ਸਰਬੱਤ ਖਾਲਸਾ 2015 ਸੰਬੰਧੀ ਸੰਗਤਾਂ ਦੇ ਵਿਚਾਰ – ਦਸ਼ਮੇਸ਼ ਪਿਤਾ ਦਾ ਕੁੰਡਲੀਆਂ ਸੱਪ ਤਾਂ ਜ਼ਿਉਂਦਾ ਹੈ ਪਰ ਕੌਮ ਵਿਚ ਵੜੇ ਬਹਿਊਪੀਆਂ ਦਾ ਕੀ ਕਰੀਏ?

By November 10, 2015 0 Comments


ਸੰਗਤਾਂ ਦੇ ਵਿਚਾਰ
ਹਰ ਬਾਹਰ ਬੈਠਾ ਸਿੱਖ ਆਪਣੇ ਨਾਲ ਭਰਾ ਪੰਜਾਬ ਦੇ ਸਿੱਖਾਂ ਦੀ ਮਾਨਸਿਕਤਾ ਜਾਨਣਾ ਚਾਹੁੰਦੇ, ਜਿਸ ਦੀ ਗਾਵਹੀ ਭਰਵੇਂ ਇੱਕਠ ਨੇ ਭਰੀ ਅਤੇ ਬਾਹਰ ਬੈਠੇ ਸਿੱਖਾਂ ਪੰਜਾਬ ਵਾਲੇ ਸਿੱਖਾਂ ਭਰਾਵਾਂ ਦੇ ਜੋਸ਼ ਕਾਰਨ ਆਪਣੀ ਹੋਂਦ ਦਾ ਅਹਿਸਾਸ ਹੋਇਆ । ਯਾਦ ਰਹੇ ਸਰਬਤ ਖਾਲਸਾ ਵਿਚ ਜੋ ਸੰਗਤ ਆਈ ਉਹ ਸੰਗਤ ਆਪਣੇ ਆਪ ਆਈ ਨਾਂ ਕਿ ਅਖੌਤੀ ਲੀਡਰਾਂ ਅਤੇ ਬਾਬਿਆਂ ਕਹਿਣ ਤੇ।

ਭਾਰੀ ਗਿਣਤੀ ਵਿਚ ਸਿੱਖਾਂ ਨੇ ਹਾਜ਼ਰੀ ਭਰ ਕਿ ਇਹ ਦੱਸ ਦਿੱਤਾ ਕਿ ਉਹ ਪੰਥ ਨਾਲ ਹਨ ਨਾਂ ਕਿ ਅਖੌਤੀ ਲੀਡਰਾਂ ਦੇ ਨਾਲ।
ਭਾਵੇਂ ਕਿ ਕਈ ਸੰਗਤਾਂ ਨੂੰ ਇਹ ਪ੍ਰਤੀਤ ਹੁੰਦਾ ਕਿ ਸਿੱਖ ਸੰਗਤ ਇੱਕ ਵਾਰ ਫਿਰ ਅਖੌਤੀ ਲੀਡਰਾਂ ਹੱਥੋਂ ਠੱਗੀ ਗਈ।
ਪਰ ਇੱਥੇ ਇਹ ਕਹਿਣਾ ਬਣਦਾ ਹੈ ਆਉਣ ਵਾਲੇ ਸਮੇਂ ਹੋਣ ਵਾਲੇ ਸਰਬੱਤ ਖਾਲਸਾ ਵਿਚ ਪੰਥ ਆਪਣੇ ਵਿਚੋਂ ਹੀ ਆਗੂ ਚੁਣ ਕਿ ਪੰਥ ਦੀ ਯੋਗ ਅਗਵਾਈ ਕਰੇਗਾ।

ਜਿਹੋ ਜਿਹਾ ਇੱਕਠ ਸੰਗਤਾਂ ਨੇ ਅੱਜ ਦਿਖਾਇਆ ਹੈ, ਇਹੋ ਜਿਹਾ ਇਕੱਠ ਸੰਗਤਾਂ ਨੇ 1986 ਵਿਚ ਦਿਖਾਇਆ ਸੀ, ਪਰ 1986 ਵਿਚ ਜੋ ਐਲਾਨ ਕੀਤੇ ਗਏ ਸਨ ਉਨ੍ਹਾਂ ਦਾ ਐਲਾਨ ਅੱਜ ਹੋਏ ਇੱਕਠ ਵਿਚ ਮਨਫੀ ਸੀ।
ਅਕਾਲ ਪੁਰਖ ਦਾ ਸ਼ੁਕਰ ਹੈ ਕਿ ਦਸਮ ਪਿਤਾ ਦਾ ਕੁੰਡਲੀਆ ਸੱਪ ਅੱਜ ਵੀ ਜਿਉਂਦਾ ਹੈ ਅਤੇ ਜਿਉਂਦਾ ਰਹੇਗਾ ਤੇ ਆਪਣਾ ਸਿੱਕਾ ਕਾਇਮ ਕਰੇਗਾ
khalsa