿੰਘ, ਬਲਵਿੰਦਰ ਸਿੰਘ , ਸਤਨਾਮ ਸਿੰਘ ਕੋਟ ਖਾਲਸਾ, ਨੱਥਾ ਸਿੰਘ ਬਾਬਾ ਬਕਾਲਾ ਆਦਿ ਨੇ ਵੀ ਸਰਕਾਰ ਵੱਲੋ ਕੀਤੀ ਗਈ ਕਾਰਵਾਈ ਦੀ ਨਿਖੇਧੀ ਕੀਤੀ ਹੈ।